06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੀ.ਡੀ.ਪੀ.ਓ ਸਿਤਾਰਾ ਸਿੰਘ ਦਾ ਘੱਲ ਖੁਰਦ ਤੋਂ ਮਹਿਜ਼ ਡੇਢ ਮਹੀਨੇ ਬਾਅਦ ਹੀ ਤਬਾਦਲਾ

Ad Position 21
No active advertisement
ਅਜੀਤ ਡੈਸਕ 18-07-2026
ਫ਼ਿਰੋਜ਼ਸ਼ਾਹ, 17 ਜੁਲਾਈ(ਸਰਬਜੀਤ ਸਿੰਘ ਧਾਲੀਵਾਲ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋ ਸੂਬਾ ਭਰ ’ਚ ਬੀ.ਡੀ.ਪੀ.ਓ ਦੇ ਕੀਤੇ ਤਬਾਦਲਿਆਂ ’ਚ ਬਲਾਕ ਘੱਲ ਖੁਰਦ ਵਿਖੇ ਤਾਇਨਾਤ ਬੀ.ਡੀ.ਪੀ.ਓ ਸਿਤਾਰਾ ਸਿੰਘ ਦਾ ਤਬਾਦਲਾ ਨੌਸ਼ਿਹਰਾ ਪੰਨੂਆਂ ਕਰ ਦਿੱਤਾ ਗਿਆ ਹੈ। ਜਦ ਕਿ ਘੱਲ ਵਿਖੇ ਨੱਥਾ ਸਿੰਘ ਨੂੰ ਬੀ.ਡੀ.ਪੀ.ਓ ਦਾ ਚਾਰਜ ਦਿੱਤਾ ਗਿਆ ਹੈ ਜੋ ਪਹਿਲਾ ਬੀ.ਡੀ.ਪੀ.ਓ ਫ਼ਰੀਦਕੋਟ ਸੇਵਾਵਾਂ ਨਿਭਾਅ ਰਹੇ ਸਨ । ਸਿਤਾਰਾ ਸਿੰਘ ਨੇ ਮਹਿਜ਼ ਡੇਢ ਮਹੀਨਾ ਪਹਿਲਾਂ ਹੀ ਬੀ.ਡੀ.ਪੀ.ਓ ਘੱਲ ਖੁਰਦ ਦਾ ਚਾਰਜ ਸਾਂਭਿਆ ਸੀ । ਉਨ੍ਹਾਂ ਤੋਂ ਪਹਿਲਾ ਸਰਬਜੀਤ ਸਿੰਘ ਬਰਾੜ ਬੀ.ਡੀ.ਪੀ.ਓ ਸਨ ਜੋ ਬਹੁਤ ਸਰੀਫ਼ ਹਨ ਭਾਵੇ ਉਨ੍ਹਾਂ ਆਪਣੇ ਕਾਰਜਕਾਲ ’ਚ ਦਫ਼ਤਰ ਨੂੰ ਪੂਰਾ ਸਮਾ ਦਿੱਤਾ ਸੀ ਅਤੇ ਕਿਸੇ ਵੀ ਪੰਚਾਇਤ ਨੂੰ ਉਨ੍ਹਾਂ ਦੇ ਕਾਰਜ ਤੇ ਕੋਈ ਗਿਲਾ ਨਹੀਂ ਸੀ, ਪਰ ਉਹ ਕੁਜ ਪੰਚਾਇਤ ਸਕੱਤਰਾ ਦੀਆਂ ਚਲਾਕੀਆਂ ਅਤੇ ਦਫ਼ਤਰ ਦੀ ਖਿਚੋਤਾਣ ਨੂੰ ਸਮਜ ਨਾ ਸਕੇ। ਜੋ ਉਸ ਦੇ ਤਬਾਦਲੇ ਦਾ ਕਾਰਨ ਬਣਿਆ ਸੀ, ਪਰ ਸਿਤਾਰਾ ਸਿੰਘ ਦੇ ਆਉਣ ਨਾਲ ਚਲਾਕੀਆਂ ਵਾਲੇ ਸਿੱਧੇ ਹੋ ਗਏ ਸਨ ਜੋ ਕਦੇ ਦਫ਼ਤਰੀ ਮੀਟਿੰਗ ’ਚ ਨਹੀਂ ਆਏ ਸਨ। ਉਹ ਪਹਿਲਾਂ ਹਾਜ਼ਰ ਹੁੰਦੇ ਸਨ ਉਨ੍ਹਾਂ ਦੇ ਕੰਮ ਕਾਜ ਦੇ ਢੰਗ ਤੋਂ ਦਫ਼ਤਰ ਆਉਣ ਜਾਨ ਵਾਲਿਆਂ ਮਹਿਸੂਸ ਕੀਤਾ ਸੀ ਕਿ ਹੁਣ ਬੀ.ਡੀ.ਪੀ.ਓ ਦਫ਼ਤਰ ਦੇ ਸਿਤਾਰੇ ਚਮਕਣਗੇ, ਪਰ ਵਿਭਾਗੀ ਹੁਕਮਾਂ ਅਨੁਸਾਰ ਸਿਤਾਰਾ ਸਿੰਘ ਵੀ ਬਲਾਕ ਦੇ ਸਿਤਾਰੇ ਨਾ ਚਮਕਾ ਸਕਿਆ । ਅਕਸਰ ਚਰਚਾ ’ਚ ਰਹਿਣ ਵਾਲੇ ਬਲਾਕ ਘੱਲ ਖੁਰਦ ਦੀ ਵਾਗਡੋਰ ਹੁਣ ਨੱਥਾ ਸਿੰਘ ਕੋਲ ਆ ਗਈ ਹੀ ਹੈ । ਉਨ੍ਹਾਂ ਚਾਰਜ ਸੰਭਾਲ ਲਿਆ ਹੈ ਭਾਵੇ ਉਹ ਵੀ ਸਰੀਫ਼ ਅਫ਼ਸਰ ਵਜੋ ਜਾਣੇ ਜਾਂਦੇ ਹਨ, ਪਰ ਹੁਣ ਦੇਖਣਾ ਇਹ ਹੈ ਕਿ ਨੱਥਾ ਸਿੰਘ ਬਲਾਕ ਨੂੰ ਨੱਥ ਪਾਉਣ ’ਚ ਕਾਮਜਾਬ ਹੁੰਦੇ ਹਨ ਜਾਂ ਨਹੀਂ ਪਰ ਇਹ ਅਟਲ ਸਚਾਈ ਹੀ ਕਿ ਸਿਤਾਰਾ ਸਿੰਘ ਨੇ ਡੇਢ ਮਹੀਨੇ ਦੇ ਕਾਰਜਕਾਲ ’ਚ ਸਮੂਹ ਮੁਲਾਜ਼ਮਾਂ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਬੀ.ਡੀ.ਪੀ.ਓ ਦੀ ਕੁਰਸੀ ’ਤੇ ਬੈਠ ਕਿਵੇ ਕੰਮ ਕਰਨਾ ਹੈ ਅਤੇ ਕਿਵੇ ਮੁਲਾਜ਼ਮਾਂ ਤੋ ਕੰਮ ਲੈਣਾ ਹੈ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਅਥਾਰਟੀ ਨੇ 21 ਜੁਲਾਈ ਤੱਕ ਸੜਕ ਦੇ ਟੋਏ ਭਰਨ ਅਤੇ ਹੋਰ ਮੰਗਾਂ ਦਾ ਹੱਲ ਕਰਨ ਦਾ ਦਿੱਤਾ ਭਰੋਸਾ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਗਰੋਊਨ ਇਮੀਗ੍ਰੇਸ਼ਨ ਸਰਵਿਸਿਜ਼ ਦਾ ਲਾਇਸੰਸ ਰੱਦ
Ad Position 24
No active advertisement