06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਿੰਡ ਕੋਤਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 18-07-2026
ਫ਼ਿਰੋਜ਼ਪੁਰ, 17 ਜੁਲਾਈ (ਗੁਰਿੰਦਰ ਸਿੰਘ)-ਅੱਤ ਦੀ ਪੈ ਰਹੀ ਗਰਮੀ ਅਤੇ ਹੁੰਮ੍ਹਸ ਭਰੇ ਮੌਸਮ ਦੌਰਾਨ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਅਮਲੀ ਰੂਪ ਦਿੰਦਿਆਂ ਇੱਥੋਂ ਨਜ਼ਦੀਕੀ ਪਿੰਡ ਕੋਤਵਾਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਸੇਵਾ ਕਾਰਜ ਦਾ ਆਯੋਜਨ ਗ੍ਰੰਥੀ ਭਾਈ ਸੁਖਚੈਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ, ਨੌਜਵਾਨਾਂ ਅਤੇ ਸੰਗਤ ਨੇ ਉਤਸ਼ਾਹ ਨਾਲ ਸੇਵਾ ਨਿਭਾਉਂਦਿਆਂ ਰਾਹਗੀਰਾਂ, ਵਾਹਨ ਚਾਲਕਾਂ ਅਤੇ ਹੋਰ ਲੰਘ ਰਹੇ ਲੋਕਾਂ ਨੂੰ ਠੰਢਾ ਮਿੱਠਾ ਜਲ ਛਕਾਇਆ। ਗ੍ਰੰਥੀ ਭਾਈ ਸੁਖਚੈਨ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਾਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ, ਸਬਰ, ਸਹਿਣਸ਼ੀਲਤਾ ਅਤੇ ਪਰਉਪਕਾਰ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਪਰਵਿੰਦਰ ਸਿੰਘ ਭੁੱਲਰ, ਜਗਦੇਵ ਸਿੰਘ ਸਿੱਧੂ, ਬੋਹੜਾਂ ਸਿੰਘ, ਚਮਕੌਰ ਸਿੰਘ ਸਿੱਧੂ, ਅਨਮੋਲਪ੍ਰੀਤ ਸਿੰਘ ਵਿਰਕ, ਸੁਖਜਿੰਦਰ ਸਿੰਘ ਸੇਖੋਂ, ਸਵਰਨ ਸਿੰਘ ਵਿਰਕ, ਹਰਜਿੰਦਰ ਸਿੰਘ ਸੇਖੋਂ, ਬੋਹੜ ਸਿੰਘ ਮਨੇਸ, ਹਰਪਾਲ ਸਿੰਘ ਸੇਖੋਂ, ਸਾਹਬ ਸਿੰਘ ਸੇਖੋਂ, ਗੁਰਭਾਗ ਸਿੰਘ, ਯਾਦਵਿੰਦਰ ਸਿੰਘ ਸੇਖੋਂ, ਪ੍ਰੀਤ ਸਿੰਘ, ਮੋਨੀ ਸਿੰਘ, ਰਣਜੀਤ ਸਿੰਘ, ਸੋਨੂੰ ਸਿੰਘ, ਅਸਪਰੀਤ ਸਿੰਘ, ਲਖਵੀਰ ਸਿੰਘ, ਲਵਜੀਤ ਸਿੰਘ, ਲਵਵੀਰ ਸਿੰਘ ਆਦਿ ਨੌਜਵਾਨਾਂ ਵਲੋਂ ਪੂਰੀ ਸ਼ਰਧਾ ਨਾਲ ਸੇਵਾ ਵਿਚ ਹਿੱਸਾ ਪਾਇਆ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ‘ਪੰਜਾਬੀ ਸੂਬਾ ਅਤੇ ਰਾਜ ਭਾਸ਼ਾ ਐਕਟ’ ਵਿਸ਼ੇ ’ਤੇ ਸੈਮੀਨਾਰ 20 ਨੂੰ ਅਗਲੀ ਖ਼ਬਰ ਪੀ.ਐੱਸ.ਈ.ਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਦੇ ਬਿਜਲੀ ਕਾਮਿਆਂ ਵਲੋਂ ਗੇਟ ਰੈਲੀ
Ad Position 24
No active advertisement