07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਜੀਵਨ ਵਿਚ ਮਰਿਆਦਾ, ਆਗਿਆਕਾਰੀ, ਧਰਮ ਅਤੇ ਪਰਿਵਾਰਕ ਸਤਿਕਾਰ ਦਾ ਪਾਲਨ ਕਰਨਾ ਬਹੁਤ ਜ਼ਰੂਰੀ-ਪੰਡਿਤ ਬਿੰਦੂ ਭਾਰਦਵਾਜ

Ad Position 21
No active advertisement
ਅਜੀਤ ਡੈਸਕ 19-07-2026
ਗੁਰੂਹਰਸਹਾਏ, 18 ਜੁਲਾਈ (ਕਪਿਲ ਕੰਧਾਰੀ)-ਸਾਵਣ ਮਹੀਨੇ ਦੇ ਪਵਿੱਤਰ ਅਵਸਰ ’ਤੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਗੁਰੂਹਰਸਹਾਏ ਵਿਖੇ ਪੰਡਿਤ ਬਿੰਦੂ ਭਾਰਦਵਾਜ ਵਲੋਂ ਕਰਵਾਈ ਜਾ ਰਹੀ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦੇ ਤੀਜੇ ਦਿਨ ਧਾਰਮਿਕ ਮਾਹੌਲ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਕਥਾ ਦਾ ਅਨੰਦ ਮਾਣਿਆ। ਸਮਾਗਮ ਦੌਰਾਨ ਮੰਦਰ ਪਰਿਸਰ ਹਰ-ਹਰ ਮਹਾਦੇਵ ਅਤੇ ਬੋਲ ਬਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਕਥਾ ਵਾਚਕ ਪੰਡਿਤ ਬਿੰਦੂ ਭਾਰਦਵਾਜ ਨੇ ਮਾਤਾ ਸਤੀ ਅਤੇ ਭਗਵਾਨ ਸ਼ੰਕਰ ਜੀ ਨਾਲ ਸੰਬੰਧਿਤ ਪਵਿੱਤਰ ਪ੍ਰਸੰਗ ਦਾ ਵਿਸਥਾਰ ਨਾਲ ਵਰਣਨ ਕਰਦਿਆਂ ਦੱਸਿਆ ਕਿ ਮਾਤਾ ਸਤੀ ਆਪਣੇ ਪਿਤਾ ਰਾਜਾ ਦਕਸ਼ ਵਲੋਂ ਕਰਵਾਏ ਜਾ ਰਹੇ ਯੱਗ ਵਿਚ ਭਗਵਾਨ ਸ਼ੰਕਰ ਜੀ ਦੀ ਆਗਿਆ ਤੋਂ ਬਿਨਾਂ ਚਲੀ ਗਈ ਸੀ। ਯੱਗ ਵਿਚ ਭਗਵਾਨ ਸ਼ਿਵ ਦਾ ਅਪਮਾਨ ਹੁੰਦਾ ਦੇਖ ਕੇ ਮਾਤਾ ਸਤੀ ਨੇ ਇਸ ਅਪਮਾਨ ਨੂੰ ਸਹਿਣ ਨਾ ਕਰਦਿਆਂ ਯੋਗ ਅੱਗ ਰਾਹੀਂ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ। ਇਸ ਤੋਂ ਬਾਅਦ ਭਗਵਾਨ ਸ਼ਿਵ ਦੇ ਰੌਦਰ ਰੂਪ ਅਤੇ ਦਕਸ਼ ਯੱਗ ਦੇ ਵਿਨਾਸ਼ ਦਾ ਵੀ ਭਾਵਪੂਰਨ ਵਰਣਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਸੰਗ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੀਵਨ ਵਿਚ ਮਰਿਆਦਾ, ਆਗਿਆਕਾਰੀ, ਧਰਮ ਅਤੇ ਪਰਿਵਾਰਕ ਸਤਿਕਾਰ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੰਗਤ ਨੂੰ ਭਗਵਾਨ ਸ਼ਿਵ ਦੀ ਭਗਤੀ, ਸੱਚ ਦੇ ਮਾਰਗ ’ਤੇ ਚੱਲਣ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਵੀ ਦਿੱਤਾ। ਕਥਾ ਉਪਰੰਤ ਭਜਨ-ਕੀਰਤਨ ਰਾਹੀਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਸਮੁੱਚਾ ਮੰਦਰ ਪਰਿਸਰ ਭਗਤੀ ਰਸ ਵਿਚ ਰੰਗਿਆ ਗਿਆ। ਅੰਤ ਵਿਚ ਸਮੂਹ ਲੋਕਾਂ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਿਆ ਗਿਆ। ਮੰਦਰ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਕਥਾ ਵਿਚ ਸ਼ਾਮਲ ਹੋ ਕੇ ਭਗਵਾਨ ਸ਼ਿਵ ਦੀ ਮਹਿਮਾ ਦਾ ਸਰਵਣ ਕਰਨ ਅਤੇ ਆਪਣੇ ਜੀਵਨ ਨੂੰ ਧਾਰਮਿਕ ਸਿੱਖਿਆਵਾਂ ਨਾਲ ਜੋੜਨ।
Ad Position 22
No active advertisement
ਪਿਛਲੀ ਖ਼ਬਰ ਡੇਰਾ ਸ੍ਰੀ ਭਜਨਗੜ੍ਹ ਵਿਖੇ ਸਾਲਾਨਾ ਸਮਾਗਮਾਂ ਦੀ ਸਮਾਪਤੀ ’ਤੇ ਹੋਇਆ ਸ਼ੁਕਰਾਨਾ ਸਮਾਗਮx ਅਗਲੀ ਖ਼ਬਰ ਰਾਜੀਵ ਸ਼ਰਮਾ ਭੋਲਾ ਨੂੰ ਬ੍ਰਾਹਮਣ ਵੈੱਲਫੇਅਰ ਦੀ ਕਮਾਨ ਮਿਲਣ ’ਤੇ ਖ਼ੁਸ਼ੀ ਦੀ ਲਹਿਰ
Ad Position 24
No active advertisement