ਜ਼ੀਰਾ, 18 ਜੁਲਾਈ (ਹਰਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਸਮਾਜ ਸੇਵਾ ਅਤੇ ਲੋਕ ਹਿਤ ਦੇ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਕੌਂਸਲਰ ਰਾਜੀਵ ਸ਼ਰਮਾ ਭੋਲਾ ਨੂੰ ਬ੍ਰਾਹਮਣ ਵੈੱਲਫੇਅਰ ਬੋਰਡ ਜ਼ੀਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਬ੍ਰਾਹਮਣ ਭਾਈਚਾਰੇ ਅਤੇ ਉਨ੍ਹਾਂ ਦੇ ਹਮਾਇਤੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਆਪਣੀ ਇਸ ਨਿਯੁਕਤੀ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਰਾਜੀਵ ਸ਼ਰਮਾ ਭੋਲਾ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਿਭਾਉਂਦਾ ਹੋਇਆ ਬ੍ਰਾਹਮਣ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕਰਾਂਗਾ। ਇਸ ਸਬੰਧ ਵਿਚ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜੀਵ ਸ਼ਰਮਾ ਭੋਲਾ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਸਮਾਜਿਕ ਸੇਵਾ, ਲੋਕਾਂ ਨਾਲ ਜੁੜਾਅ ਅਤੇ ਭਾਈਚਾਰੇ ਪ੍ਰਤੀ ਸਮਰਪਣ ਦਾ ਸਨਮਾਨ ਹੈ। ਇਸ ਮੌਕੇ ਬ੍ਰਾਹਮਣ ਸੇਵਾ ਦਲ ਦੇ ਪ੍ਰਧਾਨ ਪ੍ਰਕਾਸ਼ ਚੰਦ ਪਾਛਾ, ਸਤੀਸ਼ ਮੋਹਨ ਦੇਵਗਨ ਸੈਕਟਰੀ, ਅਸ਼ਵਨੀ ਕੁਮਾਰ ਗੌੜ ਸਰਪ੍ਰਸਤ, ਹਰਮੇਸ਼ ਪਾਲ ਸ਼ਰਮਾ ਨੀਲੇਵਾਲਾ, ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ, ਸੇਵਾ ਮੁਕਤ ਤਹਿਸੀਲਦਾਰ ਪੁਰਸ਼ੋਤਮ ਸ਼ਰਮਾ, ਚਮਨ ਲਾਲ ਕੌਸ਼ਿਕ, ਪੰਡਿਤ ਸੰਦੀਪ ਪ੍ਰਭਾਕਰ, ਨਰੇਸ਼ ਸ਼ਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਗੁਰਦਾਸ ਰਾਏ ਸ਼ਰਮਾ, ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਨੀਰਜ ਕੁਮਾਰ ਗਿੰਨੀ ਸੋਢੀ ਵਾਲਾ, ਡਾ.ਸੁਸ਼ੀਲ ਪਾਠਕ, ਸ਼੍ਰੀ ਵੈਸ਼ਨੋ ਭਜਨ ਮੰਡਲੀ ਦੇ ਪ੍ਰਧਾਨ ਕੁਲਭੂਸ਼ਨ ਸ਼ਰਮਾ, ਐਡਵੋਕੇਟ ਸੰਜੀਵ ਸ਼ਰਮਾ, ਗੁਲਸ਼ਨ ਸ਼ਰਮਾ, ਰਾਮ ਤੀਰਥ ਸ਼ਰਮਾ, ਸੁਰਿੰਦਰ ਸ਼ਰਮਾ, ਪੱਪੂ ਸ਼ਰਮਾ, ਕੱਪੜਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਸ਼ਰਮਾ ਕਾਲਾ ਸੰਤੂਵਾਲੀਆ, ਦਮਨ ਸ਼ਰਮਾ, ਗੁਰਚਰਨ ਸ਼ਰਮਾ ਆਦਿ ਨੇ ਰਾਜੀਵ ਸ਼ਰਮਾ ਭੋਲਾ ਨੂੰ ਵਧਾਈ ਦਿੱਤੀ।