07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਮਰੀਕ ਸਿੰਘ ਆਹੂਜਾ ਦੂਜੀ ਵਾਰ ਆਰਟ ਆਫ ਲਿਵਿੰਗ ਪੰਜਾਬ ਦੇ ਐਪੈਕਸ ਮੈਂਬਰ ਚੁਣੇ

Ad Position 21
No active advertisement
ਅਜੀਤ ਡੈਸਕ 19-07-2026
ਜੀਰਾ, 18 ਜੁਲਾਈ (ਰਜਨੀਸ਼ ਕਥੂਰੀਆ)- ਅਮਰੀਕ ਸਿੰਘ ਆਹੂਜਾ ਆਰਟ ਆਫ ਲਿਵਿੰਗ ਪੰਜਾਬ ਦੇ ਲਗਾਤਾਰ ਦੂਜੀ ਵਾਰ ਪੰਜਾਬ ਦੇ ਐਪੈਕਸ ਮੈਂਬਰ ਚੁਣੇ ਗਏ ਹਨ। ਉਨ੍ਹਾਂ ਦੀ ਇਸ ਮਹੱਤਵਪੂਰਨ ਜ਼ਿੰਮੇਵਾਰੀ ’ਤੇ ਆਰਟ ਆਫ ਲਿਵਿੰਗ ਜ਼ੀਰਾ ਚੈਪਟਰ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਚੋਣ ਤੋਂ ਬਾਅਦ ਅਮਰੀਕ ਸਿੰਘ ਆਹੂਜਾ ਦੇ ਜ਼ੀਰਾ ਪਹੁੰਚਣ ’ਤੇ ਆਰਟ ਆਫ ਲਿਵਿੰਗ ਜ਼ੀਰਾ ਦੀ ਸਮੁੱਚੀ ਟੀਮ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੋਲਦਿਆਂ ਟੀਮ ਮੈਂਬਰਾਂ ਨੇ ਕਿਹਾ ਕਿ ਅਮਰੀਕ ਸਿੰਘ ਆਹੂਜਾ ਦੀ ਸਮਰਪਿਤ ਸੇਵਾ, ਲੀਡਰਸ਼ਿਪ ਅਤੇ ਸੰਗਠਨ ਪ੍ਰਤੀ ਵਚਨਬੱਧਤਾ ਨੂੰ ਦੇਖਦਿਆਂ ਉਨ੍ਹਾਂ ਦੀ ਦੁਬਾਰਾ ਚੋਣ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਆਰਟ ਆਫ ਲਿਵਿੰਗ ਦੀਆਂ ਸੇਵਾ, ਸਾਧਨਾ ਅਤੇ ਸਤਸੰਗ ਦੀਆਂ ਗਤੀਵਿਧੀਆਂ ਨੂੰ ਹੋਰ ਨਵੀਆਂ ਉਚਾਈਆਂ ਮਿਲਣਗੀਆਂ। ਇਸ ਮੌਕੇ ਆਰਟ ਆਫ ਲਿਵਿੰਗ ਜ਼ੀਰਾ ਚੈਪਟਰ ਦੇ ਡਾ. ਸੁਸ਼ੀਲ ਪਾਠਕ, ਅਮਰੀਕ ਸਿੰਘ, ਚਰਨਪ੍ਰੀਤ ਸਿੰਘ ਸੋਨੂੰ , ਰਾਜਨਦੀਪ ਸਿੰਘ ਰਾਜੂ , ਮਦਨ ਲਾਲ ਬਾਵਾ , ਪਾਰਸ ਟੰਡਨ, ਤਰਸੇਮ ਲਾਲ ਜੁਨੇਜਾ, ਗੌਰਵ ਬਾਂਸਲ, ਮਨੀਸ਼ ਚੌਧਰੀ, ਸੁਮਿਤ ਨਰੂਲਾ , ਮਿਕੀ ਅਰੋੜਾ, ਟੋਨੀ ਅਰੋੜਾ ਅਤੇ ਗੁਨਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਵਲੋਂ ਸਿਹਤ ਜਾਗਰੂਕਤਾ ਅਤੇ ਸੀ.ਪੀ.ਆਰ ਸਿਖਲਾਈ ਕੈਂਪ ਅਗਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਪਹਾੜ ਬਣਨ ਲੱਗੇ
Ad Position 24
No active advertisement