07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਵਲੋਂ ਸਿਹਤ ਜਾਗਰੂਕਤਾ ਅਤੇ ਸੀ.ਪੀ.ਆਰ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 19-07-2026
ਫ਼ਿਰੋਜ਼ਪੁਰ, 18 ਜੁਲਾਈ (ਗੁਰਿੰਦਰ ਸਿੰਘ)-ਹਾਰਮੋਨੀ ਆਯੁਰਵੇਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਡੀ.ਡੀ.ਬੀ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਸ਼ੇਸ਼ ਸਿਹਤ ਜਾਗਰੂਕਤਾ ਅਤੇ ਜੀਵਨ ਰੱਖਿਅਕ ਤਕਨੀਕ ਸੀ.ਪੀ.ਆਰ (ਕਾਰਡੀਓ ਪਲਮੋਨਰੀ ਰੀਸਸਿਟੇਸ਼ਨ) ਸਬੰਧੀ ਸਿਖਲਾਈ ਕੈਂਪ ਕਰਵਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਚੇਅਰਮੈਨ ਧਰਮਪਾਲ ਬੰਸਲ ਅਤੇ ਪ੍ਰਿੰਸੀਪਲ ਡਾ. ਮੋਹਿੰਦਰ ਪਾਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਹਾਰਮੋਨੀ ਆਯੁਰਵੇਦਿਕ ਮੈਡੀਕਲ ਕਾਲਜ ਦੇ ਮਾਹਿਰ ਡਾਕਟਰ ਡਾ. ਸਾਹਿਲ ਗੁਲੇਰੀਆ ਅਤੇ ਡਾ. ਪੂਜਾ ਮੰਗਲ ਨੇ ਵਿਦਿਆਰਥੀਆਂ ਨੂੰ ਸਿਹਤ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਪੂਜਾ ਮੰਗਲ ਨੇ ਵਿਦਿਆਰਥਣਾਂ ਨੂੰ ਮਹਾਵਾਰੀ ਦੌਰਾਨ ਸਫ਼ਾਈ (ਮੈਨਸਟਰੂਅਲ ਹਾਈਜੀਨ) ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਜਾਣਕਾਰੀ ਅਤੇ ਸਫ਼ਾਈ ਅਪਣਾਉਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਡਾ. ਸਾਹਿਲ ਗੁਲੇਰੀਆ ਨੇ ਐਮਰਜੈਂਸੀ ਹਾਲਾਤਾਂ ਵਿਚ ਵਰਤੀ ਜਾਣ ਵਾਲੀ ਸੀਪੀਆਰ ਤਕਨੀਕ ਦਾ ਵਿਹਾਰਕ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੂੰ ਇਸ ਦੀ ਮਹੱਤਤਾ ਅਤੇ ਸਹੀ ਵਿਧੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਦਿੱਤੀ ਗਈ ਸੀਪੀਆਰ ਕਿਸੇ ਵੀ ਵਿਅਕਤੀ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਮੌਕੇ ਡੈਂਟਲ ਸਰਜਨ ਡਾ. ਰੋਹਿਤ ਅਰੋੜਾ ਨੇ ਵੀ ਮੂੰਹ ਅਤੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਲਾਭਦਾਇਕ ਸੁਝਾਅ ਸਾਂਝੇ ਕੀਤੇ।ਸਮਾਗਮ ਵਿਚ ਭਾਰਤ ਵਿਕਾਸ ਪ੍ਰੀਸ਼ਦ ਦੀ ਮਹਿਲਾ ਪ੍ਰਮੁੱਖ ਜਨਕ ਚੌਧਰੀ, ਚੇਅਰਪਰਸਨ ਸੁਭਾਸ਼ ਚੌਧਰੀ, ਸਾਬਕਾ ਪ੍ਰਧਾਨ ਸਤੀਸ਼ ਗਰੋਵਰ, ਸੀਨੀਅਰ ਮੈਂਬਰ ਡੀ.ਆਰ. ਗੋਇਲ, ਸਕੂਲ ਦੀ ਪ੍ਰਿੰਸੀਪਲ ਨਿਸ਼ਾ ਮਲਿਕ, ਸਕੱਤਰ ਸੁਰਿੰਦਰ ਸ਼ਾਸਤਰੀ, ਪ੍ਰੈੱਸ ਸਕੱਤਰ ਸੁਰਿੰਦਰ ਵਿਜ, ਕੁਲਭੂਸ਼ਣ ਗਰੋਵਰ, ਸੰਗੀਤਾ ਬਜਾਜ, ਸੁਖਵਿੰਦਰ ਬੇਰੀ, ਸੁਦੇਸ਼ ਗੋਇਲ, ਰੇਣੂ ਧਵਨ, ਪ੍ਰਿਆ ਧਵਨ, ਰਵੀ ਗਰੋਵਰ, ਪੂਜਾ ਚੰਦਨ ਅਤੇ ਰਮੇਸ਼ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਅੰਤ ਵਿਚ ਸਕੂਲ ਪ੍ਰਬੰਧਕਾਂ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਹਾਰਮੋਨੀ ਆਯੁਰਵੇਦਿਕ ਮੈਡੀਕਲ ਕਾਲਜ ਦੀ ਇਸ ਲੋਕ-ਭਲਾਈ ਵਾਲੀ ਪਹਿਲ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਸਿਹਤ ਜਾਗਰੂਕਤਾ ਅਤੇ ਜੀਵਨ ਰੱਖਿਅਕ ਸਿਖਲਾਈ ਪ੍ਰੋਗਰਾਮ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਤੋਂ ਕਸਬਾ ਮੁੱਦਕੀ ਵਾਸੀ ਡਾਢ੍ਹੇ ਪ੍ਰੇਸ਼ਾਨ ਅਗਲੀ ਖ਼ਬਰ ਅਮਰੀਕ ਸਿੰਘ ਆਹੂਜਾ ਦੂਜੀ ਵਾਰ ਆਰਟ ਆਫ ਲਿਵਿੰਗ ਪੰਜਾਬ ਦੇ ਐਪੈਕਸ ਮੈਂਬਰ ਚੁਣੇ
Ad Position 24
No active advertisement