ਜ਼ੀਰਾ, 28 ਜੁਲਾਈ (ਹਰਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮੁਲਾਜ਼ਮਾਂ ਦੀਆਂ ਕੀਤੀਆਂ ਗਈਆਂ ਤਰੱਕੀਆਂ ਤਹਿਤ ਮਾਲ ਵਿਭਾਗ ’ਚ ਡੀ.ਸੀ. ਦਫਤਰ ਫਿਰੋਜ਼ਪੁਰ ਵਿਖੇ ਸੀਨੀਅਰ ਅਸਿਸਟੈਂਟ ਦੇ ਅਹੁਦੇ ’ਤੇ ਤਾਇਨਾਤ ਪ੍ਰਦੀਪ ਕੁਮਾਰ ਨੂੰ ਵਿਭਾਗ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਤਰੱਕੀ ਦੇ ਕੇ ਸੁਪਰਡੈਂਟ ਬਣਾਇਆ ਗਿਆ ਹੈ। ਜਿਨ੍ਹਾਂ ਵਲੋਂ ਤਰੱਕੀ ਉਪਰੰਤ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਦੇ ਹੁਕਮਾਂ ਤਹਿਤ ਸ੍ਰੀ ਸੂਰਜ ਕੁਮਾਰ ਐੱਸ.ਡੀ.ਐਮ. ਜ਼ੀਰਾ ਨੂੰ ਰਿਪੋਰਟ ਕਰਦਿਆਂ ਐੱਸ.ਡੀ.ਐੱਮ. ਦਫ਼ਤਰ, ਜ਼ੀਰਾ ਵਿਖੇ ਪਹੁੰਚ ਕੇ ਸੁਪਰਡੈਂਟ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਇਲਾਕੇ ਦੇ ਪਤਵੰਤਿਆਂ ਅਤੇ ਦਫਤਰ ਦੇ ਮੁਲਾਜ਼ਮਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਤਰੱਕੀ ਲਈ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ, ਗੁਰਜੀਤ ਸਿੰਘ ਸੰਧੂ ਰੀਡਰ, ਨਸੀਬ ਸਿੰਘ ਏ.ਐੱਸ.ਆਈ. ਗੰਨਮੈਨ, ਰੌਬਿਨ ਸਚਦੇਵਾ, ਅਨਮੋਲ ਸਚਦੇਵਾ, ਮਾਸਟਰ ਅਸ਼ਵਨੀ ਕੁਮਾਰ, ਪਰਮਜੀਤ ਸਿੰਘ, ਤਰਸੇਮ ਸਿੰਘ, ਹਰਪ੍ਰੀਤ ਸਿੰਘ ਰੀਡਰ, ਸੁਰਿੰਦਰ ਕੁਮਾਰ, ਸੱਤਪਾਲ ਸਿੰਘ ਕਲਰਕ ਆਦਿ ਹਾਜ਼ਰ ਸਨ।