ਫ਼ਿਰੋਜ਼ਪੁਰ, 28 ਜੁਲਾਈ (ਸੁਖਵਿੰਦਰ ਸਿੰਘ)-ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਗਵਾਰ ਮੰਡੀ ਦੇ ਗਵਾਲ ਵੰਸ਼ ਦੇ ਸੰਬੰਧਿਤ ਸੈਂਕੜੇ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਦਾ ਪਾਰਟੀਆਂ ਆਗੂਆਂ ਤੇ ਵਰਕਰਾਂ ਵਲੋਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕਾਂਗਰਸ ਵਿਚ ਸ਼ਾਮਿਲ ਹੋਏ ਸ਼ੰਭੂ ਉਫ ਡਮਰਾ, ਵਿਸ਼ਾਲ, ਪਵਨ, ਅਮਨ, ਰਵੀ, ਰਾਹੁਲ, ਸੰਨੀ, ਵਿੱਕੀ, ਸਾਹਿਲ, ਸ਼ੰਕਰ, ਸੋਮਨਾਥ, ਰਤਿੰਮ, ਸ਼ਿਵਮ, ਸਾਜਨ, ਰਾਜਨ, ਪ੍ਰਿੰਸ, ਕੇਸ਼ਵ ਤਿਵਾੜੀ, ਅਰਜੁਨ, ਰਿੰਕੂ ਅਤੇ ਸ਼ਾਮ ਨੇ ਕਿਹਾ ਕਿ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਕਾਰਜ ਕਾਲ ਦੌਰਾਨ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਅਤੇ ਲੀਡਰਸ਼ਿਪ ‘ਤੇ ਭਰੋਸਾ ਜਤਾਉਂਦਿਆਂ ਪਾਰਟੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ।ਇਸ ਦੌਰਾਨ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਸਚਦੇਵਾ, ਛਾਉਣੀ ਬਲਾਕ ਕਾਂਗਰਸ ਪ੍ਰਧਾਨ ਰਜਨੀਸ਼ ਗੋਇਲ, ਸ਼ਹਿਰੀ ਬਲਾਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਸਾਬਕਾ ਨਗਰ ਕੌਂਸਲ ਪ੍ਰਧਾਨ ਰੋਹਿਤ ਉਰਫ਼ ਰਿੰਕੂ ਗਰੋਵਰ, ਬਲਬੀਰ ਸਿੰਘ ਬਾਠ, ਰਾਜਾ ਪ੍ਰਧਾਨ, ਸਤੀਸ਼ ਸ਼ਰਮਾ, ਰਵੀ ਤਾਇਲ, ਪਾਰਸ਼ਦ ਜੁਗਰਾਜ ਸਿੰਘ, ਪਾਰਸ਼ਦ ਰਿਸ਼ੀ ਸ਼ਰਮਾ, ਸਾਬਕਾ ਪਾਰਸ਼ਦ ਪਰਮਿੰਦਰ ਸਿੰਘ ਹਾਂਡਾ ਅਤੇ ਐਡਵੋਕੇਟ ਰਜਨੀਸ਼ ਸੋਢੀ ਨੇ ਕਿਹਾ ਕਿ ਜਿਵੇਂ ਹੀ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਗਵਾਲ ਮੰਡੀ ਸਥਿਤ ਗਵਾਲ ਵੰਸ਼ ਮੰਦਰ ਪਹੁੰਚੇ ਤਾਂ ਉੱਥੇ ਮੌਜੂਦ ਲੋਕਾਂ ਨੇ “ਪਰਮਿੰਦਰ ਸਿੰਘ ਪਿੰਕੀ ਜ਼ਿੰਦਾਬਾਦ” ਅਤੇ “ਕਾਂਗਰਸ ਪਾਰਟੀ ਜ਼ਿੰਦਾਬਾਦ” ਦੇ ਨਾਅਰੇ ਲਗਾਏ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਰੋਹਿਤ ਉਰਫ਼ ਰਿੰਕੂ ਗਰੋਵਰ ਨੇ ਕਿਹਾ ਕਿ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜੋ ਵੀ ਵਾਅਦਾ ਕੀਤਾ, ਉਹ ਪੂਰਾ ਕਰਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਪਿੰਕੀ ਆਪਣੀ ਕਥਨੀ ਅਤੇ ਕਰਨੀ ਨੂੰ ਇਕਸਾਰ ਰੱਖਣ ਵਾਲੇ ਆਗੂ ਹਨ। ਉਨ੍ਹਾਂ ਦੱਸਿਆ ਕਿ ਗਵਾਲ ਵੰਸ਼ ਵਲੋਂ ਇਲਾਕੇ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੀ ਮੰਗ ਸਿਰਫ਼ 15 ਦਿਨਾਂ ਵਿੱਚ ਪੂਰੀ ਕੀਤੀ ਗਈ ਸੀ। ਜਿਸ ਨਾਲ ਇਲਾਕੇ ਵਿਚ ਨਸ਼ਾ ਤਸਕਰਾਂ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹਾਂ ‘ਤੇ ਕਾਫ਼ੀ ਹੱਦ ਤੱਕ ਨਕੇਲ ਕਸੀ ਗਈ ਹੈ।