02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਕੀਤਾ ਜ਼ੋਨਲ ਪੱਧਰੀ ਰੋਸ ਪ੍ਰਦਰਸ਼ਨ ਮਾਮਲਾ ਸਥਾਈ ਰੁਜ਼ਗਾਰ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਦਾ

Ad Position 21
No active advertisement
ਅਜੀਤ ਡੈਸਕ 01-08-2026
ਜ਼ੀਰਾ,31 ਜੁਲਾਈ (ਰਜਨੀਸ਼ ਕਥੂਰੀਆ)-1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀ ਫਿਰੋਜਪੁਰ ਇਕਾਈ ਨੇ ਸਰਕਾਰੀ ਕਾਲਜ ਜ਼ੀਰਾ ਦੇ ਗੇਟ ’ਤੇ ਪ੍ਰਦਰਸ਼ਨ ਕਰਦਿਆਂ ਪ੍ਰੈੱਸ ਬਿਆਨ ਜਾਰੀ ਕੀਤਾ ਕਿ ਉਹ ਆਪਣਾ ਰੁਜ਼ਗਾਰ ਅਤੇ ਪੰਜਾਬ ਦੇ ਸਰਕਾਰੀ ਕਾਲਜ, ਉਚੇਰੀ ਸਿੱਖਿਆ ਨੂੰ ਬਚਾਉਣ ਲਈ ਪੰਜਾਬ ਵਿਧਾਨ ਸਭਾ ਦੇ ਇਸ ਮੌਨਸੂਨ ਸੈਸ਼ਨ ਦੌਰਾਨ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕਰਨਗੇ। ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਪ੍ਰੋ.ਸ਼ਵੇਤਾ ਨੇ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਭਾਵੇਂ ਸਰਕਾਰੀ ਪ੍ਰਸ਼ਾਸਕੀ ਨਲਾਇਕੀ ਕਰਕੇ 1158 ਭਰਤੀ ਰੱਦ ਕਰ ਦਿੱਤੀ ਗਈ ਹੈ,ਪਰ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਵਿਸ਼ੇਸ਼ ਕਾਨੂੰਨ ਬਣਾ ਕੇ ਭਰਤੀ ਬਹਾਲ ਕਰ ਸਕਦੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਪੰਜਾਬ ਸਰਕਾਰ 1999 ਵਿਚ ਅਧਿਆਪਕਾਂ ਅਤੇ 2001 ਵਿਚ ਸਿਹਤ ਕਾਮਿਆਂ ਦੀ ਭਰਤੀ ਨੂੰ ਅਦਾਲਤ ਵਿਚੋਂ ਰੱਦ ਹੋਣ ਤੋਂ ਬਾਅਦ ਕਾਨੂੰਨ ਬਣਾ ਕੇ ਸੁਰੱਖਿਅਤ ਕਰ ਚੁੱਕੀ ਹੈ। ਇਸ ਸੰਬੰਧੀ ਫਰੰਟ ਵਲੋਂ ਸਿੱਖਿਆ ਮੰਤਰੀ ਦੀ ਹਦਾਇਤ ਮੁਤਾਬਕ ਰਾਜ ਦੇ ਨਾਮੀ ਵਕੀਲ ਵਲੋਂ ਕਾਨੂੰਨ ਦਾ ਖਰੜਾ ਬਣਵਾ ਕੇ ਪੰਜਾਬ ਸਰਕਾਰ ਨੂੰ ਸੌਂਪਿਆ ਵੀ ਜਾ ਚੁੱਕਾ ਹੈ,ਪਰ ਸਰਕਾਰ ਦੇ ਏਜੰਡੇ ਵਿੱਚੋਂ ਉਚੇਰੀ ਸਿੱਖਿਆ ਦਾ ਫ਼ਿਕਰ ਗਾਇਬ ਹੋਣ ਕਰਕੇ ਸਰਕਾਰ ਵਿਧਾਨ ਸਭਾ ਵਿੱਚ ਇਸ ਮਸਲੇ ’ਤੇ ਕੋਈ ਚਰਚਾ ਨਹੀਂ ਕਰ ਰਹੀ। ਸਗੋਂ ਪ੍ਰਸ਼ਾਸਨਿਕ-ਵਿਭਾਗੀ ਤੌਰ ‘ਤੇ 1158 ਉਮੀਦਵਾਰਾਂ ਦੀਆਂ ਹੱਕੀ ਛੁੱਟੀਆਂ ਬੰਦ ਕਰਕੇ ਮਨੋਬਲ ਤੋੜਨ ਦੇ ਰਾਹ ਪਈ ਹੋਈ ਹੈ। ਉਨਾ ਹੋਰ ਦੱਸਿਆ ਕਿ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਲਗਭਗ ਅੱਧੇ ਦਹਾਕੇ ਤੋਂ ਕੇਵਲ ਬੇਸਿਕ ਤਨਖ਼ਾਹ ਉੱਪਰ ਸੇਵਾਵਾਂ ਨਿਭਾਅ ਰਹੇ ਹਨ। ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਲਈ ਨਜ਼ਦੀਕੀ ਸਟੇਸ਼ਨਾਂ ‘ਤੇ ਬਦਲੀ ਵਾਸਤੇ ਉਚੇਰੀ ਸਿੱਖਿਆ ਵਿਭਾਗ ਕੋਈ ਗੱਲ ਸੁਣਨ ਨੂੰ ਤਿਆਰ ਨਹੀ ਹੈ। ਕਾਲਜਾਂ ਵਿੱਚ ਕੁਝ ਪ੍ਰਿੰਸੀਪਲਾਂ ਅਤੇ ਕਾਲਜ ਪ੍ਰਸ਼ਾਸਨ ਵਲੋਂ 1158 ਉੱਚ ਸਿੱਖਿਅਤ ਉਮੀਦਵਾਰਾਂ ਨਾਲ਼ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ।ਇਸੇ ਕਰਕੇ 4 ਅਗਸਤ ਨੂੰ ਸਮੂਹ 1158 ਫਰੰਟ ਦੇ ਉਮੀਦਵਾਰ ਭਰਾਤਰੀ ਜਥੇਬੰਦੀਆਂ ਸਮੇਤ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਵਿਖੇ ਸਨਮਾਨ ਸਮਾਰੋਹ 2 ਨੂੰ ਅਗਲੀ ਖ਼ਬਰ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਆਮਦ ’ਤੇ ਫ਼ਿਰੋਜਪੁਰ ’ਚ ਹੋਵੇਗੀ 4 ਹਲਕਿਆਂ ਦੀ ਮੀਟਿੰਗ-ਜ਼ੀਰਾ
Ad Position 24
No active advertisement