01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਹਜ਼ੂਰ ਸਤਿਗੁਰੂ ਕੋਮਲ ਸਾਹਿਬ ਦਾ ਜਨਮ ਦਿਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 01-08-2026
ਮੁੱਦਕੀ, 31 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਰਬੱਤ ਦਾ ਭਲਾ ਚੈਰੀਟੇਬਲ ਅਤੇ ਧਾਰਮਿਕ ਚੈਰੀਟੇਬਲ ਸੁਸਾਇਟੀ ਪਿੰਡ ਚੰਦੜ ਵਲੋਂ ਹਜ਼ੂਰ ਸਤਿਗੁਰੂ ਕੋਮਲ ਸਾਹਿਬ ਦਾ ਜਨਮ ਦਿਨ ਸੰਗਤਾਂ ਵਲੋਂ ਪੂਰੀ ਸ਼ਰਧਾ, ਉਤਸ਼ਾਹ ਅਤੇ ਆਪਸੀ ਪਿਆਰ ਨਾਲ ਮਨਾਇਆ ਗਿਆ। ਸੁਸਾਇਟੀ ਵਲੋਂ ਕਰਵਾਏ ਗਏ ਸਤਿਸੰਗ ਵਿਚ ਸੇਵਕਾਂ ਵਲੋਂ ਕਵਾਲੀ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਨਗਾਣ ਕੀਤਾ ਅਤੇ ਸੰਗਤਾਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ’ਤੇ ਪਹੁੰਚੀਆਂ ਸੰਗਤਾਂ ’ਚ ਸੁਸਾਇਟੀ ਵਲੋਂ ਖੀਰ-ਪੂੜਿਆਂ ਅਤੇ ਸ਼ਿਕੰਜਵੀ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਜਰਨੈਲ ਸਿੰਘ, ਗੁਰਚਰਨ ਸਿੰਘ, ਦਿਲਬਾਗ ਸਿੰਘ, ਜੋਗਿੰਦਰ ਸਿੰਘ, ਜੋਗਿੰਦਰਪਾਲ ਮਦਾਨ, ਜਸਵੀਰ ਸਿੰਘ, ਪ੍ਰੀਤਮ ਸਿੰਘ, ਰੁਪਿੰਦਰਪਾਲ ਸਿੰਘ, ਗੁਰਜਿੰਦਰ ਸਿੰਘ, ਅਤੇ ਸੱਜਣ ਸਿੰਘ ਸਾਬਕਾ ਸਰਪੰਚ ਵੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਮਨਜਿੰਦਰ ਸਿੰਘ ਮਿੰਟੂ ਨੇ ਜਨਮ ਦਿਨ ਦੇ ਮੌਕੇ ਲਗਾਏ ਬੂਟੇ ਅਗਲੀ ਖ਼ਬਰ ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਵਿਖੇ ਸਨਮਾਨ ਸਮਾਰੋਹ 2 ਨੂੰ
Ad Position 24
No active advertisement