08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕੌਂਸਲਰ ਰਜੇਸ਼ ਚਾਨਣਾ ਖ਼ਿਲਾਫ਼ ਸਰਕਾਰੀ ਕਰਮਚਾਰੀ ਨਾਲ ਕੁੱਟਮਾਰ ਦਾ ਕੇਸ ਦਰਜ

ਫ਼ਿਰੋਜ਼ਪੁਰ, 7 ਅਗਸਤ(ਸੁਖਵਿੰਦਰ ਸਿੰਘ) –ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੇ ਨਗਰ ਕੌਂਸਲ ਫਿਰੋਜ਼ਪੁਰ ਦੇ ਕੌਂਸਲਰ ਰਜੇਸ਼ ਚਾਨਣਾ ਵਿਰੁੱਧ ਸਰਕਾਰੀ ਕਰਮਚਾਰੀ ਨਾਲ ਕਥਿਤ ਕੁੱਟਮਾਰ, ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਵਿੰਦਰ ਕੁਮਾਰ ਕਲਰਕ, ਨਗਰ ਕੌਂਸਲ ਫਿਰੋਜ਼ਪੁਰ ਨੇ ਦੱਸਿਆ ਕਿ 6 ਅਗਸਤ ਨੂੰ ਸ਼ਾਮ ਕਰੀਬ 4 ਵਜੇ ਕਮਰਾ ਨੰਬਰ 105 ਵਿਚ ਕਲਰਕ ਦਵਿੰਦਰ ਕੁਮਾਰ ਆਪਣੇ ਦਫ਼ਤਰੀ ਕੰਮ ਵਿਚ ਰੁੱਝੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 08-08-2026
ਫ਼ਿਰੋਜ਼ਪੁਰ, 7 ਅਗਸਤ(ਸੁਖਵਿੰਦਰ ਸਿੰਘ) –ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੇ ਨਗਰ ਕੌਂਸਲ ਫਿਰੋਜ਼ਪੁਰ ਦੇ ਕੌਂਸਲਰ ਰਜੇਸ਼ ਚਾਨਣਾ ਵਿਰੁੱਧ ਸਰਕਾਰੀ ਕਰਮਚਾਰੀ ਨਾਲ ਕਥਿਤ ਕੁੱਟਮਾਰ, ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਵਿੰਦਰ ਕੁਮਾਰ ਕਲਰਕ, ਨਗਰ ਕੌਂਸਲ ਫਿਰੋਜ਼ਪੁਰ ਨੇ ਦੱਸਿਆ ਕਿ 6 ਅਗਸਤ ਨੂੰ ਸ਼ਾਮ ਕਰੀਬ 4 ਵਜੇ ਕਮਰਾ ਨੰਬਰ 105 ਵਿਚ ਕਲਰਕ ਦਵਿੰਦਰ ਕੁਮਾਰ ਆਪਣੇ ਦਫ਼ਤਰੀ ਕੰਮ ਵਿਚ ਰੁੱਝੇ ਹੋਏ ਸਨ। ਇਸ ਦੌਰਾਨ ਐਮਸੀ ਰਜੇਸ਼ ਚਾਨਣਾ ਉੱਥੇ ਆਏ ਅਤੇ ਚੁੰਗੀ ਨਾਮਦੇਵ ਚੌਂਕ ਵਿਖੇ ਸਥਿਤ ਇਕ ਦੁਕਾਨ ਸਬੰਧੀ ਪੁੱਛਗਿੱਛ ਕਰਨ ਲੱਗੇ। ਦਵਿੰਦਰ ਕੁਮਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਮਾਮਲਾ ਇੰਜੀਨੀਅਰਿੰਗ ਬਰਾਂਚ ਨਾਲ ਸਬੰਧਤ ਹੈ। ਸ਼ਿਕਾਇਤ ਅਨੁਸਾਰ, ਇਸ ਗੱਲ ਤੋਂ ਬਾਅਦ ਰਜੇਸ਼ ਚਾਨਣਾ ਕਥਿਤ ਤੌਰ ’ਤੇ ਗੁੱਸੇ ਵਿਚ ਆ ਗਏ ਅਤੇ ਦਵਿੰਦਰ ਕੁਮਾਰ ਨਾਲ ਗਾਲੀ-ਗਲੌਚ ਕਰਦੇ ਹੋਏ ਉਸ ਦੇ ਮੂੰਹ ’ਤੇ ਚਪੇੜਾਂ ਮਾਰੀਆਂ, ਹੱਥੋਪਾਈ ਕੀਤੀ ਅਤੇ ਉਸ ਦੀ ਸ਼ਰਟ ਵੀ ਪਾੜ ਦਿੱਤੀ। ਇਹ ਘਟਨਾ ਸਰਕਾਰੀ ਡਿਊਟੀ ਦੌਰਾਨ ਵਾਪਰੀ ਦੱਸੀ ਗਈ ਹੈ। ਪੁਲਿਸ ਨੇ ਰਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਐਮ.ਸੀ ਰਜੇਸ਼ ਚਾਨਣਾ ਵਿਰੁੱਧ ਬੀ.ਐਨ.ਐਸ. ਦੀਆਂ ਧਾਰਾਵਾਂ 121, 132, 351(3) ਸਮੇਤ ਹੋਰ ਲਾਗੂ ਧਾਰਾਵਾਂ ਤਹਿਤ ਸਿਟੀ ਥਾਣਾ ਫਿਰੋਜ਼ਪੁਰ ਵਿਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਮਾਣਾ ਸਿੰਘ ਵਾਲਾ ’ਚ ਮਾਵਾਂ ਦੀ ਵਰਕਸ਼ਾਪ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 7 ਲੱਖ ਰੁਪਏ ਦੀ ਠੱਗੀ, ਪਿਓ ਅਤੇ ਧੀ ਨਾਮਜ਼ਦ
Ad Position 24