11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜਨ ਸੇਵਾ ਸੁਸਾਇਟੀ ਵਲੋਂ ਜਲ ਸੇਵਾ ’ਚ ਸਹਿਯੋਗ ਦੇਣ ਵਾਲੇ ਮੈਂਬਰ ਸਨਮਾਨਿਤ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟੀ ਜਨ ਸੇਵਾ ਸੋਸਾਇਟੀ ਵਲੋਂ ਜਲ ਸੇਵਾ ਪ੍ਰੋਜੈਕਟ ਵਿਚ ਸਹਿਯੋਗ ਦੇਣ ਵਾਲੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੋਸਾਇਟੀ ਵਲੋਂ 23 ਅਪ੍ਰੈਲ ਤੋਂ 30 ਸਤੰਬਰ ਤੱਕ ਠੰਢੇ ਪਾਣੀ ਵਾਲੇ ਵਾਹਨ ਰਾਹੀਂ ਸਰਕਾਰੀ ਹਸਪਤਾਲ, ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਵੱਖ-ਵੱਖ ਬਾਜ਼ਾਰਾਂ ਵਿਚ ਲੋਕਾਂ ਨੂੰ ਠੰਢਾ ਪਾਣੀ ਮੁਹੱਈਆ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 12-10-2026
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟੀ ਜਨ ਸੇਵਾ ਸੋਸਾਇਟੀ ਵਲੋਂ ਜਲ ਸੇਵਾ ਪ੍ਰੋਜੈਕਟ ਵਿਚ ਸਹਿਯੋਗ ਦੇਣ ਵਾਲੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੋਸਾਇਟੀ ਵਲੋਂ 23 ਅਪ੍ਰੈਲ ਤੋਂ 30 ਸਤੰਬਰ ਤੱਕ ਠੰਢੇ ਪਾਣੀ ਵਾਲੇ ਵਾਹਨ ਰਾਹੀਂ ਸਰਕਾਰੀ ਹਸਪਤਾਲ, ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਵੱਖ-ਵੱਖ ਬਾਜ਼ਾਰਾਂ ਵਿਚ ਲੋਕਾਂ ਨੂੰ ਠੰਢਾ ਪਾਣੀ ਮੁਹੱਈਆ ਕਰਵਾਇਆ ਗਿਆ। ਸੋਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ ਤੇ ਖ਼ਜ਼ਾਨਚੀ ਸੁਨੀਲ ਡੇ ਨੇ ਦੱਸਿਆ ਕਿ ਜਲ ਸੇਵਾ ਦੇ ਇਸ ਪ੍ਰੋਜੈਕਟ ਤਹਿਤ ਗਰਮੀ ਦੇ ਮੌਸਮ ਵਿਚ ਲੋੜਵੰਦ ਲੋਕਾਂ ਨੂੰ ਠੰਢਾ ਪਾਣੀ ਮੁਹੱਈਆ ਕਰਵਾਇਆ ਗਿਆ। ਜਲ ਸੇਵਾ ਦੇ ਇੰਚਾਰਜ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਕਈ ਦਾਨੀ ਸੱਜਣਾਂ ਨੇ 163 ਦਿਨਾਂ ਦੀ ਜਲ ਸੇਵਾ ਬੁੱਕ ਕਰਵਾ ਕੇ ਇਸ ਕਾਰਜ ਵਿਚ ਸਹਿਯੋਗ ਦਿੱਤਾ। ਸੋਸਾਇਟੀ ਦੇ ਮੈਂਬਰਾਂ ਅਜੈ ਢੀਂਗੜਾ, ਜਗਦੀਸ਼ ਕਟਾਰੀਆ, ਪੂਨਮ ਦੇਵ, ਆਸ਼ੂ ਗੁੰਬਰ, ਆਰੀਅਨ ਵਰਮਾ, ਐਡਵੋਕੇਟ ਰਾਕੇਸ਼ ਕੁਮਾਰ, ਸਾਗਰ ਕੁਮਾਰ, ਅਰੁਣ ਕਠਪਾਲ, ਪੂਨਮ ਸੇਤੀਆ ਤੇ ਸੰਦੀਪ ਸਚਦੇਵਾ ਨੇ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਆਰਥਿਕ ਸਹਿਯੋਗ ਦਿੱਤਾ। ਇਸ ਮੌਕੇ ਸਹਿਯੋਗ ਦੇਣ ਵਾਲੇ ਮੈਂਬਰਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਸੋਸਾਇਟੀ ਦੇ ਸਰਪ੍ਰਸਤ ਰਤਨ ਗਰੋਵਰ ਤੇ ਪ੍ਰਧਾਨ ਰਮਨ ਸੇਤੀਆ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰ ਅਸ਼ੋਕ ਕਟਾਰੀਆ, ਰਮੇਸ਼ ਕੁਮਾਰ, ਅਸ਼ੋਕ ਜਾਂਗਿੜ, ਪ੍ਰਦੀਪ ਗੁਪਤਾ, ਕੁਲਨਾਇਕ ਵਰਮਾ, ਨੀਲਮ ਸਚਦੇਵਾ, ਜੋਤੀ ਮੱਕੜ, ਅਕਸ਼ ਗੁੰਬਰ ਤੇ ਸਮਰੱਥ ਦੇਵ ਵੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਖ਼ਸਤਾ-ਹਾਲ ਸੜਕਾਂ ਕਾਰਨ ਲੋਕਾਂ ’ਚ ਰੋਸ ਅਗਲੀ ਖ਼ਬਰ ਸੈਰ ਤੋਂ ਘਰ ਪਰਤ ਰਹੇ ਵਿਅਕਤੀ ’ਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼
Ad Position 24