11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਤਲਵੰਡੀ ਭਾਈ ਪਹੁੰਚੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੈਸਲਰ ਮਹਾਂਬਲੀ ਸ਼ੇਰਾ ਨੌਜਵਾਨ ਲੋਕ ਭਲਾਈ ਸਭਾ ਨੇ ਕਰਵਾਇਆ ਸਨਮਾਨ ਸਮਾਰੋਹ

ਤਲਵੰਡੀ ਭਾਈ, 11 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੈਸਲਰ ਮਹਾਂਬਲੀ ਸ਼ੇਰਾ (ਅਮਨਪ੍ਰੀਤ ਸਿੰਘ ਰੰਧਾਵਾ) ਅੱਜ ਤਲਵੰਡੀ ਭਾਈ ਪਹੁੰਚੇ । ਉਨ੍ਹਾਂ ਦੇ ਇੱਥੇ ਪੁੰਚਣ ’ਤੇ ਸਥਾਨਕ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-10-2026
ਤਲਵੰਡੀ ਭਾਈ, 11 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੈਸਲਰ ਮਹਾਂਬਲੀ ਸ਼ੇਰਾ (ਅਮਨਪ੍ਰੀਤ ਸਿੰਘ ਰੰਧਾਵਾ) ਅੱਜ ਤਲਵੰਡੀ ਭਾਈ ਪਹੁੰਚੇ । ਉਨ੍ਹਾਂ ਦੇ ਇੱਥੇ ਪੁੰਚਣ ’ਤੇ ਸਥਾਨਕ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਮਹਾਂਬਲੀ ਸ਼ੇਰਾ ਦਾ ਬਚਪਨ ਤਲਵੰਡੀ ਭਾਈ ਦੀ ਬੀਤਿਆ ਹੈ ਤੇ ਇੱਥੇ ਉਨ੍ਹਾਂ ਦੇ ਦੋਸਤ ਮਿੱਤਰਾਂ ਦਾ ਵੱਡਾ ਘੇਰਾ ਹੈ। ਉਨ੍ਹਾਂ ਦੇ ਇੱਥੇ ਪਹੁੰਚਣ ਸਥਾਨਿਕ ਨਾਮਵਰ ਸਮਾਜ ਸੇਵੀ ਸੰਸਥਾ ਨੌਜਵਾਨ ਲੋਕ ਭਲਾਈ ਵਲੋਂ ਸਨਮਾਨ ਸਮਾਗਮ ਕਰਵਾਇਆ ਗਿਆ। ਸਥਾਨਕ ਗਊ ਮਾਤਾ ਸਮਾਧੀ ਮੰਦਰ ਵਿਖੇ ਹੋਏ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ ਨੇ ਸਵਾਗਤੀ ਸ਼ਬਦ ਕਹੇ ਜਦਕਿ ਨਗਰ ਕੌਂਸਲ ਪ੍ਰਧਾਨ ਕਰਨਜੋਤ ਸਿੰਘ ਗਿੱਲ, ਕਾਂਗਰਸ ਆਗੂ ਰੂਪ ਲਾਲ ਵੱਤਾ ਨੇ ਵੀ ਮਹਾਂਬਲੀ ਸ਼ੇਰਾ ਵਲੋਂ ਬੁਲੰਦੀਆਂ ਛੂਹੇ ਜਾਣ ਦੀ ਸ਼ਲਾਘਾ ਕੀਤੀ ਜਦਕਿ ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਮਹਾਂਬਲੀ ਸ਼ੇਰਾ ਨੇ ਤਲਵੰਡੀ ਭਾਈ ਸ਼ਹਿਰ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਤੇ ਉਨ੍ਹਾਂ ਨੌਜਵਾਨ ਵਰਗ ਨੂੰ ਨਿਰਾਸ਼ਤਾ ਦੂਰ ਸੁੱਟ ਕੇ ਆਪਣੀ ਸਖਸ਼ੀਅਤ ਦੀ ਉਸਾਰੀ ਲਈ ਜਾਣ ਦੀ ਪ੍ਰੇਰਨਾ ਦਿੱਤੀ। ਉਪਰੰਤ ਨੌਜਵਾਨ ਸਭਾ ਵਲੋਂ ਮਹਾਂਬਲੀ ਸ਼ੇਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੰਜੀਵ ਕੁਮਾਰ ਸਾਂਡਲ, ਅਮਰਜੀਤ ਸਿੰਘ ਬਿੱਟੂ, ਰਾਮ ਸ਼ਰਨ ਖੁੱਲਰ, ਵਿਜੇ ਸਲੂਜਾ, ਕੁਲਦੀਪ ਸਿੰਘ ਕਮਰਾ, ਮਾਸਟਰ ਜਗਦੀਪ ਸਿੰਘ, ਸਤਪਾਲ ਸਿੰਘ ਵੜਿੰਗ, ਜਗਨਾਮਇੰਦਰ ਸਿੰਘ ਘੁੰਮਣ ਕੌਂਸਲਰ, ਜਗਦੀਪ ਸਿੰਘ ਬਰਾੜ ਕੌਂਸਲਰ, ਗੌਤਮ ਬਾਂਸਲ, ਮੱਖਣ ਸਿੰਘ ਝਿਉਂਟ, ਸੰਤੋਖ ਸਿੰਘ ਘੜਿਆਲ, ਤਰਸੇਮ ਵੱਤਾ, ਮਨਜੀਤ ਸਿੰਘ ਢਿੱਲੋਂ ਚੇਅਰਮੈਨ ਕਵਾਲਿਟੀ ਗਰੁੱਪ, ਹਰਪ੍ਰੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ, ਕਮਲਜੀਤ ਖੁੱਲਰ, ਕਿਰਨ ਸਿਤਾਰਾ, ਬਲਜੀਤ ਸਿੰਘ ਭੰਗਾਲੀ, ਜਗਦੀਪ ਸਿੰਘ ਠੇਠਰ ਕਲਾਂ, ਲੈਕਚਰਾਰ ਮਲਕੀਤ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਨ ਗਿਲਹੋਤਰਾ ਨੂੰ ਮਿਲਿਆ ‘ਐਵਾਰਡ ਆਫ਼ ਐਕਸੀਲੈਂਸ’ ਅਗਲੀ ਖ਼ਬਰ ਖ਼ਸਤਾ-ਹਾਲ ਸੜਕਾਂ ਕਾਰਨ ਲੋਕਾਂ ’ਚ ਰੋਸ
Ad Position 24