ਸੈਮ ਇੰਟਰਨੈਸ਼ਨਲ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ‘ਤੀਆਂ ਦਾ ਤਿਉਹਾਰ’
ਮੁੱਦਕੀ, 10 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੁਆਰਾ ਸਥਾਪਿਤ ਮਾਲਵੇ ਦੀ ਕੱਦਾਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੇ ਵਿਹੜੇ ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦਾ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਕਰੀਬ 750 ਵਿਦਿਆਰਥਣਾਂ ਨੇ ਸੀਨੀਅਰ ਮਹਿਲਾ ਸਟਾਫ਼ ਨਾਲ ਭਾਗ ਲਿਆ।
ਮੁੱਦਕੀ, 10 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੁਆਰਾ ਸਥਾਪਿਤ ਮਾਲਵੇ ਦੀ ਕੱਦਾਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੇ ਵਿਹੜੇ ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦਾ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਕਰੀਬ 750 ਵਿਦਿਆਰਥਣਾਂ ਨੇ ਸੀਨੀਅਰ ਮਹਿਲਾ ਸਟਾਫ਼ ਨਾਲ ਭਾਗ ਲਿਆ। ਤੀਆਂ ਦੇ ਤਿਉਹਾਰ ਨੂੰ ਸਮਰਪਿਤ ਇਸ ਸਮਾਗਮ ਦਾ ਆਗਾਜ਼ ਸਕੂਲ ਪ੍ਰਿੰਸੀਪਲ ਸੰਜੀਵ ਜੈਨ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਤੋਂ ਬਾਅਦ ਸੀਨੀਅਰ ਕੋਆਰਡੀਨੇਟਰ ਮੀਨੂ ਸ਼ਰਮਾ ਨੇ ਇਸ ਸਮਾਗਮ ਦੀ ਅਗਵਾਈ ਕੀਤੀ। ਸੀਨੀਅਰ ਮਹਿਲਾ ਸਟਾਫ਼ ਦੀ ਹਾਜ਼ਰੀ ਵਿਚ ਸਕੂਲ ਦੇ ਮਲਟੀਪਰਪਜ਼ ਹਾਲ ਨੂੰ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦੀਆਂ ਰੰਗ-ਬਰੰਗੀਆਂ ਫੁਲਕਾਰੀਆਂ, ਪੰਜਾਬੀ ਸਭਿਆਚਾਰ ਨਾਲ ਦਰਸਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਸਕੂਲੀ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਗਿੱਧੇ, ਲੋਕ ਨਾਚ ਅਤੇ ਲੋਕ ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਦੁਆਰਾ ਸਭ ਦਾ ਮਨ ਮੋਹ ਲਿਆ। ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਮਹਿੰਗਾ ਲਗਾਉਣ ਅਤੇ ਹੋਰ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਸਾਉਣ ਮਹੀਨੇ ਦੀਆਂ ਰਵਾਇਤੀ ਰੌਣਕਾਂ ਨੂੰ ਹੋਰ ਮਿੱਠਾ ਬਣਾਉਣ ਲਈ ਮਾਲ੍ਹ ਪੂੜੇ ਅਤੇ ਖੀਰ ਵਰਗੇ ਪੰਜਾਬੀ ਪਕਵਾਨਾਂ ਨੇ ਸਮਾਗਮ ਵਿਚ ਸਭਿਆਚਾਰਕ ਰੰਗ ਭਰ ਦਿੱਤਾ। ਇਸ ਮੌਕੇ ਨਵੀਂ ਪੀੜ੍ਹੀ ਨੂੰ ਆਪਣੀਆਂ ਅਮੀਰ ਸਭਿਆਚਾਰਕ ਪ੍ਰੰਪਰਾਵਾਂ ਨਾਲ ਜੁੜਨ ਦਾ ਸੁੰਦਰ ਸੰਦੇਸ਼ ਦਿੱਤਾ। ਸਮੂਹ ਹਾਜ਼ਰੀਨ ਨੇ ਇਸ ਯਾਦਗਾਰੀ ਸਮਾਗਮ ਦਾ ਭਰਪੂਰ ਆਨੰਦ ਮਾਣਦਿਆਂ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਸਾਂਭਣ ਅਤੇ ਅੱਗੇ ਤੋਰਨ ਦਾ ਸੰਕਲਪ ਲਿਆ। ਸੀਨੀਅਰ ਕੋਆਰਡੀਨੇਟਰ ਮੀਨੂ ਸ਼ਰਮਾ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਕੂਲ ਪ੍ਰਿੰਸੀਪਲ, ਸਮੁੱਚੀ ਸਕੂਲ ਪ੍ਰਬੰਧਕ ਕਮੇਟੀ, ਸਮੂਹ ਸੀਨੀਅਰ ਮਹਿਲਾ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਆਪਣੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਅਤੇ ਧੰਨਵਾਦ ਕੀਤਾ।