ਲਾਇਨਜ਼ ਕਲੱਬ ਗੁਰੂਹਰਸਹਾਏ ਨੇ ਕੈਟੇਗਰੀ-ਸੀ ਵਿਚ ਹਾਸਿਲ ਕੀਤਾ ਪਹਿਲਾ ਸਥਾਨ
ਗੁਰੂਹਰਸਹਾਏ, 10 ਅਗਸਤ (ਕਪਿਲ ਕੰਧਾਰੀ)-ਲਾਇਨਜ਼ ਕਲੱਬ ਗੁਰੂਹਰਸਹਾਏ ਨੂੰ ਲਾਇਨਿਸਟਿਕ ਸਾਲ 2025-26 ਦੌਰਾਨ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਸ਼ਾਨਦਾਰ ਕਾਰਜਾਂ ਲਈ ਵੱਖ-ਵੱਖ ਵੱਕਾਰੀ ਸਨਮਾਨ ਪ੍ਰਾਪਤ ਕਰਨ ਦਾ ਮਾਣ ਹਾਸਿਲ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ ਨੇ ਦੱਸਿਆ ਕਿ ਕਲੱਬ ਨੇ ਕੈਟੇਗਰੀ-ਸੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੁਰੂਹਰਸਹਾਏ ਦਾ ਨਾਮ ਰੌਸ਼ਨ ਕੀਤਾ ਹੈ।
ਗੁਰੂਹਰਸਹਾਏ, 10 ਅਗਸਤ (ਕਪਿਲ ਕੰਧਾਰੀ)-ਲਾਇਨਜ਼ ਕਲੱਬ ਗੁਰੂਹਰਸਹਾਏ ਨੂੰ ਲਾਇਨਿਸਟਿਕ ਸਾਲ 2025-26 ਦੌਰਾਨ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਸ਼ਾਨਦਾਰ ਕਾਰਜਾਂ ਲਈ ਵੱਖ-ਵੱਖ ਵੱਕਾਰੀ ਸਨਮਾਨ ਪ੍ਰਾਪਤ ਕਰਨ ਦਾ ਮਾਣ ਹਾਸਿਲ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ ਨੇ ਦੱਸਿਆ ਕਿ ਕਲੱਬ ਨੇ ਕੈਟੇਗਰੀ-ਸੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੁਰੂਹਰਸਹਾਏ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਵੱਕਾਰੀ ਸਨਮਾਨ 34ਵੇਂ ਡਿਸਟ੍ਰਿਕਟ ਅਵਾਰਡ ਫੰਕਸ਼ਨ ਦੌਰਾਨ ਹੋਟਲ ਨਿਰਵਾਣਾ, ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਵਿਚ ਪ੍ਰਦਾਨ ਕੀਤੇ ਗਏ। ਸਮਾਗਮ ਦੀ ਅਗਵਾਈ ਲਾਇਨਿਸਟਿਕ ਸਾਲ 2025-26 ਦੇ ਡਿਸਟ੍ਰਿਕਟ ਗਵਰਨਰ ਪੀ.ਐਮ.ਜੇ.ਐਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਵਲੋਂ ਕੀਤੀ ਗਈ। ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਇਹ ਅਵਾਰਡ ਸ਼ਹਿਜ਼ਾਦਾ ਦੀਵਾਨ ਨੇ ਪ੍ਰਾਪਤ ਕੀਤਾ। ਕਲੱਬ ਪ੍ਰਧਾਨ ਨੇ ਕਿਹਾ ਕਿ ਇਹ ਸ਼ਾਨਦਾਰ ਉਪਲਬਧੀ ਪੂਰੀ ਕਲੱਬ ਟੀਮ ਦੀ ਮਿਹਨਤ, ਇੱਕਜੁੱਟਤਾ, ਆਪਸੀ ਸਹਿਯੋਗ, ਟੀਮਵਰਕ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਦਾ ਨਤੀਜਾ ਹੈ। ਕੈਟੇਗਰੀ-ਸੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਕਲੱਬ ਨੂੰ 11,000 ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਸਾਲ 2025-26 ਦੇ ਡਿਸਟ੍ਰਿਕਟ ਗਵਰਨਰ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ, ਵੀ ਡੀ ਜੀ -1 ਲਾਇਨ ਅਜੈ ਗੋਇਲ, ਵੀਡੀਜੀ-2 ਲਾਇਨ ਨਰੇਸ਼ ਗੋਇਲ ਅਤੇ ਸਮੁੱਚੀ ਡਿਸਟ੍ਰਿਕਟ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਐਮ ਐਮ ਆਰ ਇੰਚਾਰਜ ਲਾਇਨ ਸੰਜੀਵ ਮੈਨਨ ਦਾ ਵੀ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ ਗਿਆ, ਜਿਨ੍ਹਾਂ ਦੇ ਉਤਸ਼ਾਹ ਅਤੇ ਪੇ੍ਰਰਨਾ ਸਦਕਾ ਕਲੱਬ ਨੇ ਇਹ ਉਪਲਬਧੀ ਹਾਸਲ ਕੀਤੀ। ਕਲੱਬ ਪ੍ਰਧਾਨ ਗੌਰਵ ਸਚਦੇਵਾ ਸਮੇਤ ਸਮੂਹ ਮੈਂਬਰਾਂ ਨੇ ਇਸ ਸਨਮਾਨ ਨੂੰ ਕਲੱਬ ਦੀ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਦਿਆਂ ਇੱਕ-ਦੂਜੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਮਾਣ ਦੀ ਗੱਲ ਨਹੀਂ, ਸਗੋਂ ਭਵਿੱਖ ਵਿਚ ਵੀ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਵੱਡੀ ਪੇ੍ਰਰਨਾ ਹੈ। ਕਲੱਬ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਸਮਾਜ ਭਲਾਈ, ਲੋਕ ਸੇਵਾ ਅਤੇ ਮਨੁੱਖਤਾ ਦੀ ਭਲਾਈ ਨਾਲ ਜੁੜੇ ਕਾਰਜ ਹੋਰ ਤਨਦੇਹੀ ਅਤੇ ਸਮਰਪਣ ਨਾਲ ਜਾਰੀ ਰੱਖੇ ਜਾਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ ਤੋਂ ਇਲਾਵਾ ਰਾਜਨ ਮੋਂਗਾ, ਲੱਕੀ ਤਨੇਜਾ, ਪ੍ਰਸ਼ਾਂਤ ਖੇੜਾ, ਸੰਦੀਪ ਧਵਨ, ਸਾਜਨ ਸਚਦੇਵਾ, ਲਾਡੀ ਭੰਡਾਰੀ, ਵਰੁਨ ਗਾਲੜੀ, ਰਣਬੀਰ ਧਵਨ, ਅਮਿੱਤ ਅਰੋੜਾ, ਰੁਸਤਮ ਸਦਿਓੜਾ, ਰਾਹੁਲ ਬਜਾਜ, ਮਨੂ ਮੋਂਗਾ, ਗੁਰਪ੍ਰੀਤ ਸਿੰਘ, ਰਾਕੇਸ਼ ਮੋਂਗਾ ਅਤੇ ਰੋਹਨ ਚਲਾਨਾਂ ਸਮੇਤ ਹੋਰ ਮੈਂਬਰ ਹਾਜ਼ਰ ਸਨ।