12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਹੱਡੀਆਂ ਦੀ ਜਾਂਚ ਨੂੰ ਲੈ ਕੇ ਲੋਕਾਂ ’ਚ ਦਿਸਿਆ ਉਤਸ਼ਾਹ, ਮਾਹਿਰ ਡਾਕਟਰ ਨੇ ਦਿੱਤੀ ਸਲਾਹ

ਫ਼ਿਰੋਜ਼ਪੁਰ, 12 ਅਗਸਤ (ਕੁਲਬੀਰ ਸਿੰਘ ਸੋਢੀ)-ਰਾਸ਼ਟਰੀ ਹੱਡੀ ਅਤੇ ਜੋੜ ਦਿਵਸ ਦੇ ਮੌਕੇ ’ਤੇ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਵਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਹੱਡੀਆਂ ਅਤੇ ਜੋੜਾਂ ਦੀ ਸਿਹਤ ਸੰਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸਿਹਤ ਜਾਂਚ ਦਾ ਲਾਭ ਲਿਆ।

Ad Position 21
No active advertisement
ਅਜੀਤ ਡੈਸਕ 13-08-2026
ਫ਼ਿਰੋਜ਼ਪੁਰ, 12 ਅਗਸਤ (ਕੁਲਬੀਰ ਸਿੰਘ ਸੋਢੀ)-ਰਾਸ਼ਟਰੀ ਹੱਡੀ ਅਤੇ ਜੋੜ ਦਿਵਸ ਦੇ ਮੌਕੇ ’ਤੇ ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਵਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਹੱਡੀਆਂ ਅਤੇ ਜੋੜਾਂ ਦੀ ਸਿਹਤ ਸੰਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸਿਹਤ ਜਾਂਚ ਦਾ ਲਾਭ ਲਿਆ। ਕੈਂਪ ਦੌਰਾਨ ਮਰੀਜ਼ਾਂ ਨੂੰ ਹੱਡੀਆਂ ਅਤੇ ਜੋੜਾਂ ਨਾਲ ਸੰਬੰਧਤ ਸਮੱਸਿਆਵਾਂ ਲਈ ਮੁਫ਼ਤ ਓ.ਪੀ.ਡੀ ਸਲਾਹ ਦੇ ਨਾਲ 2500 ਰੁਪਏ ਦੀ ਕੀਮਤ ਵਾਲਾ ਬੀ.ਐੱਮ.ਡੀ (ਬੋਨ ਮਿਨਰਲ ਡੈਂਸਿਟੀ) ਟੈੱਸਟ ਵੀ ਮੁਫ਼ਤ ਕੀਤਾ ਗਿਆ। ਇਸ ਦਾ ਉਦੇਸ਼ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦਾ ਸਮੇਂ ਸਿਰ ਪਤਾ ਲਗਾ ਕੇ ਲੋਕਾਂ ਨੂੰ ਸਹੀ ਇਲਾਜ ਅਤੇ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨਾ ਸੀ। ਕੈਂਪ ਦਾ ਉਦਘਾਟਨ ਹਸਪਤਾਲ ਦੇ ਫੈਸਿਲਟੀ ਡਾਇਰੈਕਟਰ ਡਾ.ਅਭਿਸ਼ੇਕ ਅਰੋੜਾ, ਨਗਰ ਕੌਂਸਲ ਦੇ ਉਪ ਪ੍ਰਧਾਨ ਬੋਹੜ ਸਿੰਘ ਅਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਦੌਰਾਨ ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਸਰਜਨ ਡਾ.ਕਨਿਸ਼ ਕਿਨਰਾ ਨੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸਬੰਧੀ ਲੋੜੀਂਦੀ ਸਲਾਹ ਦਿੱਤੀ। ਹਸਪਤਾਲ ਦੇ ਆਰਥੋਪੈਡਿਕਸ ਵਿਭਾਗ ਦੇ ਚੇਅਰਮੈਨ ਡਾ.ਅਵਤਾਰ ਸਿੰਘ ਨੇ ਕਿਹਾ ਕਿ ਤੰਦਰੁਸਤ ਅਤੇ ਸਰਗਰਮ ਜੀਵਨ ਲਈ ਹੱਡੀਆਂ ਅਤੇ ਜੋੜਾਂ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਿਯਮਤ ਜਾਂਚ ਅਤੇ ਸਮੇਂ ਸਿਰ ਇਲਾਜ ਨਾਲ ਕਈ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਰੋਕਥਾਮੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਕੈਂਪ ਅਮਨਦੀਪ ਹਸਪਤਾਲ, ਮੋਗਾ ਰੋਡ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ, ਜਿੱਥੇ ਸਥਾਨਕ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲਿਆ।
Ad Position 22
No active advertisement
ਪਿਛਲੀ ਖ਼ਬਰ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 17 ਤੋਂ ਫੈਡਰਲ ਬੈਂਕ ਅੱਗੇ ਲੱਗੇਗਾ ਪੱਕਾ ਮੋਰਚਾ ਖੇਤੀ ਕਰਜ਼ਾ ਖ਼ਤਮ ਕ... ਅਗਲੀ ਖ਼ਬਰ ਸੁਰਜੀਤ ਸਿੰਘ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਾਅਦ ਧਰਨਾ ਮੁਲਤਵੀ, ਜਥੇਬੰਦੀ ਅਤੇ ਪਰਿਵਾਰ ਨੇ ਕੱਢਿਆ ਜੇਤੂ ਜਲੂਸ
Ad Position 24