12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 17 ਤੋਂ ਫੈਡਰਲ ਬੈਂਕ ਅੱਗੇ ਲੱਗੇਗਾ ਪੱਕਾ ਮੋਰਚਾ ਖੇਤੀ ਕਰਜ਼ਾ ਖ਼ਤਮ ਕਰਨ ਅਤੇ ਸਿਹਤ ਬੀਮੇ ਦਾ ਕਲੇਮ ਦੇਣ ਤੱਕ ਸੰਘਰਸ਼ ਰਹੇਗਾ ਜਾਰੀ

ਫ਼ਿਰੋਜ਼ਪੁਰ, 12 ਅਗਸਤ (ਕੁਲਬੀਰ ਸਿੰਘ ਸੋਢੀ)-ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪਰਿਵਾਰ ਉੱਤੇ ਪਏ ਆਰਥਿਕ ਬੋਝ ਨੂੰ ਖ਼ਤਮ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ 17 ਅਗਸਤ ਤੋਂ ਫੈਡਰਲ ਬੈਂਕ ਨੇੜੇ ਊਧਮ ਸਿੰਘ ਚੌਕ ਦੇ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਕਿਸਾਨ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਸਿਰ ਚੜ੍ਹਿਆ ਖੇਤੀ ਕਰਜ਼ਾ ਖ਼ਤਮ ਕਰਵਾਉਣ ਅਤੇ ਕਿਸਾਨ ਵਲੋਂ ਕਰਵਾਏ ਗਏ ਸਿਹਤ ਬੀਮੇ ਦਾ ਬਣਦਾ ਕਲੇਮ ਪਰਿਵਾਰ ਨੂੰ ਦਿਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Ad Position 21
No active advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਫੈਡਰਲ ਬੈਂਕ ਅੱਗੇ ਮੋਰਚਾ ਲਗਾਉਣ ਸੰਬੰਧੀ ਜਾਣਕਾਰੀ ਦੇਣ ਮੌਕੇ । ਅਜੀਤ ਤਸਵੀਰ 13-08-2026
ਫ਼ਿਰੋਜ਼ਪੁਰ, 12 ਅਗਸਤ (ਕੁਲਬੀਰ ਸਿੰਘ ਸੋਢੀ)-ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪਰਿਵਾਰ ਉੱਤੇ ਪਏ ਆਰਥਿਕ ਬੋਝ ਨੂੰ ਖ਼ਤਮ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ 17 ਅਗਸਤ ਤੋਂ ਫੈਡਰਲ ਬੈਂਕ ਨੇੜੇ ਊਧਮ ਸਿੰਘ ਚੌਕ ਦੇ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਕਿਸਾਨ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਸਿਰ ਚੜ੍ਹਿਆ ਖੇਤੀ ਕਰਜ਼ਾ ਖ਼ਤਮ ਕਰਵਾਉਣ ਅਤੇ ਕਿਸਾਨ ਵਲੋਂ ਕਰਵਾਏ ਗਏ ਸਿਹਤ ਬੀਮੇ ਦਾ ਬਣਦਾ ਕਲੇਮ ਪਰਿਵਾਰ ਨੂੰ ਦਿਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਪਰਿਵਾਰ ਪਹਿਲਾਂ ਹੀ ਗੰਭੀਰ ਆਰਥਿਕ ਮੁਸ਼ਕਲਾਂ ਵਿਚੋਂ ਲੰਘ ਰਿਹਾ ਹੈ। ਅਜਿਹੇ ਹਾਲਾਤ ਵਿਚ ਮ੍ਰਿਤਕ ਕਿਸਾਨ ਦੇ ਸਿਰ ਚੜ੍ਹੇ ਕਰਜ਼ੇ ਦੀ ਜ਼ਿੰਮੇਵਾਰੀ ਪਰਿਵਾਰ ’ਤੇ ਪਾਉਣਾ ਉਨ੍ਹਾਂ ਲਈ ਹੋਰ ਵੱਡੀ ਮੁਸ਼ਕਲ ਪੈਦਾ ਕਰਦਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਕਿਸਾਨ ਵਲੋਂ ਬੈਂਕ ਤੋਂ ਲਏ ਗਏ ਖੇਤੀ ਕਰਜ਼ੇ ਨਾਲ ਸਬੰਧਤ ਮਾਮਲੇ ਨੂੰ ਹਮਦਰਦੀ ਅਤੇ ਨਿਆਂ ਦੇ ਆਧਾਰ ’ਤੇ ਵਿਚਾਰਦਿਆਂ ਮ੍ਰਿਤਕ ਕਿਸਾਨ ਦਾ ਖੇਤੀ ਕਰਜ਼ਾ ਮੁਆਫ਼/ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸਾਨ ਵਲੋਂ ਕਰਵਾਏ ਗਏ ਸਿਹਤ ਬੀਮੇ ਦੇ ਕਲੇਮ ਦੀ ਰਕਮ ਵੀ ਪਰਿਵਾਰ ਨੂੰ ਦਿਵਾਉਣ ਦੀ ਮੰਗ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ 17 ਅਗਸਤ ਤੋਂ ਬੈਂਕ ਅੱਗੇ ਲੱਗਣ ਵਾਲਾ ਮੋਰਚਾ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਚਲਾਇਆ ਜਾਵੇਗਾ, ਪਰ ਜਦੋਂ ਤੱਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਗੁਰਜੱਜ ਸਿੰਘ ਸਾਂਦੇ ਹਾਸ਼ਮ, ਗੁਰਚਰਨ ਸਿੰਘ ਅਜੀਜ ਵਾਲੀ, ਜਸਵੀਰ ਸਿੰਘ ਮੱਲਵਾਲ, ਹਰਪ੍ਰੀਤ ਸਿੰਘ ਯਾਰੇਸ਼ਾਹ, ਵਿਕਰਮ ਬਾਰੇ ਕੇ, ਸਰਬਜੀਤ ਸਿੰਘ ਮਹਿਮਾ, ਪਰਮਿੰਦਰ ਸਿੰਘ ਮਹਿਮਾ, ਗੁਰਸਿਮਰਨ ਸਿੰਘ ਮਹਿਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਡੀ. ਕਾਨਵੈਂਟ ਸਕੂਲ ਪਿੰਡੀ ਵਿਖੇ ਮਨਾਇਆ 3 ਰੋਜ਼ਾ ਤੀਆਂ ਦਾ ਤਿਉਹਾਰ ਪੰਜਾਬੀ ਵਿਰਾਸਤ, ਵਿਰਸੇ ਅਤੇ ਸੱਭਿਆਚਾਰ ਨਾ... ਅਗਲੀ ਖ਼ਬਰ ਹੱਡੀਆਂ ਦੀ ਜਾਂਚ ਨੂੰ ਲੈ ਕੇ ਲੋਕਾਂ ’ਚ ਦਿਸਿਆ ਉਤਸ਼ਾਹ, ਮਾਹਿਰ ਡਾਕਟਰ ਨੇ ਦਿੱਤੀ ਸਲਾਹ
Ad Position 24