15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਵਿਖੇ 8ਵੀਂ ਜਮਾਤ ਲਈ ਕਰਵਾਇਆ ਸਪੈੱਲ ਵਿਜ਼ਰਡ ਮੁਕਾਬਲਾ

ਗੋਲੂ ਕਾ ਮੋੜ, 14 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਪੀ. ਐੱਮ.

Ad Position 21
No active advertisement
ਅਜੀਤ ਡੈਸਕ 15-08-2026
ਗੋਲੂ ਕਾ ਮੋੜ, 14 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਪੀ.ਐੱਮ. ਸ਼੍ਰੀ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਵਿਖੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ’ਤੇ ਪਕੜ, ਸ਼ਬਦਾਵਲੀ ਅਤੇ ਉੱਚਾਰਨ ਨਿਪੁੰਨਤਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਸਪੈੱਲ ਵਿਜ਼ਰਡ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦਾ ਆਯੋਜਨ ਇਸ਼ਵਨੀਤ ਸਿੰਘ ਕੋਆਰਡੀਨੇਟਰ ਭਾਰਤੀ ਏਅਰਟੈੱਲ ਫਾਉਂਡੇਸ਼ਨ ਵਲੋ ਕੀਤਾ ਗਿਆ ਅਤੇ ਇਹਨਾ ਮੁਕਾਬਲਿਆਂ ਨੂੰ ਦੋ ਪੜਾਵਾਂ ਵਿਚ ਵੰਡਿਆ ਗਿਆ। ਪਹਿਲੇ ਪੜਾਅ ਵਿਚ 8ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਦਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ-ਗਿਆਨ ਪਰਖਣ ਲਈ ਲਿਖਤੀ ਟੈਸਟ ਲਿਆ ਗਿਆ। ਇਸ ਟੈਸਟ ਵਿਚੋਂ ਬਹਿਤਰੀਨ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ 15 ਵਿਦਿਆਰਥੀਆਂ ਨੂੰ ਅਗਲੇ ਪੜਾਅ ਲਈ ਚੁਣਿਆ ਗਿਆ। ਦੂਜਾ ਪੜਾਅ (ਕਵਿਜ਼ ਰਾਊਂਡ) ਚੁਣੇ ਗਏ 15 ਵਿਦਿਆਰਥੀਆਂ ਦੀਆਂ 3-3 ਮੈਂਬਰਾਂ ਵਾਲੀਆਂ 5 ਟੀਮਾਂ ਬਣਾਈਆਂ ਗਈਆਂ। ਇਹਨਾਂ ਟੀਮਾਂ ਦੇ ਵਿਚਕਾਰ ਇਕ ਬਹੁਤ ਹੀ ਰੋਚਕ ਅਤੇ ਫਸਵੇਂ ਮੁਕਾਬਲੇ ਵਾਲਾ ਅੰਗਰੇਜ਼ੀ ਕਵਿਜ਼ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਤੁਰੰਤ ਸੋਚ ਅਤੇ ਭਾਸ਼ਆਈ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਅਗਲੇ ਦਿਨ ਸਵੇਰ ਦੀ ਸਭਾ ਦੌਰਾਨ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਮੁੱਖ ਅਧਿਆਪਕ ਸੂਬਾ ਅਵਾਰਡੀ ਉਮੇਸ਼ ਕੁਮਾਰ ਵਲੋ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਭਵਿੱਖ ਵਿਚ ਅਜਿਹੇ ਪ੍ਰੋਗਰਾਮਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਅਕਾਦਮਿਕ ਮੁਕਾਬਲਿਆਂ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਇਸ ਮੌਕੇ ਸਕੂਲ ਅਧਿਆਪਕ ਪ੍ਰੀਤ ਬਾਲਾ, ਰਮਨਦੀਪ ਕੌਰ ਅਤੇ ਪਰਮਜੀਤ ਸਿੰਘ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਆਓ ਸ਼ਰਧਾਂਜਲੀ ਦੇਈਏ 1947 ਦੇ ਵੰਡ ਸਮੇਂ ਮੌਤ ਦੇ ਘਾਟ ਉੱਤਰੇ ਲੱਖਾਂ ਪੰਜਾਬੀਆਂ ਨੂੰ ਅਗਲੀ ਖ਼ਬਰ ਸੁਖਬੀਰ ’ਤੇ ਹੋ ਰਹੇ ਹਮਲਿਆਂ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਡੂੰਘਾਈ ਨਾਲ ਜਾਂਚ ਹੋਵੇ-ਦਵਿੰਦਰ ਕਲਸੀ
Ad Position 24