17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵੱਖ-ਵੱਖ ਸਕੂਲਾਂ ’ਚ ਬੱਚਿਆਂ ਨਾਲ ਮਿਲ ਕੇ ਮਨਾਇਆ ਆਜ਼ਾਦੀ ਦਿਵਸ ਐਮਬਰੋਜ਼ੀਅਲ ਸਕੂਲ ’ਚ ਆਜ਼ਾਦੀ ਦਿਹਾੜਾ ਮਨਾਇਆ

ਜ਼ੀਰਾ, 16 ਅਗਸਤ (ਪ੍ਰਤਾਪ ਸਿੰਘ ਹੀਰਾ)-ਭਾਰਤ ਦੇ 80ਵੇਂ ਆਜ਼ਾਦੀ ਦਿਵਸ ਦੇ ਮੌਕੇ ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਵਿਚ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਆਜ਼ਾਦੀ ਦੇ ਜਜ਼ਬੇ ਨਾਲ ਭਰਪੂਰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿੱਖਿਆ ਪਦਮ ਐਵਾਰਡੀ ਅਤੇ ਸਕੂਲ ਚੇਅਰਮੈਨ ਸਤਨਾਮ ਸਿੰਘ ਬੁੱਟਰ ਗੈੱਸਟ ਆਫ਼ ਆਨਰ ਪ੍ਰਿੰਸੀਪਲ ਤੇਜ਼ ਸਿੰਘ ਠਾਕੁਰ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।

Ad Position 21
No active advertisement
ਆਜ਼ਾਦੀ ਦਿਹਾੜੀ ਮੌਕੇ ਵਿਦਿਆਰਥੀ। ਤਸਵੀਰ-ਪ੍ਰਤਾਪ ਸਿੰਘ ਹੀਰਾ ਆਜ਼ਾਦੀ ਦਿਹਾੜਾ ਮਨਾਉਣ ਸਮੇਂ ਸ੍ਰੀ ਦੁਰਗਾ ਭਜਨ ਮੰਡਲੀ ਦੇ ਸਰਪ੍ਰਸਤ ਤੇ ਸਮੂਹ ਅਹੁਦੇਦਾਰ ਅਤੇ ਨੰਨ੍ਹੇ-ਮੁੰਨੇ ਬੱਚੇ। ਤਸਵੀਰ : ਭਾਰਤ ਭੂਸ਼ਨ ਅਗਰਵਾਲ 17-08-2026
ਜ਼ੀਰਾ, 16 ਅਗਸਤ (ਪ੍ਰਤਾਪ ਸਿੰਘ ਹੀਰਾ)-ਭਾਰਤ ਦੇ 80ਵੇਂ ਆਜ਼ਾਦੀ ਦਿਵਸ ਦੇ ਮੌਕੇ ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਵਿਚ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਆਜ਼ਾਦੀ ਦੇ ਜਜ਼ਬੇ ਨਾਲ ਭਰਪੂਰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿੱਖਿਆ ਪਦਮ ਐਵਾਰਡੀ ਅਤੇ ਸਕੂਲ ਚੇਅਰਮੈਨ ਸਤਨਾਮ ਸਿੰਘ ਬੁੱਟਰ ਗੈੱਸਟ ਆਫ਼ ਆਨਰ ਪ੍ਰਿੰਸੀਪਲ ਤੇਜ਼ ਸਿੰਘ ਠਾਕੁਰ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਇਸ ਸਮਾਗਮ ਵਿਚ ਪ੍ਰੀ-ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਫੈਂਸੀ ਡਰੈਸ ਦੇਸ਼ ਭਗਤੀ ਦੇ ਗਾਣੇ ਉੱਤੇ ਕਰਿਓਗਰਾਫੀਆਂ ਪੇਸ਼ ਕੀਤੀਆਂ ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਆਜ਼ਾਦੀ ਘੁਲਾਟੀਆਂ ਉੱਤੇ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ 15 ਅਗਸਤ ਭਾਰਤ ਦੇ ਇਤਿਹਾਸ ਦਾ ਉਹ ਮਹਾਨ ਦਿਨ ਹੈ, ਜਿਸ ਨੇ ਦੇਸ਼ ਦੇ ਲੋਕਾਂ ਨੂੰ ਆਪਣੀ ਕਿਸਮਤ ਖੁਦ ਲਿਖਣ ਦਾ ਅਧਿਕਾਰ ਦਿੱਤਾ । ਉਨ੍ਹਾਂ ਕਿਹਾ ਕਿ ਆਜ਼ਾਦੀ ਸਾਨੂੰ ਆਸਾਨੀ ਨਾਲ ਪ੍ਰਾਪਤ ਨਹੀਂ ਹੋਈ। ਇਸ ਦੇ ਪਿੱਛੇ ਲੰਬਾ ਸੰਘਰਸ਼, ਅਣਗਿਣਤ ਕੁਰਬਾਨੀਆਂ, ਅਥਾਹ ਹੌਸਲਾ ਅਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਦੀ ਗਾਥਾ ਹੈ। ਇਸ ਮੌਕੇ ਤੇ ਕੁਆਰਡੀਨੇਟਰ ਮਿਸ ਰੀਨਾ ਠਾਕੁਰ, ਮਿਸਟਰ ਸੁਰਿੰਦਰ ਕਟੋਚ, ਮਿਸਟਰ ਦਵਿੰਦਰ ਠਾਕੁਰ, ਮਿਸ ਅਨੁਪਮਾ ਠਾਕੁਰ ਅਤੇ ਸਮੂਹ ਸਟਾਫ ਹਾਜ਼ਰ ਸਨ ਜ਼ੀਰਾ ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਜ਼ੀਰਾ, 16 ਅਗਸਤ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-15 ਅਗਸਤ ਦਾ ਆਜ਼ਾਦੀ ਦਿਹਾੜਾ ਜ਼ੀਰਾ ਵਿਖੇ ਜੀਵਨ ਮਲ ਸਕੂਲ ਦੇ ਸਟੇਡੀਅਮ ਵਿਚ ਮਨਾਇਆ ਗਿਆ।ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਅਤੇ ਪਰਮਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸੂਰਜ ਕੁਮਾਰ ਐੱਸ.ਡੀ.ਐਮ ਜ਼ੀਰਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਮਾਰਚ ਪਾਸ ਤੋਂ ਸਲਾਮੀ ਲਈ ਇਸ ਦੌਰਾਨ ਉਹਨਾਂ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਸਰਕਾਰ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪ੍ਰੋਗਰਾਮ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ, ਮਜਿਸਟਰੇਟ ਪ੍ਰਤਿਮਾਂ ਸਿੰਗਲਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਲਬਰੇਜ ਸੁੰਦਰ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਪ੍ਰੋਗਰਾਮ ਦੇ ਅੰਤ ਵਿਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ, ਕਸ਼ਮੀਰ ਸਿੰਘ ਭੁੱਲਰ ਐਮ.ਸੀ, ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਟਰੱਕ ਯੂਨੀਅਨ, ਕਰਨਲ ਕਸ਼ਮੀਰ ਸਿੰਘ, ਸ਼ਨੀ ਧਾਲੀਵਾਲ ਐਮ.ਸੀ, ਸੋਨੀ ਮਸੀਹ, ਜਸਪਾਲ ਸਿੰਘ ਪੰਨੂ,ਰਾਜੇਸ਼ ਢੰਡ ਪ੍ਰਧਾਨ ਆੜਤੀਆ ਐਸੋਸੀਏਸ਼ਨ, ਜਸਵੰਤ ਸਿੰਘ ਨਾਮਦੇਵ, ਹਰਪਾਲ ਸਿੰਘ ਦਰਗਨ ਅਸਿਸਟੈਂਟ ਗਵਰਨਰ ਰੋਟਰੀ ਕਲੱਬ, ਸਤਪਾਲ ਨਰੂਲਾ ਪ੍ਰਧਾਨ ਰੋਟਰੀ ਕਲੱਬ, ਹਰਭਗਵਾਨ ਸਿੰਘ ਭੋਲਾ ਸ਼ਹਿਰੀ ਬਲਾਕ ਪ੍ਰਧਾਨ, ਰਾਮ ਸਿੰਘ ਲੌਂਗੋਦੇਵਾ ਸਰਪੰਚ, ਮਨਪ੍ਰੀਤ ਸਿੰਘ ਮੰੰਟੀ ਸਰਪੰਚ ਸੇਖਵਾਂ, ਸੁਖਜੀਤ ਸਿੰਘ ਮੱਲੇਵਾਲਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ ਕਮਾਲਗੜ, ਰੁਪਿੰਦਰ ਸਿੰਘ ਰਿਪੂ ਬਾੜਾ ਪੋਹਵਿੰਡ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਕਰਮਜੀਤ ਸਿੰਘ ਜੋਸਨ ਪ੍ਰਿੰਸੀਪਲ, ਸਨੀ ਗਰੋਵਰ ਬਲਾਕ ਪ੍ਰਧਾਨ, ਤੀਰਥ ਸਿੰਘ ਬਰਾੜ ਸਰਪੰਚ ਫੇਰੋ ਕੇ, ਗੁਰਪ੍ਰੀਤ ਸਿੰਘ ਨਾਮਦੇਵ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਕਮਾਲਗੜ, ਅਸ਼ੋਕ ਕਥੂਰੀਆ ਪ੍ਰਧਾਨ ਅਰੋੜਾ ਬਰਾਦਰੀ, ਆਦਿ ਤੋਂ ਇਲਾਵਾ ਐੱਸ.ਡੀ.ਐਮ ਦਫਤਰ ਤੋਂ ਸੁਪਰਡੈਂਟ ਪ੍ਰਦੀਪ ਕੁਮਾਰ, ਸੰਦੀਪ ਗੋਇਲ ਇੰਚਾਰਜ ਇਲੈੱਕਸ਼ਨ ਸੈੱਲ ਜ਼ੀਰਾ ਅਨਮੋਲ ਸਚਦੇਵਾ ਗੁਰਜੀਤ ਸਿੰਘ ਸੰਧੂ ਪ੍ਰਧਾਨ ਰੋਬਨ ਸਚਦੇਵਾ, ਜਰਮਲ ਸਿੰਘ ਨੂਰਪੁਰ, ਹਰਜਿੰਦਰ ਕੁਮਾਰ ਸੁਪਰਡੈਂਟ ਸੀ.ਡੀ.ਪੀ.ਓ ਦਫਤਰ ਹਾਜ਼ਰ ਸਨ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਜੋਗਿੰਦਰ ਸਿੰਘ ਕਡਿਆਲ ਅਤੇ ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਵਲੋਂ ਬਾਖ਼ੂਬੀ ਨਿਭਾਈ ਗਈ। ਨਿਊ ਪੈਰਾਡਾਈਜ਼ ਸਕੂਲ ਜ਼ੀਰਾ ’ਚ ਆਜ਼ਾਦੀ ਦਿਹਾੜਾ ਮਨਾਇਆ ਜ਼ੀਰਾ, 16 ਅਗਸਤ (ਪ੍ਰਤਾਪ ਸਿੰਘ ਹੀਰਾ)-ਮੱਖੁ ਰੋਡ ਜ਼ੀਰਾ ਵਿਖੇ ਸਥਿਤ ਨਿਊ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਕੂਲ ਮੈਨੇਜਮੈਂਟ ਅਤੇ ਵਿਦਿਆਰਥੀਆਂ ਵਲੋਂ 80ਵਾਂ ਆਜ਼ਾਦੀ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਨਾਲ ਸੰਬੰਧਿਤ ਇਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਚੇਅਰਮੈਨ ਲਖਵਿੰਦਰ ਸਿੰਘ ਢਿਲੋ ਐਮ.ਡੀ ਜਸਪ੍ਰੀਤ ਕੌਰ ਨੇ ੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਆਪਸੀ ਸਦਭਾਵਨਾ ਅਤੇ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਸਕੂਲ ਮੁੱਖੀ ਸਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਦੇਸ਼ ਦੇ ਉਹਨਾਂ ਦੇਸ਼ ਭਗਤਾਂ ਨੂੰ ਪੜ੍ਹਨ ਦੀ ਤਕੀਦ ਕੀਤੀ। ਜਿਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਸਕੂਲ ਸਟਾਫ ਵਿਚ ਖ਼ੁਸ਼ਦੀਪ ਕੌਰ, ਸਵਰਣ ਕੌਰ, ਮਨੀਸ਼ ਕੁਮਾਰ, ਰਜਨੀਸ਼ ਕੁਮਾਰ, ਬਚਨ ਸਿੰਘ, ਲਲਿਤ ਮਿਸ਼ਰਾ, ਕੁਲਵਿੰਦਰ ਕੌਰ, ਪਵਨਦੀਪ ਕੌਰ, ਸੁਮਨ ਰਾਣੀ, ਨਵਜੋਤ ਕੌਰ ਹਾਜ਼ਰ ਸਨ। ਪੈਰਾਡਾਈਜ਼ ਸਕੂਲ ’ਚ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਜ਼ੀਰਾ, 16 ਅਗਸਤ (ਪ੍ਰਤਾਪ ਸਿੰਘ ਹੀਰਾ)-ਦੇਸ਼ ਵਿਚ ਮਨਾਏ ਗਏ 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਜ਼ੀਰਾ ਦੇ ਫ਼ਿਰੋਜਪੁਰ ਰੋਡ ਵਿਖੇ ਸਥਿਤ ਪੈਰਾਡਾਈਜ਼ ਸਕੂਲ ਵਿਖੇ 80ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਚੇਅਰਮੈਨ ਹਰਜੀਤ ਸਿੰਘ ਸਿੱਧੂ ,ਮੈਡਮ ਅਮਰਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਮਨਾਏ ਗਏ ਦਿਹਾੜੇ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਪ੍ਰਿੰਸੀਪਲ ਡਾ. ਅਵਿਨਾਸ਼ ਸਿੰਘ ਵਲੋਂ ਕੀਤੀ ਗਈ ਅਤੇ ਐਨ.ਸੀ.ਸੀ ਕੈਡਿਟਸ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਚੇਅਰਮੈਨ ਹਰਜੀਤ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਬੜੀਆਂ ਵਡਮੁੱਲੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਹੁਣ ਇਹ ਦੇਸ਼ ਦੀ ਤਰੱਕੀ ਵਿਚ ਤੁਹਾਡੇ ਵਿਦਿਆਰਥੀਆਂ ਦਾ ਯੋਗਦਾਨ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਅਵਿਨਾਸ਼ ਸਿੰਘ ਨੇ ਕਿਹਾ ਕਿ ਅੱਜ ਦੇਸ਼ ਉਹਨਾਂ ਮਹਾਨ ਸੂਰਬੀਰਾਂ ਨੂੰ ਯਾਦ ਕਰ ਰਿਹਾ। ਜਿਸ ਸਦਕਾ ਅਸੀਂ ਆਜ਼ਾਦ ਹੋਏ ਹਾਂ ਇਸ ਮੌਕੇ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ ਵੀ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਗੁਰਸ਼ਾਨਜੀਤ ਕੌਰ ਵਲੋਂ ਨਿਭਾਈ ਗਈ। ਇਸ ਸਮੇਂ ਪ੍ਰੋਗਰਾਮ ਵਿਚ ਏ.ਐਨ.ਓ ਮਿਸਟਰ ਅਰਵਿੰਦਰ ਸਿੰਘ, ਐਚ.ਓ.ਡੀ ਮੈਡਮ ਪਰਿਭਾਸ਼ਾ, ਮੈਡਮ ਮੋਨਿਕਾ, ਮੈਡਮ ਕਰਮਜੀਤ ਕੌਰ, ਮੈਡਮ ਮਧੂ, ਮੈਡਮ ਕਵਲਜੀਤ ਕੌਰ ,ਮੈਡਮ ਮਾਧਵੀ, ਮੈਡਮ ਰੁਪਿੰਦਰ ਕੌਰ ਅਤੇ ਸਪੋਰਟਸ ਅਧਿਆਪਕ ਚਰਨਜੀਤ ਸਿੰਘ, ਹਰਪ੍ਰੀਤ ਸਿੰਘ ਡੀ.ਪੀ, ਹਰਪ੍ਰੀਤ ਸਿੰਘ, ਵਿਸ਼ਾਲ ਹਾਜ਼ਰ ਸਨ। ਸ੍ਰੀ ਦੁਰਗਾ ਭਜਨ ਮੰਡਲੀ ਵਲੋਂ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਮੁੱਦਕੀ, 16 ਅਗਸਤ (ਭਾਰਤ ਭੂਸ਼ਨ ਅਗਰਵਾਲ)-ਦੁਰਗਾ ਭਜਨ ਮੰਡਲੀ ਮੁੱਦਕੀ ਵਲੋਂ ਮਹਾਂਮਾਈ ਦੀ ਪਵਿੱਤਰ ਜੋਤ ’ਤੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ‘ਸਾਡਾ ਭਾਰਤ ਮਹਾਨ’ ਦੇ ਅਕਾਸ਼ ਗੂੰਜਾਉ ਨਾਅਰੇ ਲਗਾਏ ਗਏ। ਇਸ ਦੌਰਾਨ ਮੰਡਲੀ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ ਅਹੂਜਾ ਵਲੋਂ ਆਪਣੇ ਬੇਟੇ ਮਨਦੀਪ ਕੁਮਾਰ ਮਨੀ ਅਹੂਜਾ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਨੰਨੇ੍ਹ-ਮੁੰਨੇ ਬੱਚਿਆਂ ਤੇ ਕੰਜਕਾਂ ਨੂੰ ਸੂਟ ਵੰਡੇ ਗਏ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਦੀ ਖੁਸ਼ੀ ’ਚ ਸਭਨਾਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ, ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਮੀਤ ਪ੍ਰਧਾਨ ਕੇਵਲ ਕਟਾਰੀਆ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਸਮਾਜ ਸੇਵੀ ਸਤੀਸ਼ ਕੁਮਾਰ ਅਗਰਵਾਲ, ਰਵਿੰਦਰ ਗਰਗ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਸਾਬਕਾ ਪ੍ਰਧਾਨ ਜਸਪਾਲ ਜੱਸਾ, ਸੰਦੀਪ ਗਰਗ, ਸੰਜੀਵ ਬਾਂਸਲ, ਪ੍ਰੀਤ ਮਨਚੰਦਾ, ਰਮਨ ਸ਼ਰਮਾ, ਗਗਨਦੀਪ ਗਰਗ, ਦੀਪਾ ਗਰਗ, ਬਲਜੀਤ ਸਾਗਰ, ਨਿਤਿਸ਼ ਬਾਂਸਲ, ਰਾਮ ਕੁਮਾਰ ਆੜ੍ਹਤੀਆ, ਭਾਰਤ ਭੂਸ਼ਨ ਗੁਪਤਾ, ਨਰੇਸ਼ ਕੁਮਾਰ ਅਗਰਵਾਲ, ਤਰਸੇਮ ਲਾਲ ਗਰਗ ਮੁਨਿਆਰੀ ਵਾਲੇ, ਮੰਗਤ ਰਾਏ ਮਨਚੰਦਾ, ਰਾਜੇਸ਼ ਗੁਪਤਾ, ਰਾਮਪਾਲ ਸੋਢੀ ਭਾਂਡਿਆਂ ਵਾਲੇ, ਪਵਨ ਕੁਮਾਰ ਗੋਇਲ, ਪ੍ਰਦੀਪ ਕੁਮਾਰ ਗੇਜੀ, ਲਵਪ੍ਰੀਤ ਸਿੰਘ ਲਵੀ ਪ੍ਰਜਾਪਤ, ਮੋਹਿਤ ਗਰਗ, ਰਾਜੂ, ਅਸ਼ੋਕ ਕਟਾਰੀਆ, ਵਿਸ਼ਾਲ ਕਟਾਰੀਆ, ਜੱਸੀ ਮਨਚੰਦਾ, ਜੱਜਪਾਲ ਗਰੋਵਰ, ਅਵਤਾਰ ਮਨਚੰਦਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਆਜ਼ਾਦੀ ਦਿਹਾੜਾ ਅਗਲੀ ਖ਼ਬਰ ਹੁਸੈਨੀਵਾਲਾ ਹਿੰਦ-ਪਾਕਿ ਕੌਮਾਂਤਰੀ ਸਰਹੱਦ ’ਤੇ ਆਜ਼ਾਦੀ ਦਿਹਾੜੇ ਮੌਕੇ ਦੇਸ਼ ਭਗਤੀ ਦਾ ਜੋਸ਼
Ad Position 24