ਜਨਗਣਨਾ ਡਿਊਟੀ ਲਈ ਸਾਥੀ ਕਰਮਚਾਰੀ ਨੂੰ ਰਿਲੀਵ ਨਾ ਕਰਨ ਦੇ ਦੋਸ਼
ਮਮਦੋਟ, 26 ਅਗਸਤ (ਸੁਖਦੇਵ ਸਿੰਘ ਸੰਧੂ)-ਸਾਥੀ ਕਰਮਚਾਰੀ ਨੂੰ ਜਨਗਣਨਾ ਸੰਬੰਧੀ ਡਿਊਟੀ ਨਿਭਾਉਣ ਲਈ ਰਿਲੀਵ ਨਾ ਕਰਨ ਦੇ ਦੋਸ਼ ਲਗਾਉਂਦਿਆਂ ਸਥਾਨਕ ਬਿਜਲੀ ਮੁਲਾਜ਼ਮਾਂ ਵਲੋਂ ਸਬ-ਡਵੀਜ਼ਨ ਮਮਦੋਟ ਵਿਖੇ ਐਸ. ਡੀ.
ਮਮਦੋਟ, 26 ਅਗਸਤ (ਸੁਖਦੇਵ ਸਿੰਘ ਸੰਧੂ)-ਸਾਥੀ ਕਰਮਚਾਰੀ ਨੂੰ ਜਨਗਣਨਾ ਸੰਬੰਧੀ ਡਿਊਟੀ ਨਿਭਾਉਣ ਲਈ ਰਿਲੀਵ ਨਾ ਕਰਨ ਦੇ ਦੋਸ਼ ਲਗਾਉਂਦਿਆਂ ਸਥਾਨਕ ਬਿਜਲੀ ਮੁਲਾਜ਼ਮਾਂ ਵਲੋਂ ਸਬ-ਡਵੀਜ਼ਨ ਮਮਦੋਟ ਵਿਖੇ ਐਸ.ਡੀ.ਓ. ਖਿਲਾਫ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਸਬ-ਡਵੀਜ਼ਨ ਮਮਦੋਟ ਵਿਖੇ ਇਕ ਬਿਜਲੀ ਮੁਲਾਜ਼ਮ ਦੀ ਜਨਗਣਨਾ ਸੰਬੰਧੀ ਡਿਊਟੀ ਲਗਾਈ ਗਈ ਸੀ, ਪਰ ਉਸ ਨੂੰ ਡਿਊਟੀ ਨਿਭਾਉਣ ਲਈ ਰਿਲੀਵ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮਾਂ ਨੇ ਕਿਹਾ ਕਿ ਉਕਤ ਬਿਜਲੀ ਕਰਮਚਾਰੀ ਖੇਡ ਕੇਟੇ ਵਿਚੋਂ ਨੌਕਰੀ ’ਤੇ ਲੱਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਉਕਤ ਸਾਥੀ ਕਰਮਚਾਰੀ ਨੂੰ ਹਾਕੀ ਦੀ ਪ੍ਰੈਕਟਿਸ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਭਾਗੀ ਡਿਊਟੀ ਦੇ ਨਾਲ-ਨਾਲ ਸਰਕਾਰੀ ਤੌਰ ’ਤੇ ਲਗਾਈ ਗਈ ਜਨਗਣਨਾ ਡਿਊਟੀ ਨੂੰ ਵੀ ਨਿਭਾਉਣ ਲਈ ਕਰਮਚਾਰੀ ਨੂੰ ਲੋੜੀਂਦੀ ਰਿਲੀਵਿੰਗ ਦਿੱਤੀ ਜਾਣੀ ਚਾਹੀਦੀ ਹੈ। ਬਿਜਲੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਮਾਮਲੇ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਜਨਗਣਨਾ ਡਿਊਟੀ ’ਤੇ ਲਗਾਏ ਗਏ ਕਰਮਚਾਰੀ ਨੂੰ ਰਿਲੀਵ ਕੀਤਾ ਜਾਵੇ। ਇਸ ਮੌਕੇ ਅਜਮੇਰ ਸਿੰਘ ਪ੍ਰਧਾਨ, ਚਰਨਜੀਤ ਮੈਣੀ, ਗੁਰਦੇਵ ਸਿੰਘ ਪ੍ਰਧਾਨ, ਬਲਵਿੰਦਰ ਸਿੰਘ, ਰਘਬੀਰ ਸਿੰਘ, ਕੁਲਵੰਤ ਸਿੰਘ, ਜਗਦੀਸ਼ ਕੁਮਾਰ, ਹਰਜਿੰਦਰ ਸਿੰਘ, ਨਿਸ਼ਾਨ ਸਿੰਘ ਅਤੇ ਮਨਜੀਤ ਸਿੰਘ ਮੌਜੂਦ ਸਨ।