27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਿਯਮਾਂ ਨੂੰ ਛਿੱਕੇ ਟੰਗ ਕੇ ਤਜਵੀਜ਼ਸ਼ੁਦਾ ਸਹਿਕਾਰੀ ਸਭਾ ਕੱਸੋਆਣਾ ਦੇ ਬਣਾਏ ਜਾ ਰਹੇ ਪ੍ਰਧਾਨ ਦਾ ਵਿਰੋਧ

ਜ਼ੀਰਾ,26 ਅਗਸਤ (ਰਜਨੀਸ਼ ਕਥੂਰੀਆ)- ਹਲਕਾ ਜ਼ੀਰਾ ਦੇ ਵਿਧਾਇਕ ਦੇ ਇਸ਼ਾਰੇ ’ਤੇ ਸੈਕਟਰੀ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਸਹਿਕਾਰੀ ਸਭਾ ਕੱਸੋਆਣਾ ਦੇ ਚੁਣੇ ਗਏ ਮੈਂਬਰਾਂ ਅਤੇ ਤਜਵੀਜਸ਼ੁਦਾ ਪ੍ਰਧਾਨ ਦੇ ਖਿਲਾਫ ਸਹਿਕਾਰੀ ਸਭਾ ਦੇ ਕੁਝ ਪਿੰਡਾਂ ਦੇ ਲੋਕਾਂ ਨੇ ਵਿਰੋਧ ਦਰਜ ਕਰਵਾਉਂਦਿਆਂ ਰੋਸ ਪ੍ਰਗਟ ਕੀਤਾ ਹੈ। ਇਸ ਸਬੰਧ ਵਿਚ ਸਹਿਕਾਰੀ ਸਭਾ ਕੱਸੋਆਣਾ ਵਿਖੇ ਜਾਣਕਾਰੀ ਦਿੰਦਿਆਂ ਗ੍ਰਾਮ ਪੰਚਾਇਤ ਕੱਸੋਆਣਾ ਦੇ ਮੈਂਬਰ ਗੁਰਜੀਤ ਸਿੰਘ, ਸਾਬਕਾ ਸਰਪੰਚ ਹਰਦੇਵ ਸਿੰਘ, ਊਧਮ ਸਿੰਘ,ਮਨਪਿੰਦਰ ਸਿੰਘ, ਮਨਜੀਤ ਸਿੰਘ,ਕੁਲਵੰਤ ਸਿੰਘ ਸੰਧੂ,ਬੰਤ ਸਿੰਘ, ਕੁਲਵੰਤ ਸਿੰਘ ਬਲਕਰਨ ਸਿੰਘ, ਪਿੰਡ ਮਰਖਾਈ ਦੇ ਸਾਬਕਾ ਸਰਪੰਚ ਕਮਲਜੀਤ ਸਿੰਘ, ਪਿੰਡ ਹਰਦਾਸਾ ਦੇ ਚਰਨਜੀਤ ਸਿੰਘ,ਸਵਰਨ ਸਿੰਘ ਸ਼ੇਰਜੰਗ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਹਿਕਾਰੀ ਸਭਾ ਕੱਸੋਆਣਾ ਨਾਲ 6 ਪਿੰਡ ਲੱਗਦੇ ਹਨ ਜਿਨਾਂ ਵਿੱਚ ਹਰਦਾਸਾ,ਕੱਸੋਆਣਾ,ਮੱਲੂਵਾਲਾ ਛੱਜਾਂਵਾਲੀ, ਮਰਖਾਈ ਅਤੇ ਪੀਹੇਵਾਲੀ ਸ਼ਾਮਲ ਹਨ।

Ad Position 21
No active advertisement
ਅਜੀਤ ਡੈਸਕ 27-08-2026
ਜ਼ੀਰਾ,26 ਅਗਸਤ (ਰਜਨੀਸ਼ ਕਥੂਰੀਆ)- ਹਲਕਾ ਜ਼ੀਰਾ ਦੇ ਵਿਧਾਇਕ ਦੇ ਇਸ਼ਾਰੇ ’ਤੇ ਸੈਕਟਰੀ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਸਹਿਕਾਰੀ ਸਭਾ ਕੱਸੋਆਣਾ ਦੇ ਚੁਣੇ ਗਏ ਮੈਂਬਰਾਂ ਅਤੇ ਤਜਵੀਜਸ਼ੁਦਾ ਪ੍ਰਧਾਨ ਦੇ ਖਿਲਾਫ ਸਹਿਕਾਰੀ ਸਭਾ ਦੇ ਕੁਝ ਪਿੰਡਾਂ ਦੇ ਲੋਕਾਂ ਨੇ ਵਿਰੋਧ ਦਰਜ ਕਰਵਾਉਂਦਿਆਂ ਰੋਸ ਪ੍ਰਗਟ ਕੀਤਾ ਹੈ। ਇਸ ਸਬੰਧ ਵਿਚ ਸਹਿਕਾਰੀ ਸਭਾ ਕੱਸੋਆਣਾ ਵਿਖੇ ਜਾਣਕਾਰੀ ਦਿੰਦਿਆਂ ਗ੍ਰਾਮ ਪੰਚਾਇਤ ਕੱਸੋਆਣਾ ਦੇ ਮੈਂਬਰ ਗੁਰਜੀਤ ਸਿੰਘ, ਸਾਬਕਾ ਸਰਪੰਚ ਹਰਦੇਵ ਸਿੰਘ, ਊਧਮ ਸਿੰਘ,ਮਨਪਿੰਦਰ ਸਿੰਘ, ਮਨਜੀਤ ਸਿੰਘ,ਕੁਲਵੰਤ ਸਿੰਘ ਸੰਧੂ,ਬੰਤ ਸਿੰਘ, ਕੁਲਵੰਤ ਸਿੰਘ ਬਲਕਰਨ ਸਿੰਘ, ਪਿੰਡ ਮਰਖਾਈ ਦੇ ਸਾਬਕਾ ਸਰਪੰਚ ਕਮਲਜੀਤ ਸਿੰਘ, ਪਿੰਡ ਹਰਦਾਸਾ ਦੇ ਚਰਨਜੀਤ ਸਿੰਘ,ਸਵਰਨ ਸਿੰਘ ਸ਼ੇਰਜੰਗ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਹਿਕਾਰੀ ਸਭਾ ਕੱਸੋਆਣਾ ਨਾਲ 6 ਪਿੰਡ ਲੱਗਦੇ ਹਨ ਜਿਨਾਂ ਵਿੱਚ ਹਰਦਾਸਾ,ਕੱਸੋਆਣਾ,ਮੱਲੂਵਾਲਾ ਛੱਜਾਂਵਾਲੀ, ਮਰਖਾਈ ਅਤੇ ਪੀਹੇਵਾਲੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸਾਡੀ ਸਹਿਕਾਰੀ ਸਭਾ ਦੀ ਮਿਆਦ ਕੁਝ ਸਮਾਂ ਪਹਿਲਾਂ ਖਤਮ ਹੋ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਹੁਣ ਹਲਕਾ ਜ਼ੀਰਾ ਦੇ ਵਿਧਾਇਕ ਦੇ ਇਸ਼ਾਰੇ ’ਤੇ ਸਭਾ ਦੇ ਸੈਕਟਰੀ ਵਲੋਂ ਪਿੰਡਾਂ ਦੇ ਗੁਰਦੁਆਰਿਆਂ ਦੇ ਸਪੀਕਰਾਂ ਵਿਚ ਬਿਨਾਂ ਮੁਨਿਆਦੀ,ਬਿਨਾਂ ਏਜੰਡਾ ਕੱਢੇ ਅਤੇ ਹੋਰ ਨਿਯਮਾਂ ਨੂੰ ਵੀ ਛਿੱਕੇ ਟੰਗ ਕੇ ਚੌਕੀਦਾਰਾਂ ਤੋਂ ਧੱਕੇ ਨਾਲ ਦਸਤਖਤ ਕਰਵਾ ਕੇ ਚੋਰ ਮੋਰੀ ਰਾਹੀਂ ਪਹਿਲਾਂ ਤਾਂ ਸਹਿਕਾਰੀ ਸਭਾ ਦੇ ਮੈਂਬਰ ਚੁਣ ਲਏ ਗਏ ਹਨ ਅਤੇ ਹੁਣ ਚੋਰ ਮੋਰੀ ਰਾਹੀਂ ਹੀ ਇਕ ਕਿਸਾਨ ਯੂਨੀਅਨ ਦੇ ਪ੍ਰਧਾਨ ਦੇ ਭਤੀਜੇ ਨੂੰ ਸਹਿਕਾਰੀ ਸਭਾ ਕੱਸੋਆਣਾ ਦਾ ਪ੍ਰਧਾਨ ਬਣਾ ਕੇ 6 ਪਿੰਡਾਂ ਦੀ ਸੁਸਾਇਟੀ ਤੇ ਥੋਪਣ ਦੀ ਤਿਆਰੀ ਹੈ। ਇਸ ਸਬੰਧ ਵਿਚ ਜਦੋਂ ਸਹਿਕਾਰੀ ਸਭਾ ਕੱਸੋਆਣਾ ਦੇ ਸੈਕਟਰੀ ਦਵਿੰਦਰ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾ ਕੱਸੋਆਣਾ ਦੇ ਮੈਂਬਰਾਂ ਦੀ ਚੋਣ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਚੁਣੇ ਹੋਏ ਇਹਨਾਂ ਮੈਂਬਰਾਂ ਨੇ ਪ੍ਰਧਾਨ ਦੀ ਚੋਣ ਕਰਨੀ ਹੈ। ਜਿਸ ਵਿਚ ਕਿਸੇ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਹੈ। ਉਕਤ ਪਿੰਡਾਂ ਦੇ ਵਾਸੀਆਂ ਨੇ ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਦਖਲ ਅੰਦਾਜ਼ੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਕਰਵਾ ਕੇ ਸਹਿਕਾਰੀ ਸਭਾ ਕੱਸੋਆਣਾ ਦੇ ਮੈਂਬਰਾਂ ਅਤੇ ਪ੍ਰਧਾਨ ਦੀ ਚੋਣ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ ਨਹੀਂ ਤਾਂ ਉਹ ਇਨਸਾਫ ਲੈਣ ਲਈ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸੇਂਟ ਰਾਊ ਦਾਸ ਸਕੂਲ ਦੇ ਵਿਦਿਆਰਥੀਆਂ ਨੇ ਹੁਸੈਨੀਵਾਲਾ ਬਾਰਡਰ ਦਾ ਲਗਾਇਆ ਇਤਿਹਾਸਿਕ ਟੂਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਲਾਂਵਾਲਾ ਦੀ ਮੀਟਿੰਗ
Ad Position 24