30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

–ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ– ਰਜਿਸਟਰਡ ਗ੍ਰੈਜੂਏਟਸ ਹਲਕੇ ਤੋਂ ਰੂਪਕਮਲ ਚਾਵਲਾ ਕੰਬੋਜ (41) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਸੈਨੇਟ ਚੋਣਾਂ-2026 ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਰਜਿਸਟਰਡ ਗ੍ਰੈਜੂਏਟਸ ਕਾਂਸਟੀਚੁਐਂਸੀ ਲਈ 20 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਦੇ ਮੱਦੇਨਜ਼ਰ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਲੋਂ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

Ad Position 21
No active advertisement
ਪੰਜਾਬ ਯੂਨੀਵਰਸਿਟੀ ਰਜਿਸਟਰਡ ਗ੍ਰੈਜੂਏਟ ਹਲਕੇ ਤੋਂ ਉਮੀਦਵਾਰ ਰੂਪਕਮਲ ਚਾਵਲਾ ਕੰਬੋਜ। ਅਜੀਤ ਤਸਵੀਰ 30-08-2026
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਸੈਨੇਟ ਚੋਣਾਂ-2026 ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਰਜਿਸਟਰਡ ਗ੍ਰੈਜੂਏਟਸ ਕਾਂਸਟੀਚੁਐਂਸੀ ਲਈ 20 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਦੇ ਮੱਦੇਨਜ਼ਰ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਲੋਂ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਚੋਣ ਵਿਚ ਰੂਪਕਮਲ ਚਾਵਲਾ ਕੰਬੋਜ (ਐੱਮ.ਕਾਮ., ਬੀ.ਐੱਡ.) ਰਜਿਸਟਰਡ ਗ੍ਰੈਜੂਏਟਸ ਹਲਕੇ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ। ਬੈਲਟ ਪੇਪਰ ’ਤੇ ਉਨ੍ਹਾਂ ਦਾ ਲੜੀ ਨੰਬਰ 41 ਹੈ। ਉਨ੍ਹਾਂ ਦੇ ਸਮਰਥਕਾਂ ਵਲੋਂ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਰਜਿਸਟਰਡ ਗ੍ਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਲੜੀ ਨੰਬਰ 41 ਦੇ ਸਾਹਮਣੇ ਪਹਿਲੀ ਪਸੰਦ (1) ਦਰਜ ਕਰਕੇ ਉਨ੍ਹਾਂ ਨੂੰ ਜੇਤੂ ਬਣਾਉਣ। ਚੋਣ ਪ੍ਰਚਾਰ ਦੌਰਾਨ ਰੂਪਕਮਲ ਚਾਵਲਾ ਕੰਬੋਜ ਵਲੋਂ ਸਿੱਖਿਆ, ਰੁਜ਼ਗਾਰ, ਵਿਦਿਆਰਥੀਆਂ ਅਤੇ ਗ੍ਰੈਜੂਏਟ ਵਰਗ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਸਮਰਥਕਾਂ ਵਲੋਂ “ਆਵਾਜ਼ ਬਣੋ, ਬਦਲਾਅ ਲਿਆਓ, ਭਵਿੱਖ ਸਿਰਜੋ”ਦੇ ਨਾਅਰੇ ਨਾਲ ਨੌਜਵਾਨਾਂ ਅਤੇ ਗ੍ਰੈਜੂਏਟ ਵੋਟਰਾਂ ਨੂੰ ਜਾਗਰੂਕ ਹੋ ਕੇ ਯੋਗ ਉਮੀਦਵਾਰ ਦੀ ਚੋਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸਮਰਥਕਾਂ ਨੇ ਸਮੂਹ ਰਜਿਸਟਰਡ ਗ੍ਰੈਜੂਏਟ ਵੋਟਰਾਂ ਨੂੰ ਰੂਪਕਮਲ ਚਾਵਲਾ ਕੰਬੋਜ ਦੇ ਹੱਕ ਵਿਚ ਆਪਣਾ ਕੀਮਤੀ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੈਨੇਟ ਯੂਨੀਵਰਸਿਟੀ ਦੀਆਂ ਨੀਤੀਆਂ ਅਤੇ ਉੱਚ ਸਿੱਖਿਆ ਨਾਲ ਸਬੰਧਿਤ ਮਹੱਤਵਪੂਰਨ ਫ਼ੈਸਲਿਆਂ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ, ਇਸ ਲਈ ਵੋਟਰਾਂ ਨੂੰ ਆਪਣੀ ਵੋਟ ਦੀ ਤਾਕਤ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਸਮਰਥਕਾਂ ਨੇ ਰਜਿਸਟਰਡ ਗ੍ਰੈਜੂਏਟਸ ਨੂੰ ਅਪੀਲ ਕੀਤੀ ਕਿ ਉਹ 20 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਹਿੱਸਾ ਲੈਣ ਅਤੇ ਰੂਪਕਮਲ ਚਾਵਲਾ ਕੰਬੋਜ ਦੇ ਹੱਕ ਵਿਚ ਲੜੀ ਨੰਬਰ 41 ’ਤੇ ਪਹਿਲੀ ਪਸੰਦ ਦਰਜ ਕਰਵਾਉਣ।
Ad Position 22
No active advertisement
ਪਿਛਲੀ ਖ਼ਬਰ ਪਿੰਡ ਫੱਤਾ ਬੋੜਾ ’ਚ ਅਕਾਲੀ ਦਲ ਨੂੰ ਵੱਡਾ ਝਟਕਾ, 2 ਦਰਜਨ ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਖ਼ਾਲਸਾ ਕਾਲਜ ’ਚ ਕਰਵਾਈ ਅਰਦਾਸ
Ad Position 24