29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਣ ਵਿਭਾਗ ਦੀ ਜ਼ਮੀਨ ’ਤੇ ਬਣਿਆ ਨਾਜਾਇਜ਼ ਸ਼ਰਾਬ ਦਾ ਠੇਕਾ ਕੀਤਾ ਢਹਿ ਢੇਰੀ

ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਵਣ ਵਿਭਾਗ ਦੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਬਣਾਈ ਗਈ ਇਮਾਰਤ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਵਣ ਵਿਭਾਗ ਵਲੋਂ ਕਾਰਵਾਈ ਕਰਦਿਆਂ ਇਮਾਰਤ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਵਣ ਮੰਡਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ ਹੈ।

Ad Position 21
No active advertisement
ਫ਼ਾਜ਼ਿਲਕਾ ਮਲੋਟ ਰੋਡ ’ਤੇ ਚਾਹਲਾਂ ਵਾਲੀ ਨਹਿਰ ਪੁਲ ’ਤੇ ਬਣੀ ਨਾਜਾਇਜ਼ ਇਮਾਰਤ ’ਚ ਚੱਲ ਰਹੇ ਠੇਕੇ ਦੇ ਢਾਏ ਜਾਣ ਦਾ ਦ੍ਰਿਸ਼। ਅਜੀਤ ਤਸਵੀਰ 30-08-2026
ਫ਼ਾਜ਼ਿਲਕਾ, 29 ਅਗਸਤ (ਅਮਰਜੀਤ ਸ਼ਰਮਾ)-ਵਣ ਵਿਭਾਗ ਦੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਬਣਾਈ ਗਈ ਇਮਾਰਤ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਵਣ ਵਿਭਾਗ ਵਲੋਂ ਕਾਰਵਾਈ ਕਰਦਿਆਂ ਇਮਾਰਤ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਵਣ ਮੰਡਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਫ਼ਾਜ਼ਿਲਕਾ-ਮਲੋਟ ਰੋਡ ’ਤੇ ਪਿੰਡ ਚਾਹਲਾਂ ਵਾਲੀ ਨੇੜੇ ਨਹਿਰ ਦੇ ਪੁਲ ’ਤੇ ਵਣ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਇਮਾਰਤ ਉਸਾਰ ਕੇ ਸ਼ਰਾਬ ਦਾ ਠੇਕਾ ਚਲਾਇਆ ਜਾ ਰਿਹਾ ਸੀ। ਵਣ ਵਿਭਾਗ ਵਲੋਂ ਪਹਿਲਾਂ ਵੀ ਸਬੰਧਿਤ ਵਿਅਕਤੀ ਨੂੰ ਨੋਟਿਸ ਜਾਰੀ ਕਰਕੇ ਨਾਜਾਇਜ਼ ਕਬਜ਼ਾ ਹਟਾਉਣ ਲਈ ਕਿਹਾ ਗਿਆ ਸੀ। ਉਸ ਵਲੋਂ ਇਸ ’ਤੇ ਕੋਈ ਅਮਲ ਨਾ ਕਰਦਿਆਂ ਆਪਣਾ ਨਜਾਇਜ਼ ਠੇਕਾ ਇਸੇ ਤਰ੍ਹਾਂ ਹੀ ਜਾਰੀ ਰੱਖਿਆ। ਜਿਸ ਤੋਂ ਬਾਅਦ ਵਣ ਰੇਂਜ ਅਫ਼ਸਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਵਣ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਨਾਜਾਇਜ਼ ਉਸਾਰੀ ਖ਼ਿਲਾਫ਼ ਕਾਰਵਾਈ ਕੀਤੀ ਅਤੇ ਇਮਾਰਤ ਨੂੰ ਢਾਹ ਦਿੱਤਾ। ਇਸ ਕਾਰਵਾਈ ਵਿਚ ਵਣ ਗਾਰਡ ਨਵੀਨ ਕੁਮਾਰ, ਲਵਪ੍ਰੀਤ ਸਿੰਘ ਅਤੇ ਸੰਦੀਪ ਕੁਮਾਰ ਸਮੇਤ ਵਿਭਾਗੀ ਕਰਮਚਾਰੀ ਮੌਜੂਦ ਸਨ। ਵਿਭਾਗੀ ਅਧਿਕਾਰੀਆਂ ਮੁਤਾਬਿਕ ਇਸ ਇਮਾਰਤ ਵਿਚ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਦਾ ਠੇਕਾ ਚਲਾਉਣ ਵਾਲੇ ਗੁਰਬਿੰਦਰ ਸਿੰਘ ਪੁੱਤਰ ਲਸ਼ਮਣ ਸਿੰਘ ਵਾਸੀ ਚਾਹਲਾਂ ਵਾਲੀ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਸੀ। ਨੋਟਿਸ ਉਪਰੰਤ ਵੀ ਨਾਜਾਇਜ਼ ਉਸਾਰੀ ਸਬੰਧੀ ਕਾਰਵਾਈ ਕਰਦਿਆਂ ਵਿਭਾਗ ਵਲੋਂ ਅੱਜ ਇਮਾਰਤ ਨੂੰ ਹਟਾ ਦਿੱਤਾ ਗਿਆ। ਵਣ ਰੇਂਜ ਅਫ਼ਸਰ ਸੁਖਦੇਵ ਸਿੰਘ ਨੇ ਕਿਹਾ ਕਿ ਵਣ ਵਿਭਾਗ ਦੀ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਕਬਜ਼ਾ ਜਾਂ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਜਾਂ ਉਸਾਰੀ ਨਾ ਕਰਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇਕਰ ਕੋਈ ਵਿਅਕਤੀ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਕਰਦਾ ਜਾਂ ਕਬਜ਼ਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ 2 ਜੰਗਾਂ ’ਚ ਹਿੱਸਾ ਲੈਣ ਵਾਲੇ ਰਿਟਾਇਰ ਸੂਬੇਦਾਰ ਦਾ ਦਿਹਾਂਤ ਅਗਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਾ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਜੱਜ ਅਤੇ ਡੀ.ਸੀ. ਨੂੰ ਦਿੱਤੀਆਂ ਰੱਖੜੀ ਦੀਆਂ ਮੁਬਾਰਕਾਂ
Ad Position 24