ਕੇਂਦਰੀ ਜੇਲ੍ਹ ’ਚੋਂ ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ
ਫ਼ਿਰੋਜ਼ਪੁਰ, 9 ਸਤੰਬਰ (ਸੁਖਵਿੰਦਰ ਸਿੰਘ)– ਕੇਂਦਰੀ ਜ਼ੇਲ੍ਹ ਫ਼ਿਰੋਜ਼ਪੁਰ ਵਿਚ ਬੰਦ ਕੈਦੀਆਂ ’ਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਪਦਾਰਥ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ੇਲ੍ਹ ਪ੍ਰਸ਼ਾਸਨ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ ਵੱਖ-ਵੱਖ ਹਵਾਲਾਤੀਆਂ ਕੋਲੋਂ 6 ਟੱਚ ਸਕਰੀਨ ਮੋਬਾਈਲ ਫੋਨ, 3 ਕੀ-ਪੈਡ ਮੋਬਾਈਲ ਫੋਨ, 7 ਲਾਲ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਅਤੇ ਇਕ ਚਿੱਟੇ ਰੰਗ ਦੀ ਡਾਟਾ ਕੇਬਲ ਬਰਾਮਦ ਕੀਤੀ ਗਈ ਹੈ।
ਫ਼ਿਰੋਜ਼ਪੁਰ, 9 ਸਤੰਬਰ (ਸੁਖਵਿੰਦਰ ਸਿੰਘ)– ਕੇਂਦਰੀ ਜ਼ੇਲ੍ਹ ਫ਼ਿਰੋਜ਼ਪੁਰ ਵਿਚ ਬੰਦ ਕੈਦੀਆਂ ’ਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਪਦਾਰਥ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ੇਲ੍ਹ ਪ੍ਰਸ਼ਾਸਨ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ ਵੱਖ-ਵੱਖ ਹਵਾਲਾਤੀਆਂ ਕੋਲੋਂ 6 ਟੱਚ ਸਕਰੀਨ ਮੋਬਾਈਲ ਫੋਨ, 3 ਕੀ-ਪੈਡ ਮੋਬਾਈਲ ਫੋਨ, 7 ਲਾਲ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਅਤੇ ਇਕ ਚਿੱਟੇ ਰੰਗ ਦੀ ਡਾਟਾ ਕੇਬਲ ਬਰਾਮਦ ਕੀਤੀ ਗਈ ਹੈ। ਸਿਟੀ ਥਾਣਾ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ’ਤੇ 10 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਹਵਾਲਾਤੀ ਸੰਦੀਪ ਸਿੰਘ ਕੋਲੋਂ 7 ਲਾਲ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਅਤੇ ਇਕ ਚਿੱਟੇ ਰੰਗ ਦੀ ਡਾਟਾ ਕੇਬਲ ਬਰਾਮਦ ਹੋਈ। ਹਵਾਲਾਤੀ ਆਕਾਸ਼ ਉਰਫ਼ ਛੋਟੂ ਕੋਲੋਂ ਇਕ ਟੱਚ ਸਕਰੀਨ ਮੋਬਾਈਲ ਅਤੇ ਇਕ ਕੀ-ਪੈਡ ਮੋਬਾਈਲ, ਦੋਵਾਂ ਸਮੇਤ ਸਿਮ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਦੀਪਕ ਕੁਮਾਰ ਕੋਲੋਂ ਟੱਚ ਸਕਰੀਨ ਮੋਬਾਈਲ, ਰਾਜੀਵ ਕੁਮਾਰ ਕੋਲੋਂ ਕੀ-ਪੈਡ ਮੋਬਾਈਲ ਅਤੇ ਗੁਰਦੀਪ ਸਿੰਘ ਕੋਲੋਂ ਸਿਮ ਸਮੇਤ ਟੱਚ ਸਕਰੀਨ ਮੋਬਾਈਲ ਬਰਾਮਦ ਕੀਤਾ ਗਿਆ। ਤਲਾਸ਼ੀ ਦੌਰਾਨ ਕਰਨ ਕੁਮਾਰ ਦੇ ਬਿਸਤਰੇ ਵਿਚੋਂ ਸਿਮ ਸਮੇਤ ਟੱਚ ਸਕਰੀਨ ਮੋਬਾਈਲ ਅਤੇ ਸੁਮਿਤ ਕੋਲੋਂ ਵੀ ਟੱਚ ਸਕਰੀਨ ਮੋਬਾਈਲ ਬਰਾਮਦ ਹੋਣ ਦੀ ਪੁਲਿਸ ਵਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਭਵਨੇਸ਼ ਕੋਲੋਂ ਕੀ-ਪੈਡ ਮੋਬਾਈਲ, ਬੈਟਰੀ ’ਤੇ ਸਿਮ ਅਤੇ ਅਰੁਣ ਕੋਲੋਂ ਵੀ ਕੀ-ਪੈਡ ਮੋਬਾਈਲ, ਬੈਟਰੀ ਅਤੇ ਸਿਮ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਹਵਾਲਾਤੀਆਂ ਵਿਚ ਸੰਦੀਪ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਚਾਂਦੀਵਾਲਾ, ਆਕਾਸ਼ ਉਰਫ਼ ਛੋਟੂ ਪੁੱਤਰ ਤਰਸੇਮ ਵਾਸੀ ਅੰਮ੍ਰਿਤਸਰ, ਗੁਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ, ਕਰਨ ਕੁਮਾਰ ਪੁੱਤਰ ਰਾਜ ਕੁਮਾਰ, ਸੁਮਿਤ ਪੁੱਤਰ ਗੱਬਰ, ਅਰੁਣ ਉਰਫ਼ ਸਰਬਜੀਤ ਸਿੰਘ, ਦੀਪਕ ਉਰਫ਼ ਦੀਪਾ ਪੁੱਤਰ ਬੱਬੂ ਵਾਸੀ ਖਾਈ ਫੇਮੇ ਕੇ, ਦੀਪਕ ਕੁਮਾਰ ਪੁੱਤਰ ਮੋਹਨ ਵਾਸੀ ਗੁਰਦਾਸਪੁਰ, ਭਵਨੇਸ਼ ਪੁੱਤਰ ਹਰਮੇਸ਼ ਵਾਸੀ ਜੰਮੂ ਤੇ ਰਾਜੀਵ ਕੁਮਾਰ ਪੁੱਤਰ ਬ੍ਰਹਮ ਕੁਮਾਰ ਵਾਸੀ ਖਾਈ ਫੇਮੇ ਕੇ ਸ਼ਾਮਲ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਬਰਾਮਦ ਮੋਬਾਈਲ ਫੋਨਾਂ ਤੇ ਪਾਬੰਦੀਸ਼ੁਦਾ ਪਦਾਰਥ ਜ਼ੇਲ੍ਹ ਅੰਦਰ ਕਿਵੇਂ ਪਹੁੰਚੇ। ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।