ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਲ ਮੱਲਾਂਵਾਲਾ ਦਿਹਾਤੀ-2 ਦੇ ਅਹੁਦੇਦਾਰਾਂ ਦੀ ਨਿਯੁਕਤੀ
ਮੱਲਾਂਵਾਲ, 9 ਸਤੰਬਰ (ਬਲਬੀਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਬੁੱਧਵਾਰ ਨੂੰ ਸਰਕਲ ਮੱਲਾਂਵਾਲਾ ਦਿਹਾਤੀ-2 (ਸ਼ੂਸ਼ਕ) ਦੇ ਨਵ-ਨਿਯੁਕਤ ਅਹੁਦੇਦਾਰਾਂ ਦੀ ਲਿਸਟ ਜਾਰੀ ਕਰਕੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਦੱਸਿਆ ਕਿ ਪਾਰਟੀ ਵਲੋ ਜ਼ਿਲ੍ਹਾ ਤੇ ਸਰਕਲ ਪੱਧਰ ’ਤੇ ਵੱਖ-ਵੱਖ ਵਿੰਗਾਂ ਯੂਥ, ਬੀ.
ਮੱਲਾਂਵਾਲ, 9 ਸਤੰਬਰ (ਬਲਬੀਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਬੁੱਧਵਾਰ ਨੂੰ ਸਰਕਲ ਮੱਲਾਂਵਾਲਾ ਦਿਹਾਤੀ-2 (ਸ਼ੂਸ਼ਕ) ਦੇ ਨਵ-ਨਿਯੁਕਤ ਅਹੁਦੇਦਾਰਾਂ ਦੀ ਲਿਸਟ ਜਾਰੀ ਕਰਕੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਦੱਸਿਆ ਕਿ ਪਾਰਟੀ ਵਲੋ ਜ਼ਿਲ੍ਹਾ ਤੇ ਸਰਕਲ ਪੱਧਰ ’ਤੇ ਵੱਖ-ਵੱਖ ਵਿੰਗਾਂ ਯੂਥ, ਬੀ.ਸੀ, ਐਸ.ਸੀ., ਇਸਤਰੀ ਤੇ ਵਪਾਰੀ ਵਿੰਗ ਵਿਚ ਵੱਡੀ ਗਿਣਤੀ ਵਿਚ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ ਜਿਸ ਨਾਲ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵ-ਨਿਯੁਕਤ ਅਹੁਦੇਦਾਰਾਂ ’ਚ ਸਰਕਲ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ, ਯੂਥ ਵਿੰਗ ਦੇ ਸਰਕਲ ਪ੍ਰਧਾਨ ਰਵਿੰਦਰ ਸਿੰਘ, ਇਸਤਰੀ ਵਿੰਗ ਦੀ ਸਰਕਲ ਪ੍ਰਧਾਨ ਬੀਬੀ ਕਮਲਜੀਤ ਕੌਰ, ਹਰਪ੍ਰੀਤ ਸਿੰਘ ਨੂੰ ਜਨਰਲ ਕੌਂਸਲ ਮੈਂਬਰ ਪੰਜਾਬ, ਸੁਖਵਿੰਦਰ ਸਿੰਘ ਨੂੰ ਜਨਰਲ ਕੌਂਸਲ ਮੈਂਬਰ ਪੰਜਾਬ ਤੇ ਸੁਖਦੇਵ ਸਿੰਘ ਹਾਮਿਦ ਵਾਲਾ ਨੂੰ ਯੂਥ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਚਮਕੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਸੀਰ ਸਿੰਘ ਜੱਗਾ ਸੀਨੀਅਰ ਪ੍ਰਧਾਨ, ਰੀਤ ਮਹਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਜਨਰਲ ਸਕੱਤਰ, ਹਰਦਿਆਲ ਸਿੰਘ ਕੋਰ ਕਮੇਟੀ ਮੈਂਬਰ, ਹਰਜਿੰਦਰ ਸਿੰਘ ਕੋਰ ਕਮੇਟੀ ਮੈਂਬਰ, ਗੁਰਪਾਲ ਸਿੰਘ ਮਾਸਟਰ ਜਨਰਲ ਸਕੱਤਰ, ਪਰਮਿੰਦਰ ਸਿੰਘ ਜਨਰਲ ਸਕੱਤਰ, ਤੇਗਾ ਸਿੰਘ ਕੋਰ ਕਮੇਟੀ ਮੈਂਬਰ, ਸੁਖਦੀਪ ਸਿੰਘ ਜਨਰਲ ਸਕੱਤਰ, ਬਖ਼ਸ਼ੀਸ਼ ਸਿੰਘ ਜਨਰਲ ਸਕੱਤਰ, ਮੁਖ਼ਤਿਆਰ ਸਿੰਘ ਮੀਤ ਪ੍ਰਧਾਨ, ਸ਼ਿੰਗਾਰਾ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਕੋਰ ਕਮੇਟੀ ਮੈਂਬਰ ਅਤੇ ਸੁਖਦੀਪ ਸਿੰਘ ਸਰਪੰਚ ਸਲਾਹਕਾਰ ਨਿਯੁਕਤ ਕੀਤੇ ਗਏ। ਸਰਕਲ ਪੱਧਰ ’ ਤੇ ਸੁਖਮੰਦਰ ਸਿੰਘ ਨੂੰ ਸਰਕਲ ਪ੍ਰਧਾਨ, ਬਲਵਿੰਦਰ ਸਿੰਘ, ਨਵਤੇਜ ਸਿੰਘ ਪੱਪੂ ਅਤੇ ਮਿਲਖਾ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤੀਰਥ ਸਿੰਘ ਅਤੇ ਕੁਲਵੰਤ ਸਿੰਘ ਨੂੰ ਜਨਰਲ ਸਕੱਤਰ, ਨਾਇਬ ਸਿੰਘ ਅਤੇ ਦਰਸ਼ਨ ਸਿੰਘ ਨੂੰ ਮੀਤ ਪ੍ਰਧਾਨ, ਬਾਜ ਸਿੰਘ ਨੂੰ ਸਰਪੰਚ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਜਨਰਲ ਸਕੱਤਰ, ਬਲਜੀਤ ਸਿੰਘ ਨੂੰ ਸਲਾਹਕਾਰ, ਬਲਕਾਰ ਸਿੰਘ ਨੂੰ ਮੀਤ ਪ੍ਰਧਾਨ, ਗੁਰਦਿਆਲ ਸਿੰਘ, ਭਾਗ ਸਿੰਘ ਕੱਛਰਭੰਨ ਅਤੇ ਕਮਲਜੀਤ ਸਿੰਘ ਵਲਟੋਹਾ ਨੂੰ ਸਲਾਹਕਾਰ, ਅਤੇ ਮਹਿੰਦਰ ਸਿੰਘ ਮਰਖਾਈ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਬੀ.ਸੀ ਵਿੰਗ ਚ ਮਹਿੰਗਾ ਸਿੰਘ ਨੂੰ ਸਰਕਲ ਪ੍ਰਧਾਨ, ਰਮਿੰਦਰਦੀਪ ਸਿੰਘ, ਮਲਕੀਤ ਸਿੰਘ ਅਤੇ ਦਿਲਬਾਗ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੀਤਮ ਸਿੰਘ ਨੂੰ ਸਲਾਹਕਾਰ ਅਤੇ ਪ੍ਰਗਟ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਐਸ.ਸੀ ਵਿੰਗ ’ਚ ਚਰਨਜੀਤ ਸਿੰਘ ਨੂੰ ਸਰਕਲ ਪ੍ਰਧਾਨ, ਸੁਖਦੇਵ ਸਿੰਘ, ਗੁਰਮੁਖ ਸਿੰਘ ਅਤੇ ਸਾਹਿਬ ਸਿੰਘ ਨੂੰ ਮੀਤ ਪ੍ਰਧਾਨ, ਅਤੇ ਅਮਰਜੀਤ ਸਿੰਘ ਮਰਖਾਈ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸਤਰੀ ਵਿੰਗ ਵਿਚ ਕਮਲਜੀਤ ਕੌਰ ਨੂੰ ਸਰਕਲ ਪ੍ਰਧਾਨ, ਕੁਲਦੀਪ ਕੌਰ ਅਤੇ ਸਰਬਜੀਤ ਕੌਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਵਪਾਰੀ ਵਿੰਗ ਵਿਚ ਗੁਰਬੀਰ ਸਿੰਘ ਨੂੰ ਸਰਕਲ ਪ੍ਰਧਾਨ, ਬਲਤੇਜ ਸਿੰਘ ਅਤੇ ਰਾਜਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸਲਾਹਕਾਰ ਤੇ ਕਮਲਪ੍ਰੀਤ ਸਿੰਘ ਤੇ ਗੁਰਬੀਰ ਸਿੰਘ ਚੂਚਕਵਿੰਡ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਯੂਥ ਵਿੰਗ ਵਿਚ ਰਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ, ਗਗਨਦੀਪ ਸਿੰਘ, ਜਸਵਿੰਦਰ ਸਿੰਘ ਤੇ ਜਸ਼ਨਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਮੀਤ ਪ੍ਰਧਾਨ, ਗੁਰਜੰਟ ਸਿੰਘ ਤੇ ਗੁਰਪ੍ਰਤਾਪ ਸਿੰਘ ਨੂੰ ਜਨਰਲ ਸਕੱਤਰ, ਆਤਮਜੀਤ ਸਿੰਘ ਤੇ ਮਨਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਨੂੰ ਮੁੱਖ ਸਲਾਹਕਾਰ, ਦਵਿੰਦਰ ਸਿੰਘ ਗੋਰਾ ਨੂੰ ਸਲਾਹਕਾਰ, ਗੁਰਵਿੰਦਰ ਸਿੰਘ ਤੇ ਸੁਖਦੇਵ ਸਿੰਘ ਨੂੰ ਪ੍ਰੈੱਸ ਸਕੱਤਰ ਤੇ ਪਵਨਜੀਤ ਸਿੰਘ ਚੂਚਕਵਿੰਡ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪੱਧਰ ਦੀ ਯੂਥ ਵਿੰਗ ਵਿਚ ਜਰਮਨ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਤੇ ਹਰਦੇਵ ਸਿੰਘ ਨੂੰ ਮੀਤ ਪ੍ਰਧਾਨ, ਸੁਖਦੀਪ ਸਿੰਘ ਨੂੰ ਸਲਾਹਕਾਰ, ਸੁਖਦੇਵ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਬਲਵਿੰਦਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਤਲਵੰਡੀ ਨਿਪਾਲਾਂ ਪੀ ਏ ਸੀ ਮੈਂਬਰ, ਗੋਲਡੀ ਵਿਰਕਾਂ ਵਾਲੀ, ਮੁਖ਼ਤਿਆਰ ਸਿੰਘ, ਹਰਦੀਪ ਸਿੰਘ, ਮਹਿਕਦੀਪ ਸਿੰਘ ਆਦਿ ਹਾਜ਼ਰ ਸਨ।