14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕਮਿਊਨਿਟੀ ਹੈੱਲਥ ਅਫ਼ਸਰਾਂ ਵਲੋਂ 16 ਤੇ 18 ਸਤੰਬਰ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਫ਼ਿਰੋਜ਼ਸ਼ਾਹ...

ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਫ਼ੌਜਾਂ ਸਿੰਘ ਸਰਾਰੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਘਾਂਗਾ, ਜਿਲਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਪਿੰਡ ਉਗੋਕੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਸਮਾਰਕ ਦੀ ਸਥਾਪਨਾ ਤੋਂ ਲਗਭਗ 50 ਸਾਲ ਬਾਅਦ ਪੰਜਾਬ ਸਰਕਾਰ ਵਲੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਇਸ ਅਜਾਇਬਘਰ ਦਾ ਨਵੀਨੀਕਰਨ ਕੀਤਾ ਗਿਆ ਹੈ।

Ad Position 21
repet_subhas-goyals [Copy P29]
(Ã ਸਫਾ 5 ਦੀ ਬਾਕੀ Æ) 15-09-2026
ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਫ਼ੌਜਾਂ ਸਿੰਘ ਸਰਾਰੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਘਾਂਗਾ, ਜਿਲਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਪਿੰਡ ਉਗੋਕੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਸਮਾਰਕ ਦੀ ਸਥਾਪਨਾ ਤੋਂ ਲਗਭਗ 50 ਸਾਲ ਬਾਅਦ ਪੰਜਾਬ ਸਰਕਾਰ ਵਲੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਇਸ ਅਜਾਇਬਘਰ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਇਤਿਹਾਸਕ ਵਿਰਾਸਤ ਨੂੰ ਸੰਭਾਲਣਾ ਹੀ ਨਹੀਂ, ਸਗੋਂ ਇਸ ਮਹਾਨ ਇਤਿਹਾਸ ਨੂੰ ਆਧੁਨਿਕ ਢੰਗ ਨਾਲ ਨੌਜਵਾਨ ਪੀੜ੍ਹੀ ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੱਕ ਪਹੁੰਚਾਉਣਾ ਵੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਜਾਇਬਘਰ ਦੀਆਂ ਤਿੰਨ ਮੰਜ਼ਿਲਾਂ ਨੂੰ ਇਕ ਲਗਾਤਾਰ ਇਤਿਹਾਸਕ ਯਾਤਰਾ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ। ‘ਉਭਾਰ’ ਭਾਗ ਵਿਚ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਉਭਾਰ ਨੂੰ ਦਰਸਾਇਆ ਗਿਆ ਹੈ। ‘ਸੰਘਰਸ਼’ ਭਾਗ ਵਿਚ ਐਂਗਲੋ-ਸਿੱਖ ਯੁੱਧਾਂ ਦੀ ਵਿਸਥਾਰਪੂਰਵਕ ਕਹਾਣੀ ਪੇਸ਼ ਕੀਤੀ ਗਈ ਹੈ, ਜਦਕਿ ‘ਵਿਰਾਸਤ’ ਭਾਗ ਵਿਚ ਇਨ੍ਹਾਂ ਯੁੱਧਾਂ ਤੋਂ ਬਾਅਦ ਦੀਆਂ ਘਟਨਾਵਾਂ ਤੇ ਇਨ੍ਹਾਂ ਦੇ ਸਦੀਵੀਂ ਇਤਿਹਾਸਕ ਮਹੱਤਵ ਨੂੰ ਦਰਸਾਇਆ ਗਿਆ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਦਕੀ, ਫ਼ਿਰੋਜ਼ਸ਼ਾਹ, ਸਭਰਾਉਂ ਤੇ ਚੇਲਿਆਵਾਲੀ ਦੀਆਂ ਲੜਾਈਆਂ ਨੂੰ ਭਿੱਤੀ-ਚਿੱਤਰਾਂ, ਐਨੀਮੇਟਿਡ ਨਕਸ਼ਿਆਂ ਤੇ ਆਡੀਓ-ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਦਰਸਾਇਆ ਗਿਆ ਹੈ। ਇਸ ਨਾਲ ਦਰਸ਼ਕ ਨਾ ਸਿਰਫ਼ ਇਨ੍ਹਾਂ ਜੰਗਾਂ ਦੇ ਘਟਨਾਕ੍ਰਮ ਨੂੰ ਸਮਝ ਸਕਣਗੇ, ਸਗੋਂ ਸਿੱਖ ਸੈਨਿਕਾਂ ਦੀ ਬਹਾਦਰੀ, ਹੌਸਲੇ ਤੇ ਕੁਰਬਾਨੀ ਨੂੰ ਵੀ ਨੇੜਿਉਂ ਮਹਿਸੂਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਸਿੱਧ ਚਿੱਤਰਕਾਰ ਕਿਰਪਾਲ ਸਿੰਘ ਦੇ ਚਾਰ ਇਤਿਹਾਸਕ ਚਿੱਤਰ ਇਸ ਅਜਾਇਬਘਰ ਦੀ ਕੀਮਤੀ ਕਲਾਤਮਕ ਵਿਰਾਸਤ ਹਨ। ਨਵੀਂ ਪੇਸ਼ਕਾਰੀ ਵਿਚ ਇਨ੍ਹਾਂ ਚਿੱਤਰਾਂ ਨੂੰ ਸੰਭਾਲਦਿਆਂ ਇਤਿਹਾਸਕ ਕਥਾ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਤੇ ਕੰਨਿਘਮਜ਼ ਹਿਸਟਰੀ ਆਫ਼ ਦ ਸਿੱਖਜ ਵਰਗੇ ਇਤਿਹਾਸਕ ਹਵਾਲਿਆਂ ਨੂੰ ਵੀ ਇਸ ਅਜਾਇਬਘਰ ਦੀ ਪੇਸ਼ਕਾਰੀ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੱਚ ਪੈਨਲ, ਜਾਣਕਾਰੀ ਕਿਓਸਕ, ਡਿਜ਼ੀਟਲ ਡਿਸਪਲੇਅ ਤੇ ਆਡੀਓ-ਵਿਜ਼ੂਅਲ ਸਮਗਰੀ ਰਾਹੀਂ ਇਤਿਹਾਸਕ ਜਾਣਕਾਰੀ ਨੂੰ ਹੋਰ ਰੁਚਿਕਰ, ਆਸਾਨ ਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਨੇ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ, ਫ਼ਿਰੋਜ਼ਸ਼ਾਹ ਦਾ ਉਦਘਾਟਨ ਕਰਨ ’ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਸੰਜੀਵ ਕੁਮਾਰ ਤਿਵਾੜੀ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਨੱਥਾ ਸਿੰਘ ਬੀ.ਡੀ.ਪੀ.ਓ, ਭੁਪਿੰਦਰ ਸਿੰਘ ਚਾਨਣਾ, ਸੁਖਦੀਪ ਸਿੰਘ ਉਗੋਕੇ ਚੇਅਰਮੈਨ, ਬੇਅੰਤ ਸਿੰਘ ਚੇਅਰਮੈਨ, ਰੋਬੀ ਸੰਧੂ, ਸਰਪੰਚ ਮਨਦੀਪ ਸਿੰਘ, ਸਰਪੰਚ ਅਮਨਦੀਪ ਸਿੰਘ ਸਰਪੰਚ, ਸਰਪੰਚ ਗੁਰਜੰਟ ਸਿੰਘ, ਰਾਜਿੰਦਰ ਸਰਪੰਚ, ਹਰਭਗਵਾਨ ਸਿੰਘ ਸਰਪੰਚ, ਪਲਵਿੰਦਰ ਸਿੰਘ ਸਰਪੰਚ ਠੇਠਰ ਕਲਾਂ, ਲੱਕੀ ਸਰਪੰਚ ਰੱਤਾ ਖੇੜਾ, ਕਰਵਿੰਦਰ ਸਿੰਘ ਸਰਪੰਚ ਮਿਸਰੀ ਵਾਲਾ, ਹਰਮਨ ਭੰਬਾ ਲੰਡਾ, ਸਰਬਾ ਸਰਪੰਚ, ਜੱਸ ਬਾਠ, ਰਣਜੀਤ ਸਿੰਘ ਜੌਹਲ, ਸੁਖਪ੍ਰੀਤ ਸਿੰਘ ਘੱਲ ਖ਼ੁਰਦ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਵਣ ਸੈਨਾ ਵਲੋਂ ਧਰਨਾ, ਰੇਲਵੇ ਪੁਲ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਜਲਾਲਾਬਾਦ ਵਿਚ ਚੋਰਾਂ ਦੇ ਹੌਸਲੇ ਬੁਲੰਦ, ਡਾਕਖ਼ਾਨੇ ਵਿਚੋਂ ਪੈਸੇ ਕਢਵਾ ਕੇ ਨਿਕਲ ਰਹੀ ਔਰਤ...
Ad Position 24