ਮਾਤਾ ਮਾਇਆ ਦੇਵਾ ਦੀ 39ਵੀਂ ਬਰਸੀ ਅੱਜ
ਜ਼ੀਰਾ,16 ਸਤੰਬਰ( ਕਥੂਰੀਆ)- ਸ਼੍ਰੀ ਜਵਾਲਾ ਭਜਨ ਮੰਡਲੀ ਜ਼ੀਰਾ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜ਼ੀਰਾ ਵਿਖੇ ਹੋਈ। ਮੀਟਿੰਗ ਦੌਰਾਨ ਪਰਮ ਪੂਜਨੀਕ ਮਾਤਾ ਮਾਇਆ ਦੇਵਾ ਜੀ (ਵੱਡੇ ਮਾਤਾ ਜੀ) ਦੀ 39ਵੀਂ ਸਲਾਨਾ ਬਰਸੀ ਸ਼ਰਧਾ ਨਾਲ ਮਨਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਜ਼ੀਰਾ,16 ਸਤੰਬਰ( ਕਥੂਰੀਆ)- ਸ਼੍ਰੀ ਜਵਾਲਾ ਭਜਨ ਮੰਡਲੀ ਜ਼ੀਰਾ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜ਼ੀਰਾ ਵਿਖੇ ਹੋਈ। ਮੀਟਿੰਗ ਦੌਰਾਨ ਪਰਮ ਪੂਜਨੀਕ ਮਾਤਾ ਮਾਇਆ ਦੇਵਾ ਜੀ (ਵੱਡੇ ਮਾਤਾ ਜੀ) ਦੀ 39ਵੀਂ ਸਲਾਨਾ ਬਰਸੀ ਸ਼ਰਧਾ ਨਾਲ ਮਨਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਮੈਂਬਰਾਂ ਵਲੋਂ ਬਰਸੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਜ਼ਿੰਮੇਵਾਰੀਆਂ ’ਤੇ ਵੀ ਚਰਚਾ ਕੀਤੀ ਗਈ। ਮੰਡਲੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਾਤਾ ਦੀ 39ਵੀਂ ਸਲਾਨਾ ਬਰਸੀ 17 ਸਤੰਬਰ ਦਿਨ ਵੀਰਵਾਰ ਨੂੰ ਬੜੀ ਸ਼ਰਧਾ, ਪ੍ਰੇਮ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਭਜਨ ਮੰਡਲੀਆਂ ਵਲੋਂ ਇਕੱਠੇ ਹੋ ਕੇ ਮਹਾਮਾਈ ਦਾ ਗੁਣਗਾਨ ਕੀਤਾ ਜਾਵੇਗਾ। ਮੀਟਿੰਗ ਵਿਚ ਵਿਜੇ ਕੁਮਾਰ ਬੰਬੀ, ਚਿਮਨ ਲਾਲ, ਰਜਿੰਦਰ ਕੁਮਾਰ, ਵਿਨੋਦ ਕੁਮਾਰ ਚੌਧਰੀ, ਕ੍ਰਿਸ਼ਨ ਹਾਂਡਾ, ਜਤਿੰਦਰ ਸਚਦੇਵਾ, ਸੋਨੂ ਅਰੋੜਾ, ਦੀਪਕ ਬੰਬੀ, ਰਾਹੁਲ ਸਚਦੇਵਾ, ਵਿਸ਼ਾਲ, ਮਹੰਤ ਸ਼ਿੰਗਾਰਾ ਅਤੇ ਪੰਡਿਤ ਯੋਗੇਸ਼ ਸ਼ਰਮਾ ਸਮੇਤ ਮੰਡਲੀ ਦੇ ਹੋਰ ਮੈਂਬਰ ਹਾਜ਼ਰ ਸਨ।