17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਫ਼ਿਰੋਜ਼ਪੁਰ ਮੰਡਲ ’ਚ ਪਹਿਲੀ ਵਾਰ ਕਰਵਾਇਆ ਇੰਟਰ-ਡਿਪਾਰਟਮੈਂਟਲ ਵਾਲੀਬਾਲ ਟੂਰਨਾਮੈਂਟ

ਫਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਇੰਟਰ-ਡਿਪਾਰਟਮੈਂਟਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 12 ਸਤੰਬਰ ਤੋਂ 4 ਅਕਤੂਬਰ, 2026 ਤੱਕ ਚੱਲੇਗਾ ਜਿਸ ਵਿਚ ਮੰਡਲ ਦੇ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 9 ਟੀਮਾਂ ਭਾਗ ਲੈ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 17-09-2026
ਫਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਇੰਟਰ-ਡਿਪਾਰਟਮੈਂਟਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 12 ਸਤੰਬਰ ਤੋਂ 4 ਅਕਤੂਬਰ, 2026 ਤੱਕ ਚੱਲੇਗਾ ਜਿਸ ਵਿਚ ਮੰਡਲ ਦੇ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 9 ਟੀਮਾਂ ਭਾਗ ਲੈ ਰਹੀਆਂ ਹਨ। ਹਰੇਕ ਟੀਮ ਵਿਚ ਅਧਿਕਾਰੀਆਂ ਦੇ ਨਾਲ-ਨਾਲ ਅਧੀਨ ਕਰਮਚਾਰੀਆਂ ਦੀ ਵੀ ਸ਼ਮੂਲੀਅਤ ਹੋਵੇਗੀ। ਟੂਰਨਾਮੈਂਟ ਨਾਲ ਨਾ ਕੇਵਲ ਉਨ੍ਹਾਂ ਵਿਚ ਫਿੱਟਨੈੱਸ ਨੂੰ ਲੈ ਕੇ ਜਾਗਰੂਕਤਾ ਵਧੇਗੀ। ਬਲਕਿ ਉਨ੍ਹਾਂ ਵਿਚਕਾਰ ਆਪਸੀ ਤਾਲਮੇਲ ਦੇ ਨਾਲ-ਨਾਲ ਟੀਮ ਭਾਵਨਾ ਨਾਲ ਕੰਮ ਕਰਨ ਨੂੰ ਵੀ ਉਤਸ਼ਾਹ ਮਿਲੇਗਾ। ਟੂਰਨਾਮੈਂਟ ਦਾ ਉਦਘਾਟਨ 12 ਸਤੰਬਰ, 2026 ਨੂੰ ਰੇਲਵੇ ਆਫੀਸਰਜ਼ ਕਲੱਬ, ਫ਼ਿਰੋਜ਼ਪੁਰ ਵਿਚ ਮੁੱਖ ਮਹਿਮਾਨ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੁਆਰਾ ਕੀਤਾ ਗਿਆ। ਉਦਘਾਟਨੀ ਮੈਚ ਇਲੈਕਟਰੀਕਲ ਤੇ ਮੈਕੇਨੀਕਲ ਵਿਭਾਗ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਮੈਕੇਨੀਕਲ ਵਿਭਾਗ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ 9 ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਟੂਰਨਾਮੈਂਟ ਦੇ ਸਾਰੇ ਮੈਚ ਸਨਿਚਰਵਾਰ ਅਤੇ ਐਤਵਾਰ ਨੂੰ ਖੇਡੇ ਜਾਣਗੇ ਤੇ ਇਸ ਦਾ ਫਾਈਨਲ ਮੁਕਾਬਲਾ 4 ਅਕਤੂਬਰ, 2026 ਨੂੰ ਹੋਵੇਗਾ। ਟੂਰਨਾਮੈਂਟ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਦੇਖ-ਰੇਖ ਵਿਚ ਕੀਤਾ ਜਾ ਰਿਹਾ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਹਰੇਕ ਕਰਮਚਾਰੀ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਨਿਯਮਿਤ ਰੂਪ ਵਿਚ ਖੇਡਾਂ ਤੇ ਸਰੀਰਕ ਗਤੀਵਿਧੀਆਂ ਵਿਚ ਭਾਗ ਲੈਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੈਂਸਜ਼ 2027 ਦੇ ਫੇਜ਼-2 ਤਹਿਤ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਸਿਖਲਾਈ ਮੁਕੰਮਲ ਅਗਲੀ ਖ਼ਬਰ ਧੀ ਦੇ ਜਨਮ ਦਿਨ ’ਤੇ ਅਸ਼ੋਕ ਪਲਤਾ ਨੇ ਲੋੜਵੰਦ ਵਿਦਿਆਰਥਣ ਦੀ ਪੂਰੇ ਸਾਲ ਦੀ ਸਕੂਲ ਫੀਸ ਅਦਾ ਕੀਤੀ
Ad Position 24