ਸੈਂਸਜ਼ 2027 ਦੇ ਫੇਜ਼-2 ਤਹਿਤ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਸਿਖਲਾਈ ਮੁਕੰਮਲ
ਫ਼ਿਰੋਜ਼ਪੁਰ, 16 ਸਤੰਬਰ (ਸੁਖਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ-ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਂਸਜ਼ 2027 ਦੇ ਫੇਜ਼-2 ਤਹਿਤ ਸਮੂਹ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਇਹ ਟ੍ਰੇਨਿੰਗ ਸੈਂਸਜ਼ ਵਿਭਾਗ ਦੇ ਆਰ.
ਜ
ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਵਿਖੇ ਟ੍ਰੇਨਿੰਗ ਸੈਸ਼ਨ ਵਿਭਾਗ ਦੇ ਆਰ.ਪੀ. ਸਿੰਘ ਜੁਆਇੰਟ ਡਾਇਰੈਕਟਰ ਕਾਰਤਿਕ ਆਰਿਆ ਜ਼ਿਲ੍ਹਾ ਕੋਆਰਡੀਨੇਟਰ ਤੇ ਬਿਮਲ ਜੇ.ਈ. ਸੰਬੰਧਿਤ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
17-09-2026
ਫ਼ਿਰੋਜ਼ਪੁਰ, 16 ਸਤੰਬਰ (ਸੁਖਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ-ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਂਸਜ਼ 2027 ਦੇ ਫੇਜ਼-2 ਤਹਿਤ ਸਮੂਹ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਇਹ ਟ੍ਰੇਨਿੰਗ ਸੈਂਸਜ਼ ਵਿਭਾਗ ਦੇ ਆਰ.ਪੀ. ਸਿੰਘ, ਜੁਆਇੰਟ ਡਾਇਰੈਕਟਰ, ਕਾਰਤਿਕ ਆਰਿਆ, ਜ਼ਿਲ੍ਹਾ ਕੋਆਰਡੀਨੇਟਰ ਤੇ ਬਿਮਲ, ਜੇ.ਈ. ਵਲੋਂ ਦਿੱਤੀ ਗਈ। ਇਸ ਟ੍ਰੇਨਿੰਗ ਮੌਕੇ ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ ਤੇ ਐਸ.ਡੀ.ਐਮ. ਜ਼ੀਰਾ ਸੂਰਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਆਰ.ਪੀ. ਸਿੰਘ, ਜੁਆਇੰਟ ਡਾਇਰੈਕਟਰ ਸੈਂਸਜ਼ ਵਿਭਾਗ ਨੇ ਦੱਸਿਆ ਕਿ ਸੈਂਸਜ਼ 2027 ਦੇ ਫੇਜ਼-2 ਤਹਿਤ ਸੈਲਫ ਐਨੂਮਰੇਸ਼ਨ 16 ਨਵੰਬਰ 2026 ਤੋਂ 30 ਨਵੰਬਰ 2026 ਤੱਕ ਕੀਤੀ ਜਾਣੀ ਹੈ। ਇਸ ਪ੍ਰਕਿਰਿਆ ਦੌਰਾਨ ਆਮ ਨਾਗਰਿਕ ਆਪਣਾ ਡਾਟਾ ਆਨਲਾਈਨ ਖੁਦ ਭਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਫੀਲਡ ਵਰਕ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਡਿਜੀਟਲ ਮੋਡ ਰਾਹੀਂ ਸੀ.ਐਮ.ਐਮ.ਐਸ. ਪੋਰਟਲ ਰਾਹੀਂ ਕੀਤਾ ਜਾਣਾ ਹੈ। ਇਸੇ ਸਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਚਾਰਜ ਸੈਂਸਜ਼ ਅਫਸਰਾਂ ਨੂੰ ਪੋਰਟਲ ਦੀ ਵਰਤੋਂ ਤੇ ਫੀਲਡ ਵਰਕ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ ਸੈਂਸਜ਼ 2027 ਦੇ ਫੇਜ਼-2 ਤਹਿਤ ਡਿਜੀਟਲ ਮੋਡ ’ਚ ਡਾਟਾ ਇਕੱਤਰ ਕਰਨ, ਪੋਰਟਲ ਦੀ ਵਰਤੋਂ ਤੇ ਫੀਲਡ ਪੱਧਰ ’ਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਗੁਰਿੰਦਰ ਸਿੰਘ, ਵਧੀਕ ਜ਼ਿਲ੍ਹਾ ਸੈਂਸਜ਼ ਅਫਸਰ, ਤਰਸੇਮ ਲਾਲ, ਸਹਾਇਕ ਖੋਜ ਅਫਸਰ ਤੇ ਹਰਜਿੰਦਰ ਸਿੰਘ , ਸਹਾਇਕ ਖੋਜ ਅਫਸਰ ਵੀ ਮੌਜੂਦ ਸਨ।