27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੰਦੀਪ ਕੰਬੋਜ ਅਤੇ ਰਾਧੇ ਸ਼ਾਮ ਨੂੰ ਜ਼ਿਲ੍ਹਾ ਕੋਆਰਡੀਨੇਟਰ ਬਣਨ ’ਤੇ ਰਮਿੰਦਰ ਆਵਲਾ ਨੇ ਦਿੱਤੀ ਵਧਾਈ

ਗੁਰੂਹਰਸਹਾਏ, 27 ਸਤੰਬਰ (ਕਪਿਲ ਕੰਧਾਰੀ)- ਕਾਂਗਰਸ ਪਾਰਟੀ ਵਲੋਂ ਮਾਹਮੂ ਜੋਈਆ ਦੇ ਵਸਨੀਕ ਸੰਦੀਪ ਕੰਬੋਜ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਓ. ਬੀ.

Ad Position 21
No active advertisement
ਅਜੀਤ ਡੈਸਕ 28-09-2026
ਗੁਰੂਹਰਸਹਾਏ, 27 ਸਤੰਬਰ (ਕਪਿਲ ਕੰਧਾਰੀ)- ਕਾਂਗਰਸ ਪਾਰਟੀ ਵਲੋਂ ਮਾਹਮੂ ਜੋਈਆ ਦੇ ਵਸਨੀਕ ਸੰਦੀਪ ਕੰਬੋਜ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਓ.ਬੀ.ਸੀ ਵਿਭਾਗ ਦਾ ਕੋਆਰਡੀਨੇਟਰ ਅਤੇ ਪਿੰਡ ਚੱਕ ਬੰਨਵਾਲਾ ਦੇ ਰਾਧੇ ਸ਼ਾਮ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੇ ਓ.ਬੀ.ਸੀ ਵਿਭਾਗ ਦਾ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ’ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਦੋਵਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਦੋਵਾਂ ਆਗੂਆਂ ਦਾ ਲੱਡੂ ਨਾਲ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਇਹ ਜ਼ਿੰਮੇਵਾਰੀ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੂੰ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੰਦੀਪ ਕੰਬੋਜ ਅਤੇ ਰਾਧੇ ਸ਼ਾਮ ਓ.ਬੀ.ਸੀ ਵਰਗ ਦੇ ਲੋਕਾਂ ਨਾਲ ਨਿਰੰਤਰ ਸੰਪਰਕ ਕਾਇਮ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਪਾਰਟੀ ਪੱਧਰ ’ਤੇ ਉਠਾਉਣਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨਗੇ। ਇਸ ਮੌਕੇ ਦੋਵਾਂ ਨਵ-ਨਿਯੁਕਤ ਕੋਆਰਡੀਨੇਟਰਾਂ ਨੇ ਵੀ ਪਾਰਟੀ ਹਾਈਕਮਾਂਡ ਅਤੇ ਰਮਿੰਦਰ ਸਿੰਘ ਆਵਲਾ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਾਲ ਵਪਾਰਕ ਸਮਝੌਤਾ ਭਾਰਤੀ ਕਿਸਾਨਾਂ ਲਈ ਬਣ ਸਕਦੈ ਵੱਡੀ ਚੁਣੌਤੀ : ਗੁਰਮੀਤ ਸਿੰਘ ਘੋੜੇਚੱਕ ਅਗਲੀ ਖ਼ਬਰ ਰਿਸ਼ਤਿਆਂ 'ਚ ਲਿਆਓ ਨਿੱਘ
Ad Position 24