ਬੱਚਿਆਂ ਨੂੰ ਨੰਬਰਾਂ ਦੀ ਮਸ਼ੀਨ ਨਹੀਂ, ਚੰਗਾ ਇਨਸਾਨ ਬਣਾਉਣਾ ਸਮੇਂ ਦੀ ਲੋੜ ਮਾਪੇ ਤੁਲਨਾ ਕਰਨ ਦੀ ਬਜਾਏ ਬੱਚਿਆਂ
ਫ਼ਿਰੋਜ਼ਪੁਰ, 27 ਸਤੰਬਰ (ਗੁਰਿੰਦਰ ਸਿੰਘ)- ਬੱਚਿਆਂ ਦੀ ਪਰਵਰਿਸ਼ ਸਿਰਫ਼ ਉਨ੍ਹਾਂ ਨੂੰ ਵਧੀਆ ਸਕੂਲ, ਸਹੂਲਤਾਂ ਅਤੇ ਸਿੱਖਿਆ ਮੁਹੱਈਆ ਕਰਵਾਉਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ, ਹੌਂਸਲਾ ਅਤੇ ਚੰਗੇ ਸੰਸਕਾਰ ਪੈਦਾ ਕਰਨਾ ਵੀ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਇਹ ਪ੍ਰਗਟਾਵਾ ਗਾਈਡੈਂਸ ਕੌਂਸਲਰ ਸੰਦੀਪ ਕੁਮਾਰ ਐੱਸ.
ਫ਼ਿਰੋਜ਼ਪੁਰ, 27 ਸਤੰਬਰ (ਗੁਰਿੰਦਰ ਸਿੰਘ)- ਬੱਚਿਆਂ ਦੀ ਪਰਵਰਿਸ਼ ਸਿਰਫ਼ ਉਨ੍ਹਾਂ ਨੂੰ ਵਧੀਆ ਸਕੂਲ, ਸਹੂਲਤਾਂ ਅਤੇ ਸਿੱਖਿਆ ਮੁਹੱਈਆ ਕਰਵਾਉਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ, ਹੌਂਸਲਾ ਅਤੇ ਚੰਗੇ ਸੰਸਕਾਰ ਪੈਦਾ ਕਰਨਾ ਵੀ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਇਹ ਪ੍ਰਗਟਾਵਾ ਗਾਈਡੈਂਸ ਕੌਂਸਲਰ ਸੰਦੀਪ ਕੁਮਾਰ ਐੱਸ.ਐੱਸ ਮਾਸਟਰ ਪੀ.ਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਨੇ ਬੱਚਿਆਂ ਦੀ ਪਰਵਰਿਸ਼ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਬੱਚੇ ਦੇ ਵੱਧ ਤੋਂ ਵੱਧ ਨੰਬਰ ਲੈਣ ਨੂੰ ਲੈ ਕੇ ਹੁੰਦੀ ਹੈ। ਨੰਬਰਾਂ ਦੀ ਦੌੜ ਵਿਚ ਕਈ ਵਾਰ ਬੱਚਿਆਂ ’ਤੇ ਇੰਨਾ ਮਾਨਸਿਕ ਦਬਾਅ ਪੈ ਜਾਂਦਾ ਹੈ ਕਿ ਉਹ ਆਪਣੀਆਂ ਭਾਵਨਾਵਾਂ ਮਾਪਿਆਂ ਨਾਲ ਸਾਂਝੀਆਂ ਕਰਨ ਤੋਂ ਵੀ ਹਿਚਕਚਾਉਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਨੂੰ ਵਾਰ-ਵਾਰ ਦੂਜਿਆਂ ਨਾਲੋਂ ਘੱਟ ਦੱਸਣਾ ਜਾਂ ‘ਤੈਥੋਂ ਕੁਝ ਨਹੀਂ ਹੋਣਾ’ ਵਰਗੇ ਸ਼ਬਦ ਬੋਲਣਾ ਉਸਦੇ ਆਤਮ-ਵਿਸ਼ਵਾਸ ਨੂੰ ਠੇਸ ਪਹੁੰਚਾ ਸਕਦਾ ਹੈ। ਸੰਦੀਪ ਕੁਮਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਤੁਲਨਾ ਦੂਜਿਆਂ ਨਾਲ ਕਰਨ ਦੀ ਬਜਾਏ ਉਨ੍ਹਾਂ ਦੀ ਆਪਣੀ ਤਰੱਕੀ ਨੂੰ ਦੇਖਣ। ਜੇਕਰ ਬੱਚੇ ਦੇ ਨੰਬਰ ਪਹਿਲਾਂ ਨਾਲੋਂ ਵਧੇ ਹਨ ਤਾਂ ਉਸਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਜਾਵੇ। ਘੱਟ ਨੰਬਰ ਆਉਣ ’ਤੇ ਗੁੱਸੇ ਜਾਂ ਸਜ਼ਾ ਦੀ ਥਾਂ ਪਿਆਰ ਨਾਲ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਬੱਚੇ ਨੂੰ ਕਿਸ ਵਿਸ਼ੇ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਰੋਜ਼ਾਨਾ ਕੁਝ ਸਮਾਂ ਬਿਨਾਂ ਮੋਬਾਈਲ ਅਤੇ ਟੈਲੀਵਿਜ਼ਨ ਦੇ ਬੱਚਿਆਂ ਨਾਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਸ਼ੌਕ ਅਤੇ ਪ੍ਰਤਿਭਾ ਨੂੰ ਵੀ ਉਤਸ਼ਾਹਿਤ ਕੀਤਾ ਜਾਵੇ। ਹਰ ਬੱਚੇ ਦਾ ਮੰਜ਼ਿਲ ਡਾਕਟਰ ਜਾਂ ਇੰਜੀਨੀਅਰ ਬਣਨਾ ਨਹੀਂ ਹੁੰਦੀ; ਖੇਡਾਂ, ਕਲਾ, ਸੰਗੀਤ ਅਤੇ ਹੋਰ ਖੇਤਰਾਂ ਵਿਚ ਵੀ ਬੱਚੇ ਆਪਣਾ ਭਵਿੱਖ ਬਣਾ ਸਕਦੇ ਹਨ।