ਫੂਡ ਸੇਫਟੀ ਵਿਭਾਗ ਟੀਮ ਵਲੋਂ ਸ਼ਹਿਰ, ਛਾਉਣੀ ਅਤੇ ਜੇਲ੍ਹ ਵਿਚ ਅਚਨਚੇਤ ਚੈਕਿੰਗ
ਫ਼ਿਰੋਜ਼ਪੁਰ,27 ਸਤੰਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਦੀ ਸਿਹਤ ਅਤੇ ਸੁਰੱਖਿਅਤ ਭੋਜਨ ਦੀ ਉਪਲਬੱਧਤਾ ਯਕੀਨੀ ਬਣਾਉਣ ਦੇ ਮੰਤਵ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਵਿਭਾਗ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ’ਚ ਫ਼ਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਜੇਲ੍ਹ ਵਿਚ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਮਠਿਆਈਆਂ ਦੀਆਂ ਦੁਕਾਨਾਂ, ਬੇਕਰੀਆਂ, ਨੂਡਲਜ਼ ਤਿਆਰ ਕਰਨ ਵਾਲੀ ਇਕਾਈ ਅਤੇ ਜੇਲ੍ਹ ਦੀ ਮੈੱਸ ਅਤੇ ਰਸੋਈ ਵਿਚ ਭੋਜਨ ਦੀ ਗੁਣਵੱਤਾ, ਸਫ਼ਾਈ ਅਤੇ ਹਾਈਜੀਨ ਪ੍ਰਬੰਧਾਂ ਦੀ ਜਾਂਚ ਕੀਤੀ ਗਈ।
ਸ਼
ਸ਼ਹਿਰ ਅਤੇ ਛਾਉਣੀ ਵਿਚ ਵੱਖ-ਵੱਖ ਥਾਵਾਂ ’ਤੇ ਫ਼ੂਡ ਸਫੇਟੀ ਟੀਮ ਜਾਂਚ ਕਰਦੀ ਹੋਈ। ਅਜੀਤ ਤਸਵੀਰ
28-09-2026
ਫ਼ਿਰੋਜ਼ਪੁਰ,27 ਸਤੰਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਦੀ ਸਿਹਤ ਅਤੇ ਸੁਰੱਖਿਅਤ ਭੋਜਨ ਦੀ ਉਪਲਬੱਧਤਾ ਯਕੀਨੀ ਬਣਾਉਣ ਦੇ ਮੰਤਵ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਵਿਭਾਗ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ’ਚ ਫ਼ਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਜੇਲ੍ਹ ਵਿਚ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਮਠਿਆਈਆਂ ਦੀਆਂ ਦੁਕਾਨਾਂ, ਬੇਕਰੀਆਂ, ਨੂਡਲਜ਼ ਤਿਆਰ ਕਰਨ ਵਾਲੀ ਇਕਾਈ ਅਤੇ ਜੇਲ੍ਹ ਦੀ ਮੈੱਸ ਅਤੇ ਰਸੋਈ ਵਿਚ ਭੋਜਨ ਦੀ ਗੁਣਵੱਤਾ, ਸਫ਼ਾਈ ਅਤੇ ਹਾਈਜੀਨ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਅਦਾਰਿਆਂ ਵਿਚ ਸਫ਼ਾਈ ਸਬੰਧੀ ਕਮੀਆਂ ਪਾਏ ਜਾਣ ’ਤੇ ਸੰਬੰਧਿਤ ਸੰਚਾਲਕਾਂ ਨੂੰ ਤੁਰੰਤ ਸੁਧਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਫ਼ਿਰੋਜ਼ਪੁਰ ਸ਼ਹਿਰ ਵਿਚ ਲਕਸ਼ਮਣ ਹਲਵਾਈ ਅਤੇ ਮਨੋਹਰ ਬੇਕਰੀ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਲਕਸ਼ਮਣ ਹਲਵਾਈ ਦੀ ਦੁਕਾਨ ’ਤੇ ਸਫ਼ਾਈ ਪ੍ਰਬੰਧਾਂ ਵਿਚ ਕਮੀਆਂ ਪਾਏ ਜਾਣ ’ਤੇ ਸੰਚਾਲਕ ਨੂੰ ਤੁਰੰਤ ਸਫ਼ਾਈ ਸੁਧਾਰਨ ਅਤੇ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਇਸੇ ਤਰ੍ਹਾਂ ਮਨੋਹਰ ਬੇਕਰੀ ਦੇ ਪ੍ਰਬੰਧਕਾਂ ਨੂੰ ਵੀ ਭੋਜਨ ਤਿਆਰ ਕਰਨ ਅਤੇ ਸੰਭਾਲਣ ਸਮੇਂ ਸਫ਼ਾਈ ਦੇ ਮਿਆਰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਇਸੇ ਲੜੀ ਦੇ ਚੱਲਦੇ ਫ਼ਿਰੋਜ਼ਪੁਰ ਛਾਉਣੀ ਵਿਚ ਹਰੀ ਹਲਵਾਈ ਅਤੇ ਰਾਮੂ ਪੂਰੀਆਂ ਵਾਲੇ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ। ਇੱਥੇ ਸਫ਼ਾਈ ਸਬੰਧੀ ਕਮੀਆਂ ਨੂੰ ਧਿਆਨ ਵਿਚ ਰੱਖਦਿਆਂ ਦੁਕਾਨਦਾਰਾਂ ਨੂੰ ਆਪਣੇ ਅਦਾਰਿਆਂ ਵਿਚ ਸਫ਼ਾਈ ਦੇ ਪ੍ਰਬੰਧ ਦਰੁਸਤ ਕਰਨ ਅਤੇ ਭੋਜਨ ਤਿਆਰ ਕਰਨ ਤੇ ਵੇਚਣ ਸਮੇਂ ਲੋੜੀਂਦੀ ਸਾਵਧਾਨੀ ਵਰਤਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਨੂਡਲਜ਼ ਤਿਆਰ ਕਰਨ ਵਾਲੀ ਇਕਾਈ ਦੀ ਜਾਂਚ ਦੌਰਾਨ ਉਤਪਾਦਨ ਪ੍ਰਕਿਰਿਆ, ਉਪਕਰਨਾਂ ਅਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸੰਚਾਲਕਾਂ ਨੂੰ ਹਾਈਜੀਨ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸੇ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਵਲੋਂ ਜੇਲ੍ਹ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਜੇਲ੍ਹ ਦੀ ਮੈੱਸ ਅਤੇ ਰਸੋਈ ਵਿਚ ਕੈਦੀਆਂ ਲਈ ਤਿਆਰ ਕੀਤੇ ਜਾ ਰਹੇ ਭੋਜਨ ਦੀ ਗੁਣਵੱਤਾ ਅਤੇ ਸਫ਼ਾਈ ਪ੍ਰਬੰਧਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਫੂਡ ਸੇਫਟੀ ਟੀਮ ਵਲੋਂ ਕੈਦੀਆਂ ਲਈ ਤਿਆਰ ਕੀਤੇ ਗਏ ਖਾਣੇ ਨੂੰ ਮੌਕੇ ’ਤੇ ਖਾ ਕੇ ਵੀ ਚੈੱਕ ਕੀਤਾ ਗਿਆ, ਤਾਂ ਜੋ ਇਸ ਦੀ ਗੁਣਵੱਤਾ, ਸਵਾਦ ਅਤੇ ਤਾਜ਼ਗੀ ਦਾ ਜਾਇਜ਼ਾ ਲਿਆ ਜਾ ਸਕੇ। ਜੇਲ੍ਹ ਦੀ ਰਸੋਈ ਅਤੇ ਮੈੱਸ ਵਿਚ ਸਫ਼ਾਈ ਦੀ ਸਥਿਤੀ, ਭੋਜਨ ਤਿਆਰ ਕਰਨ ਦੀ ਪ੍ਰਕਿਰਿਆ, ਖਾਣ-ਪੀਣ ਦੀਆਂ ਵਸਤਾਂ ਦੀ ਸਟੋਰੇਜ ਅਤੇ ਪਾਣੀ ਦੇ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਖਾਣਾ ਤਿਆਰ ਕਰਨ ਲਈ ਵਰਤੇ ਜਾਂਦੇ ਬਰਤਨਾਂ, ਕੰਮ ਕਰਨ ਵਾਲੀਆਂ ਸਤਹਾਂ ਅਤੇ ਹੋਰ ਹਾਈਜੀਨ ਪ੍ਰਬੰਧਾਂ ਦਾ ਨਿਰੀਖਣ ਕਰਕੇ ਜੇਲ੍ਹ ਪ੍ਰਬੰਧਕਾਂ ਨੂੰ ਭੋਜਨ ਦੀ ਸੁਰੱਖਿਆ ਅਤੇ ਸਫ਼ਾਈ ਦੇ ਮਿਆਰ ਹਰ ਸਮੇਂ ਬਰਕਰਾਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੱਚੇ ਅਤੇ ਤਿਆਰ ਭੋਜਨ ਨੂੰ ਵੱਖ-ਵੱਖ ਰੱਖਣ, ਮੱਖੀਆਂ ਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਭੋਜਨ ਦੀ ਸਟੋਰੇਜ ਦੌਰਾਨ ਤਾਪਮਾਨ ਸਬੰਧੀ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ।