ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਲੱਖਾਂ ਸ਼ਰਧਾਲੂ ਖ਼ਸਤਾ ਹਾਲ ਸੜਕ ਤੋਂ ਪ੍ਰੇਸ਼ਾਨ
ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)- ਬਾਬਾ ਬੁੱਢਾ ਸਾਹਿਬ ਪ੍ਰਤੀ ਧਾਰਮਿਕ ਮਾਨਤਾ ਦੇ ਚੱਲਦੇ ਹਰ ਵਰ੍ਹੇ ਮਾਲਵਾ ਬੈਲਟ ਤੋਂ ਲੱਖਾਂ ਸ਼ਰਧਾਲੂ ਤੇ ਸੰਗਤਾਂ ਦੀ ਸੇਵਾ ਲਈ ਪੂਰੇ ਜ਼ਿਲ੍ਹੇ ਅੰਦਰ 24 ਘੰਟੇ ਲੰਗਰ ਸੇਵਾ ਲੋਕਾਂ ਵਲੋਂ ਕੀਤੀ ਜਾਂਦੀ ਹੈ। ਇਸ ਵਾਰ ਬਾਬਾ ਬੁੱਢਾ ਸਾਹਿਬ ਦਾ ਮੇਲਾ 6 ਅਕਤੂਬਰ ਤੋਂ 8 ਅਕਤੂਬਰ ਤੱਕ ਲੱਗ ਰਿਹਾ ਹੈ।
ਸ
ਸੜਕ ਦੀ ਖ਼ਸਤਾ ਹਾਲਤ ਦਾ ਦ੍ਰਿਸ਼। (ਇਨਸੈੱਟ ’ਚ) ਪ੍ਰਧਾਨ ਜਸਦੀਪ ਕੰਬੋਜ ਅਤੇ ਰਾਜੇਸ਼ ਚਾਵਲਾ। ਤਸਵੀਰ ਅਜੀਤ
28-09-2026
ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)- ਬਾਬਾ ਬੁੱਢਾ ਸਾਹਿਬ ਪ੍ਰਤੀ ਧਾਰਮਿਕ ਮਾਨਤਾ ਦੇ ਚੱਲਦੇ ਹਰ ਵਰ੍ਹੇ ਮਾਲਵਾ ਬੈਲਟ ਤੋਂ ਲੱਖਾਂ ਸ਼ਰਧਾਲੂ ਤੇ ਸੰਗਤਾਂ ਦੀ ਸੇਵਾ ਲਈ ਪੂਰੇ ਜ਼ਿਲ੍ਹੇ ਅੰਦਰ 24 ਘੰਟੇ ਲੰਗਰ ਸੇਵਾ ਲੋਕਾਂ ਵਲੋਂ ਕੀਤੀ ਜਾਂਦੀ ਹੈ। ਇਸ ਵਾਰ ਬਾਬਾ ਬੁੱਢਾ ਸਾਹਿਬ ਦਾ ਮੇਲਾ 6 ਅਕਤੂਬਰ ਤੋਂ 8 ਅਕਤੂਬਰ ਤੱਕ ਲੱਗ ਰਿਹਾ ਹੈ। ਸ਼ਰਧਾਲੂ ਵਾਇਆ ਫ਼ਿਰੋਜ਼ਪੁਰ-ਆਰਿਫ਼ ਕੇ ਸੜਕ ਪਿੰਡ ਕੋਟ ਬੁੱਢਾ ਤੋਂ ਬਾਬਾ ਬੁੱਢਾ ਸਾਹਿਬ ਨਤਮਸਤਕ ਹੋਣ ਲਈ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ਰਧਾਲੂ ਪੈਦਲ ਯਾਤਰਾ ਕਰਕੇ ਗੁਰੂ ਘਰ ਪਹੁੰਚਦੇ ਹਨ। ਇਹ ਯਾਤਰਾ ਦਿਨ-ਰਾਤ ਚੱਲਦੀ ਹੈ ਅਤੇ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਨੂੰ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਜਲਾਲਾਬਾਦ, ਗੁਰੂਹਰਸਹਾਏ, ਅਬੋਹਰ, ਫ਼ਰੀਦਕੋਟ, ਮੁਕਤਸਰ, ਕੋਟਕਪੂਰਾ ਤੋਂ ਸ਼ਰਧਾਲੂ ਵਾਹਨਾਂ ਤੋਂ ਇਲਾਵਾ ਵੱਡੇ-ਵੱਡੇ ਜਥਿਆਂ ਵਿਚ ਝੰਡੇ ਲੈ ਕੇ ਪੈਦਲ ਯਾਤਰਾ ਕਰਦੇ ਹਨ। ਇਹ ਸ਼ਰਧਾਲੂ ਫ਼ਿਰੋਜ਼ਪੁਰ ਤੋਂ ਭੱਦਰੂ, ਅਟਾਰੀ, ਕਟੋਰਾ, ਆਰਿਫ਼ ਕੇ ਪਿੰਡਾਂ ਰਾਹੀਂ ਹੁੰਦੇ ਹੋਏ ਪਿੰਡ ਕੋਟ ਬੁੱਢਾ ਤੋਂ ਬਾਬਾ ਬੁੱਢਾ ਸਾਹਿਬ ਲਈ ਸੜਕੀ ਮਾਰਗ ਰਾਹੀਂ ਪੈਦਲ ਜਾਂਦੇ ਹਨ, ਪਰ ਇਸ ਸੜਕ ਦੀ ਹਾਲਤ ਏਨੀ ਮਾੜੀ ਹੋ ਗਈ ਹੈ ਕਿ ਪੈਦਲ ਚੱਲਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਇੱਥੋਂ ਤੱਕ ਕਿ ਨੰਗੇ ਪੈਰੀਂ ਜਾਣ ਵਾਲੇ ਯਾਤਰੀਆਂ ਨੂੰ ਅਸਹਿ ਕਸ਼ਟ ਝੱਲਣਾ ਪੈਂਦਾ ਹੈ। ਇਹ ਯਾਤਰਾ ਦਿਨ-ਰਾਤ ਚੱਲਦੀ ਹੈ । ਭਾਵੇਂ ਕਿ ਇਸ ਸੜਕ ਦੀ ਮੁਰੰਮਤ ਹੋ ਰਹੀ ਹੈ, ਜੋ ਕਿ ਪੈਦਲ ਯਾਤਰੀਆਂ ਲਈ ਨਾਕਾਫ਼ੀ ਹੈ। ਜਿਸ ਦੇ ਚੱਲਦੇ ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਸ਼ਰਧਾਲੂਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਇਸ ਸੜਕ ਉਪਰ ਲੁੱਕ ਕਰੈਸ਼ਰ ਵਾਲਾ ਮਿਕਸਚਰ ਪਾਵੇ ਅਤੇ ਪੁਲ ਦਾ ਜਲਦੀ ਨਿਰਮਾਣ ਕਰਵਾਇਆ ਜਾਵੇ। ਇਸ ਬਾਬਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਦੀਪ ਸਿੰਘ ਕੰਬੋਜ ਅਤੇ ਉੱਘੇ ਸਮਾਜ ਸੇਵੀ ਕਾਲੋਨੀ ਅਤੇ ਡਿਵੈਲਪਰ ਰਾਜੇਸ਼ ਚਾਵਲਾ ਨੇ ਮੰਗ ਕੀਤੀ ਕਿ ਸੜਕ ਦੀ ਬਦਤਰ ਹੋਈ ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਤੁਰੰਤ ਦਰਪੇਸ਼ ਮੁਸ਼ਕਿਲ ਦਾ ਹੱਲ ਕਰਵਾਉਣ ਤਾਂ ਕਿ ਸ਼ਰਧਾਲੂਆਂ ਨੂੰ ਦਿੱਕਤ ਨਾ ਆਵੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਦੀਪ ਸਿੰਘ ਕੰਬੋਜ ਨੇ ਡੀ. ਸੀ ਫਿਰੋਜ਼ਪੁਰ ਨੂੰ ਅਪੀਲ ਕੀਤੀ ਕਿ ਜੇਕਰ ਸੜਕ ਦਾ ਮਸਲਾ ਨਾ ਹੱਲ ਹੋਇਆ ਤਾਂ ਉਹ ਖੁਦ ਆਪਣੇ ਸਾਥੀਆਂ ਨਾਲ ਪੈਦਲ ਜਾਣ ਵਾਲੇ ਸ਼ਰਧਾਲੂਆਂ ਦੀ ਮੁਸ਼ਕਲ ਦੂਰ ਕਰਨ ਲਈ ਕੰਮ ਕਰਨਗੇ।