ਬਾਜ਼ਾਰ ’ਚ ਵਿਕਣ ਵਾਲੀ ਮਿਲਾਵਟੀ ਮਠਿਆਈ ਖਾਣ ਤੋਂ ਪ੍ਰਹੇਜ਼ ਕਰੋ- ਲਹਿਰਾ/ਕੁਤਬਪੁਰ/ਸ਼ੀਂਹਾਂਪਾੜੀ
ਮੱਖੂ, 27 ਸਤੰਬਰ (ਕੁਲਵਿੰਦਰ ਸਿੰਘ)-ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵਲੋਂ ਮੱਖੂ, ਜ਼ੀਰਾ,ਫਿਰੋਜ਼ਪੁਰ ਅਤੇ ਮੱਲਾਂਵਾਲਾ ਖੇਤਰਾਂ ’ਚ ਮਠਿਆਈਆਂ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਡੇਅਰੀਆਂ ਤੋਂ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਸੈਂਪਲ ਮਿਆਰਾਂ ’ਤੇ ਖਰੇ ਨਾ ਉਤਰਨ ਦੀ ਗੱਲ ਸਾਹਮਣੇ ਆ ਰਹੀ ਹੈ।
ਮੱਖੂ, 27 ਸਤੰਬਰ (ਕੁਲਵਿੰਦਰ ਸਿੰਘ)-ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵਲੋਂ ਮੱਖੂ, ਜ਼ੀਰਾ,ਫਿਰੋਜ਼ਪੁਰ ਅਤੇ ਮੱਲਾਂਵਾਲਾ ਖੇਤਰਾਂ ’ਚ ਮਠਿਆਈਆਂ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਡੇਅਰੀਆਂ ਤੋਂ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਸੈਂਪਲ ਮਿਆਰਾਂ ’ਤੇ ਖਰੇ ਨਾ ਉਤਰਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਪਰਗਟ ਸਿੰਘ ਲਹਿਰਾ, ਬਲਦੇਵ ਸਿੰਘ ਵਾਈਆ ਕੁਤਬਪੁਰ ਅਤੇ ਨਿਸ਼ਾਨ ਸਿੰਘ ਗਿੱਲ ਫੌਜੀ ਬਲਾਕ ਪ੍ਰਧਾਨ ਮੱਖੂ ਨੇ ਕਿਹਾ ਕਿ ਪੈਸੇ ਦੀ ਦੌੜ ਵਿਚ ਕੁਝ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ ਵਲੋਂ ਮਿਲਾਵਟਖੋਰੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ ਅਤੇ ਲੋਕਾਂ ਨੂੰ ਵੀ ਅਜਿਹੀਆਂ ਕਾਰਵਾਈਆਂ ਵਿਚ ਸਹਿਯੋਗ ਦੇਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੱਖੂ ਵਿਖੇ ਪਨੀਰ ਦਾ ਸੈਂਪਲ ਲਿਆ ਗਿਆ ਸੀ। ਜਿਸ ਦੀ ਜਾਂਚ ਦੌਰਾਨ ਉਹ ਖਾਣਯੋਗ ਮਿਆਰਾਂ ’ ਤੇ ਖਰਾ ਨਾ ਉਤਰਨ ਕਾਰਨ ਅਣਉਚਿਤ ਪਾਇਆ ਗਿਆ ਅਤੇ ਬਾਅਦ ਵਿਚ ਪਨੀਰ ਨੂੰ ਨਸ਼ਟ ਕਰ ਦਿੱਤਾ ਗਿਆ।ਕਿਸਾਨ ਆਗੂਆਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਸਿਰਫ਼ ਮਿਆਰੀ ਤੇ ਖਾਣਯੋਗ ਵਸਤਾਂ ਹੀ ਵੇਚਣ।