05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਰਕਾਰ ਬਣੀ ਤਾਂ ਰਾਏ ਸਿੱਖ ਭਵਨ ਦੀ ਬਦਹਾਲੀ ਹੋਵੇਗੀ ਦੂਰ-ਅੰਗਰੇਜ਼ ਸਿੰਘ ਅਟਵਾਲ

ਭਾਜਪਾ ਆਗੂ ਅੰਗਰੇਜ ਸਿੰਘ ਅਟਵਾਲ ਨੇ ਕਿਹਾ ਕਿ ਰਾਏ ਸਿੱਖ ਭਵਨ ਦੀ ਮੌਜੂਦਾ ਬਦਹਾਲੀ ਨੂੰ ਲੈ ਕੇ ਰਾਏ ਸਿੰਘ ਬਿਰਾਦਰੀ ਵਿਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਨ ਦੀ ਮੌਜੂਦਾ ਹਾਲਤ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ।

Ad Position 21
No active advertisement
ਅਜੀਤ ਡੈਸਕ 05-10-2026
ਭਾਜਪਾ ਆਗੂ ਅੰਗਰੇਜ ਸਿੰਘ ਅਟਵਾਲ ਨੇ ਕਿਹਾ ਕਿ ਰਾਏ ਸਿੱਖ ਭਵਨ ਦੀ ਮੌਜੂਦਾ ਬਦਹਾਲੀ ਨੂੰ ਲੈ ਕੇ ਰਾਏ ਸਿੰਘ ਬਿਰਾਦਰੀ ਵਿਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਨ ਦੀ ਮੌਜੂਦਾ ਹਾਲਤ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਅੰਗਰੇਜ ਸਿੰਘ ਅਟਵਾਲ ਨੇ ਕਿਹਾ ਕਿ ਰਾਏ ਸਿੱਖ ਨਾਲ ਸੰਬੰਧਿਤ ਵਿਧਾਇਕਾਂ ਵਲੋਂ ਅਤੇ ਮੌਜੂਦਾ ਸਰਕਾਰ ਦੇ ਵਿਧਾਇਕਾਂ ਵਲੋਂ ਵੀ ਇਸ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਅਟਵਾਲ ਨੇ ਕਿਹਾ ਕਿ ਪੰਜਾਬ ਵਿਚ 2027 ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਰਾਏ ਸਿੰਘ ਬਿਰਾਦਰੀ ਨਾਲ ਸਬੰਧਤ ਭਵਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਸੁਧਾਰ ਵੱਲ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਬਿਰਾਦਰੀ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿਚ ਲਿਆ ਕੇ ਢੁਕਵੇਂ ਕਦਮ ਚੁੱਕਣ ਲਈ ਆਵਾਜ਼ ਉਠਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਦੇ ਰੌਸ਼ਨੀਆਂ ਨਾਲ ਜਗਮਗਾਉਂਦਾ ਭਵਨ ਅੱਜ ਹਨੇਰੇ ’ਚ ਆਪਣੀ ਬਦਹਾਲੀ ਦੀ ਕਹਿ ਰਿਹੈ ਕਹਾਣੀ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਨੇ ਇਕ ਦਿਨ ਵਿਚ ਰਿਕਾਰਡ ਤਿੰਨ ਐੱਨ.ਐੱਮ.ਜੀ. ਰੇਕ ਲੋਡ ਕਰਕੇ ਬਣਾਇਆ ਨਵਾਂ ਕੀਰਤੀਮਾਨ
Ad Position 24