05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਦੇ ਰੌਸ਼ਨੀਆਂ ਨਾਲ ਜਗਮਗਾਉਂਦਾ ਭਵਨ ਅੱਜ ਹਨੇਰੇ ’ਚ ਆਪਣੀ ਬਦਹਾਲੀ ਦੀ ਕਹਿ ਰਿਹੈ ਕਹਾਣੀ

ਫਿਰੋਜ਼ਪੁਰ, 4 ਅਕਤੂਬਰ (ਸੁਖਵਿੰਦਰ ਸਿੰਘ)–ਕੱਚਾ ਜੀਰਾ ਰੋਡ ’ਤੇ ਦੁਸਹਿਰਾ ਗਰਾਊਂਡ ਨੇੜੇ ਸਥਿਤ ਰਾਏ ਸਿੰਘ ਭਵਨ ਜਿਸ ਨੂੰ ਰਾਏ ਸਿੰਘ ਬਿਰਾਦਰੀ ਦੀਆਂ ਸਾਂਝੀਆਂ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ ਸੀ, ਅੱਜ ਸੰਭਾਲ ਦੀ ਘਾਟ ਕਾਰਨ ਬਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ। ਭਵਨ ਦੀ ਦਿਨ ਅਤੇ ਰਾਤ ਸਮੇਂ ਦੀ ਮੌਜੂਦਾ ਸਥਿਤੀ ਇਸ ਦੀ ਹਾਲਤ ’ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-10-2026
ਫਿਰੋਜ਼ਪੁਰ, 4 ਅਕਤੂਬਰ (ਸੁਖਵਿੰਦਰ ਸਿੰਘ)–ਕੱਚਾ ਜੀਰਾ ਰੋਡ ’ਤੇ ਦੁਸਹਿਰਾ ਗਰਾਊਂਡ ਨੇੜੇ ਸਥਿਤ ਰਾਏ ਸਿੰਘ ਭਵਨ ਜਿਸ ਨੂੰ ਰਾਏ ਸਿੰਘ ਬਿਰਾਦਰੀ ਦੀਆਂ ਸਾਂਝੀਆਂ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ ਸੀ, ਅੱਜ ਸੰਭਾਲ ਦੀ ਘਾਟ ਕਾਰਨ ਬਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ। ਭਵਨ ਦੀ ਦਿਨ ਅਤੇ ਰਾਤ ਸਮੇਂ ਦੀ ਮੌਜੂਦਾ ਸਥਿਤੀ ਇਸ ਦੀ ਹਾਲਤ ’ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ। ਕਦੇ ਰੌਸ਼ਨੀਆਂ ਨਾਲ ਜਗਮਗਾਉਂਦਾ ਇਹ ਭਵਨ ਹੁਣ ਹਨੇਰੇ ਅਤੇ ਜੰਗਲੀ ਘਾਹ-ਬੂਟੀ ਵਿਚ ਘਿਰਿਆ ਨਜ਼ਰ ਆ ਰਿਹਾ ਹੈ। ਉਪਲਬਧ ਨੀਹ ਪੱਥਰ ’ਤੇ ਦਰਜ ਵੇਰਵਿਆਂ ਅਨੁਸਾਰ ਰਾਏ ਸਿੰਘ ਭਵਨ ਦਾ ਨਿਰਮਾਣ ਉਸ ਸਮੇਂ ਦੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਉਪਰਾਲੇ ਸਦਕਾ ਕਰਵਾਇਆ ਗਿਆ ਸੀ ਅਤੇ 14 ਅਗਸਤ 2010 ਨੂੰ ਉਸ ਵੇਲੇ ਦੇ ਅਕਾਲੀ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਦਾ ਉਦਘਾਟਨ ਕੀਤਾ ਗਿਆ ਸੀ। ਨੀਹ ਪੱਥਰ ’ਤੇ ਜਨਮੇਜਾ ਸਿੰਘ ਸੇਖੋਂ, ਉਸ ਸਮੇਂ ਦੇ ਸਿੰਚਾਈ ਮੰਤਰੀ ਅਤੇ ਸੁਖਪਾਲ ਸਿੰਘ ਨੰਨੂ, ਸੰਸਦੀ ਸਕੱਤਰ ਮਾਲ ਵਿਭਾਗ ਦੇ ਨਾਂਅ ਵੀ ਦਰਜ ਹਨ। ਉਦਘਾਟਨ ਸਮੇਂ ਇਸ ਭਵਨ ਨੂੰ ਲੈ ਕੇ ਬਿਰਾਦਰੀ ਅਤੇ ਇਲਾਕਾ ਵਾਸੀਆਂ ਵਿਚ ਕਾਫ਼ੀ ਉਮੀਦਾਂ ਸਨ, ਪਰ ਕਰੀਬ ਡੇਢ ਦਹਾਕੇ ਬਾਅਦ ਭਵਨ ਦੀ ਮੌਜੂਦਾ ਹਾਲਤ ਇਸ ਦੀ ਸੰਭਾਲ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜਦੋਂ ਜ਼ੀਰੋ ਲੈਵਲ ’ਤੇ ਜਾ ਕੇ ਦੇਖਿਆ ਤਾਂ ਭਵਨ ਦੀ ਮੌਜੂਦਾ ਸਥਿਤੀ ਵਿਚ ਮੇਨ ਐਂਟਰੀ ਗੇਟ, ਦਰਵਾਜ਼ੇ ਅਤੇ ਬਾਰੀਆਂ ਗਾਇਬ ਨਜ਼ਰ ਆ ਰਹੀਆਂ ਹਨ। ਚਾਰਦੀਵਾਰੀ ਦੀਆਂ ਕਈ ਥਾਵਾਂ ’ਤੇ ਇੱਟਾਂ ਵੀ ਮੌਜੂਦ ਨਹੀਂ ਹਨ। ਭਵਨ ਦੇ ਆਲੇ-ਦੁਆਲੇ ਉੱਘੀ ਘਾਹ-ਬੂਟੀ ਅਤੇ ਜੰਗਲੀ ਮਾਹੌਲ ਇਸ ਦੀ ਲੰਮੇ ਸਮੇਂ ਤੋਂ ਨਾ ਹੋਈ ਸਾਂਭ-ਸੰਭਾਲ ਨੂੰ ਦਰਸਾਉਂਦਾ ਹੈ। ਸਥਾਨਕ ਲੋਕਾਂ ਅਤੇ ਬਿਰਾਦਰੀ ਨਾਲ ਸਬੰਧਤ ਲੋਕਾਂ ਵਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਕਰੋੜਾਂ ਦੀ ਲਾਗਤ ਦੇ ਨਾਲ ਬਣਿਆ ਰਾਏ ਸਿੱਖ ਭਵਨ ਜੋ ਕਿ ਸਭਨਾਂ ਦਾ ਸਾਂਝਾ ਭਵਨ ਬਣਾਇਆ ਗਿਆ ਸੀ। ਜਿੱਥੇ ਕੋਈ ਵੀ ਬਿਰਾਦਰੀ ਆ ਕੇ ਸਮਾਗਮ ਜਾਂ ਮੀਟਿੰਗ ਕਰ ਸਕਦੀ ਸੀ ਪਰ ਅੱਜ ਸੁੰਨਸਾਨ ਪਏ ਇਸ ਭਵਨ ਦੀ ਸੁਰੱਖਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਰਾਏ ਸਿੱਖ ਬਰਾਦਰੀ ਨਾਲ ਸੰਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਭਵਨ ਨੂੰ ਜਿਸ ਮਕਸਦ ਨਾਲ ਤਿਆਰ ਕੀਤਾ ਗਿਆ ਸੀ। ਉਸ ਮਕਸਦ ਲਈ ਇਸ ਨੂੰ ਮੁੜ ਵਰਤੋਂਯੋਗ ਬਣਾਉਣ ਦੀ ਲੋੜ ਹੈ। ਭਵਨ ਦੀ ਦਿਨ ਸਮੇਂ ਦੀ ਤਸਵੀਰ ਵਿਚ ਆਲੇ-ਦੁਆਲੇ ਉੱਘੀ ਘਾਹ-ਬੂਟੀ ਅਤੇ ਬਦਹਾਲ ਢਾਂਚਾ ਸਾਫ਼ ਨਜ਼ਰ ਆਉਂਦਾ ਹੈ, ਜਦਕਿ ਰਾਤ ਸਮੇਂ ਦੀ ਤਸਵੀਰ ਵਿੱਚ ਭਵਨ ਹਨੇਰੇ ਵਿੱਚ ਡੁੱਬਿਆ ਦਿਖਾਈ ਦਿੰਦਾ ਹੈ। ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਲੋਕਾਂ ਨੇ ਮੰਗ ਕੀਤੀ ਹੈ ਕਿ ਜੇਕਰ ਰਹਿੰਦੇ ਸਮੇਂ ਵਿੱਚ ਇਸ ਦੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਆਉਂਦੇ ਸਮੇਂ ਤੱਕ ਇਸ ਭਵਨ ਦੀ ਇੱਟ ਤੱਕ ਵੀ ਨਹੀਂ ਬਚਣੀ ਨਸ਼ੇੜੀਆਂ ਵਲੋਂ ਇਸ ਵਿੱਚ ਲੱਗੇ ਸਮਾਨ ਨੂੰ ਆਪਣੇ ਨਸ਼ੇ ਦੀ ਪੂਰਤੀ ਦਾ ਸਾਧਨ ਬਣਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸੰਘਣੀ ਆਬਾਦੀ ’ਚ ਦੁਕਾਨਦਾਰਾਂ ਨੇ ਪਟਾਕੇ ਸਟੋਰ ਕੀਤੇ, ਵਾਪਰੀਆਂ ਘਟਨਾਵਾਂ ਤੋਂ ਵੀ ਨਹੀਂ ਲਿਆ ਸਬਕ ਅਗਲੀ ਖ਼ਬਰ ਸਰਕਾਰ ਬਣੀ ਤਾਂ ਰਾਏ ਸਿੱਖ ਭਵਨ ਦੀ ਬਦਹਾਲੀ ਹੋਵੇਗੀ ਦੂਰ-ਅੰਗਰੇਜ਼ ਸਿੰਘ ਅਟਵਾਲ
Ad Position 24