ਭਾਕਿਯੂ ਪੰਜਾਬ ਦੇ ਕੋਰ ਕਮੇਟੀ ਮੈਂਬਰ ਜਸਬੀਰ ਸਿੰਘ ਸੰਧੂ ਕਰਮੂੰਵਾਲਾ ਦੇ ਦਿਹਾਂਤ ’ਤੇ ਕਿਸਾਨ ਆਗੂਆਂ ਵਲੋਂ ਦੁੱਖ ਸਾਂਝਾ
ਖੋਸਾ ਦਲ ਸਿੰਘ, 5 ਅਕਤੂਬਰ(ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਜਸਬੀਰ ਸਿੰਘ ਸੰਧੂ ਕਰਮੂੰਵਾਲਾ ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਜਾਣ ਦੀ ਬੇਹੱਦ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕਿਸਾਨੀ ਸੰਘਰਸ਼ ਅਤੇ ਜਥੇਬੰਦੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜ
ਜਸਬੀਰ ਸਿੰਘ ਸੰਧੂ ਕਰਮੂੰਵਾਲਾ
06-10-2026
ਖੋਸਾ ਦਲ ਸਿੰਘ, 5 ਅਕਤੂਬਰ(ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਜਸਬੀਰ ਸਿੰਘ ਸੰਧੂ ਕਰਮੂੰਵਾਲਾ ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਜਾਣ ਦੀ ਬੇਹੱਦ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕਿਸਾਨੀ ਸੰਘਰਸ਼ ਅਤੇ ਜਥੇਬੰਦੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਵ. ਜਸਬੀਰ ਸਿੰਘ ਸੰਧੂ ਕਰਮੂਵਾਲਾ ਦੇ ਬੇਵਕਤੀ ਦੇਹਾਂਤ ’ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਵਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ ਹਰਦੀਪ ਸਿੰਘ ਗਿੱਲ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਨੇ ਸਾਂਝਾ ਸ਼ੋਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਸਬੀਰ ਸਿੰਘ ਸੰਧੂ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਮੋਹਰੀ ਹੋ ਕੇ ਲੜਦੇ ਰਹੇ। ਜਥੇਬੰਦੀ ਦੀ ਮਜ਼ਬੂਤੀ ਅਤੇ ਕਿਸਾਨੀ ਹਿੱਤਾਂ ਲਈ ਦਿੱਤੇ ਗਏ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ. ਜਸਬੀਰ ਸਿੰਘ ਸੰਧੂ ਦਾ ਅੰਤਿਮ ਸੰਸਕਾਰ 6 ਅਕਤੂਬਰ ਦਿਨ ਮੰਗਲਵਾਰ ਨੂੰ ਦੁਪਹਿਰ 12:00 ਵਜੇ ਉਨ੍ਹਾਂ ਦੇ ਜਨਮ ਸਥਾਨ ਪਿੰਡ ਕਰਮੂੰਵਾਲਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਪਰਿਵਾਰ ਨਾਲ ਬਾਪੂ ਗੁਰਦੇਵ ਸਿੰਘ ਵਾਰਸਵਾਲਾ ਸਰਪ੍ਰਸਤ ਪੰਜਾਬ, ਭੁਪਿੰਦਰ ਸਿੰਘ ਔਲਖ ਜਨਰਲ ਸਕੱਤਰ, ਜੋਗਿੰਦਰ ਸਿੰਘ ਸਭਰਾਾ ਮੀਤ ਪ੍ਰਧਾਨ ,ਗੁਰਚਰਨ ਸਿੰਘ ਪੀਰ ਮੁਹੰਮਦ ਕੋਰ ਕਮੇਟੀ ਮੈਂਬਰ ,ਕਸ਼ਮੀਰ ਸਿੰਘ ਰਸੂਲਪੁਰ ਕੋਰ ਕਮੇਟੀ ਮੈਂਬਰ, ਬਲਦੇਵ ਸਿੰਘ ਵਾਈਆ ਮੀਤ ਪ੍ਰਧਾਨ, ਨਰਿੰਦਰ ਸਿੰਘ ਬਾਜਵਾ ਮੀਤ ਪ੍ਰਧਾਨ ,ਗੈਰੀ ਬੰਡਾਲਾ ਮੀਡੀਆ ਇੰਚਾਰਜ ਲਖਬੀਰ ਸਿੰਘ ਨਿੱਜਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ,ਰਾਜਬੀਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਹਰਬੰਸ ਸਿੰਘ ਬ੍ਰਹਮ ਕੇ ਜ਼ਿਲ੍ਹਾ ਪ੍ਰਧਾਨ ਮੋਗਾ, ਲਖਬੀਰ ਸਿੰਘ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ, ਗੁਰਦੀਪ ਰਾਏ ਜ਼ਿਲ੍ਹਾ ਪੱਛਮੀ ਪ੍ਰਧਾਨ, ਹਰਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਸੁਖਚੈਨ ਸਿੰਘ ਬੰਡਾਲਾ ਬਲਾਕ ਪ੍ਰਧਾਨ ਜ਼ੀਰਾ, ਨਿਸ਼ਾਨ ਸਿੰਘ ਫੌਜੀ ਬਲਾਕ ਪ੍ਰਧਾਨ ਮੱਖੂ, ਸੁਖਵੰਤ ਸਿੰਘ ਕੋਠੇ ਜ਼ਿਲ੍ਹਾ ਜਨਰਲ ਸਕੱਤਰ, ਰਸ਼ਪਾਲ ਸਿੰਘ ਰਹੀਮੀਕੇ ਕੋਰ ਕਮੇਟੀ ਮੈਂਬਰ ਪੰਜਾਬ ,ਗੁਰਵਿੰਦਰ ਸਿੰਘ ਮੋਹਕਮਵਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਗੁਰਜੀਤ ਸਿੰਘ ਸੰਧੂ ਆਈ.ਟੀ. ਸੈੱਲ ਫਿਰੋਜ਼ਪੁਰ, ਦਿਲਬਾਗ ਸਿੰਘ ਗਿੱਲ ਸਾਬਕਾ ਸਰਪੰਚ ਕਰਮੂੰਵਾਲਾ, ਨੰਬਰਦਾਰ ਕੁਲਬੀਰ ਸਿੰਘ ਸੰਧੂ, ਸਤਵੰਤ ਸਿੰਘ ਗਿੱਲ ਕਰਮੂੰਵਾਲਾ, ਰਸ਼ਪਾਲ ਸਿੰਘ ਸੰਧੂ ਸਾਬਕਾ ਸਰਪੰਚ ਕਰਮੂੰਵਾਲਾ, ਅਜੈਬ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ ਆਦਿ ਨੇ ਜਸਬੀਰ ਸਿੰਘ ਸੰਧੂ ਦੇ ਭਰਾ ਕੁਲਵੰਤ ਸਿੰਘ ਸੰਧੂ, ਪਤਨੀ ਸੁਖਵਿੰਦਰ ਕੌਰ ਸੰਧੂ ਨਾਲ ਦੁੱਖ ਸਾਂਝਾ ਕੀਤਾ ਹੈ।