13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੀ.ਆਈ.ਏ.ਸਟਾਫ ਜ਼ੀਰਾ ਦੀ ਗੱਡੀ ਵਿਆਹ ਦੇ ਕਾਰਡ ਵੰਡ ਰਹੇ ਦੋਸਤਾਂ ਦੇ ਮੋਟਰਸਾਈਕਲ ’ਤੇ ਚੜ੍ਹੀ,3 ਜ਼ਖ਼ਮੀ

ਜ਼ੀਰਾ,13 ਅਕਤੂਬਰ (ਰਜਨੀਸ਼ ਕਥੂਰੀਆ)- ਸੀ. ਆਈ.

Ad Position 21
No active advertisement
ਅਜੀਤ ਡੈਸਕ 14-10-2026
ਜ਼ੀਰਾ,13 ਅਕਤੂਬਰ (ਰਜਨੀਸ਼ ਕਥੂਰੀਆ)- ਸੀ.ਆਈ.ਏ ਸਟਾਫ ਜ਼ੀਰਾ ਦੀ ਪੁਲਿਸ ਦੀ ਵਿਆਹ ਦੇ ਕਾਰਡ ਵੰਡਣ ਜਾ ਰਹੇ 3 ਦੋਸਤਾਂ ਦੇ ਮੋਟਰਸਾਈਕਲ ’ਤੇ ਚੜ ਗਈ। ਜਿਸ ਦੌਰਾਨ 2 ਦੋਸਤ ਗੰਭੀਰ ਜਖਮੀ ਹੋ ਗਏ ਜਦੋਂਕਿ 1 ਦੇ ਮਾਮੂਲੀ ਸੱਟਾਂ ਵੱਜੀਆਂ ਹਨ। ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਵਰਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਥਾਣਾ ਮਖੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਕਤੂਬਰ ਨੂੰ ਉਸ ਦੀ ਭੈਣ ਪਿੰਕੀ ਦਾ ਵਿਆਹ ਹੈ। ਜਦੋਂਕਿ ਉਸ ਦੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਦਾ 4 ਨਵੰਬਰ ਨੂੰ ਵਿਆਹ ਰੱਖਿਆ ਹੋਇਆ ਹੈ। ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਮਨਪ੍ਰੀਤ ਸਿੰਘ ਅਤੇ ਆਪਣੇ ਇਕ ਹੋਰ ਦੋਸਤ ਵਿੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਬੁਰਜ ਦੇ ਨਾਲ ਮੋਟਰਸਾਈਕਲ ’ਤੇ ਪਿੰਡ ਨੰਗਲ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਵਿਆਹ ਦਾ ਕਾਰਡ ਦੇਣ ਲਈ ਜਾ ਰਹੇ ਸਨ ਕਿ ਸੀ.ਆਈ.ਏ.ਸਟਾਫ ਜ਼ੀਰਾ ਦੀ ਪੁਲਿਸ ਪਿੰਡ ਦੀ ਇਕ ਗਲੀ ਵਿੱਚੋਂ ਆ ਰਹੀ ਤੇਜ਼ ਰਫਤਾਰ ਬੁਲੈਰੋ ਗੱਡੀ ਉਹਨਾਂ ਦੇ ਮੋਟਰਸਾਈਕਲ ਉੱਤੇ ਆ ਚੜੀ । ਵਰਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਗੱਡੀ ਵਿਚ ਸਵਾਰ ਪੁਲਿਸ ਮੁਲਾਜ਼ਮਾਂ ਨੇ ਹੀ ਉਹਨਾਂ ਨੂੰ ਆਪਣੀ ਗੱਡੀ ਵਿਚ ਲਿਜਾ ਕੇ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ। ਇਸ ਸਬੰਧ ਵਿਚ ਜਦੋਂ ਸੀ. ਆਈ.ਏ.ਸਟਾਫ ਜ਼ੀਰਾ ਦੇ ਇੰਚਾਰਜ ਗੁਰਸਾਹਿਬ ਭੁੱਲਰ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਵਰਿੰਦਰ ਸਿੰਘ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਦੱਸਿਆ ਕਿ ਵਰਿੰਦਰ ਸਿੰਘ ਹੁਰਾਂ ਦਾ ਮੋਟਰਸਾਈਕਲ ਸਾਹਮਣੇ ਤੋਂ ਉਹਨਾਂ ਦੇ ਮੁਲਾਜ਼ਮਾ ਦੀ ਗੱਡੀ ਵਿਚ ਵੱਜਾ ਹੈ। ਉਸ ਨੇ ਦੱਸਿਆ ਕਿ ਅਸੀਂ ਤਾਂ ਜਖਮੀ ਹੋਣ ਕਰਕੇ ਇਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਦੀ ਜਗ੍ਹਾ ਬਦਲਣ ਲਈ ਪ੍ਰੈੱਸ ਕਲੱਬ ਨੇ ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਚਾਈਨੀਜ਼ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ
Ad Position 24