18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)-ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਇੰਜੀਨੀਅਰ ਨਰੇਸ਼ ਜੁਨੇਜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਸਮਾਜਿਕ ਤੇ ਜਨ-ਕਲਿਆਣਕਾਰੀ ਕਾਰਜਾਂ ਨੂੰ ਲੈ ਕੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)-ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਇੰਜੀਨੀਅਰ ਨਰੇਸ਼ ਜੁਨੇਜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਸਮਾਜਿਕ ਤੇ ਜਨ-ਕਲਿਆਣਕਾਰੀ ਕਾਰਜਾਂ ਨੂੰ ਲੈ ਕੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਨਵੰਬਰ ਮਹੀਨੇ ਵਿਚ ਗੀਤਾ ਭਵਨ ਵਿਚ ਲੋੜਵੰਦਾਂ ਨੂੰ ਰਾਸ਼ਨ ਵੰਡਣ, ਸਤਿਸੰਗ ਐਲੀਮੈਂਟਰੀ ਸਕੂਲ ਵਿਚ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਉਣ ਤੇ ਐੱਸ.ਡੀ. ਮਾਡਲ ਸਕੂਲ ਵਿਚ ਬੱਚਿਆਂ ਦੇ ਦੰਦਾਂ ਦੀ ਜਾਂਚ ਕਰਵਾਉਣ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸਾਲਾਸਰ ਤੇ ਖਾਟੂ ਸ਼ਿਆਮ ਦੀ ਧਾਰਮਿਕ ਯਾਤਰਾ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਇੰਜੀਨੀਅਰ ਜਗਦੇਵ ਸੋਖਲ ਦਾ ਜਨਮਦਿਨ ਮਨਾਇਆ। ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਨਰੇਸ਼ ਜੁਨੇਜਾ ਨੇ ਮੀਟਿੰਗ ਵਿਚ ਸ਼ਾਮਲ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇੰਜੀਨੀਅਰ ਰਮੇਸ਼ ਗੁੰਬਰ ਨੇ ਮੀਟਿੰਗ ਵਿਚ ਰੱਖੇ ਗਏ ਵੱਖ-ਵੱਖ ਮੁੱਦਿਆਂ ’ ਤੇ ਚਰਚਾ ਕੀਤੀ ਅਤੇ ਪ੍ਰਸਤਾਵਿਤ ਗਤੀਵਿਧੀਆਂ ਨੂੰ ਲੈ ਕੇ ਮੈਂਬਰਾਂ ਦੇ ਵਿਚਾਰ ਪ੍ਰਾਪਤ ਕੀਤੇ। ਮੀਟਿੰਗ ਵਿਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਸਰਪ੍ਰਸਤ ਇੰਜੀਨੀਅਰ ਆਤਮਾ ਸਿੰਘ ਸੇਖੋਂ, ਇੰਜੀ.ਬਾਬੂ ਲਾਲ ਅਰੋੜਾ, ਸੀਨੀਅਰ ਮੀਤ ਪ੍ਰਧਾਨ ਇੰਜੀ.ਰਮੇਸ਼ ਵਰਮਾ ਤੇ ਭਾਰਤ ਭੂਸ਼ਨ ਗਰਗ, ਮੀਤ ਪ੍ਰਧਾਨ ਸੁਭਾਸ਼ ਅਰੋੜਾ, ਚਿਮਨ ਲਾਲ ਵਰਮਾ ’ਤੇ ਪਰਮਜੀਤ ਸਿੰਘ, ਇੰਜੀ. ਰਮੇਸ਼ ਗੁੰਬਰ, ਖ਼ਜ਼ਾਨਚੀ ਸੁਸ਼ੀਲ ਸ਼ਰਮਾ, ਸੰਯੁਕਤ ਸਕੱਤਰ ਅਸ਼ਵਨੀ ਅਹੂਜਾ, ਸਹਿ-ਖ਼ਜ਼ਾਨਚੀ ਓ.ਪੀ. ਸਚਦੇਵਾ, ਸਲਾਹਕਾਰ ਸਰਬਜੀਤ ਸਿੰਘ ਢਿੱਲੋਂ, ਕਾਰਜਕਾਰਨੀ ਮੈਂਬਰ ਇੰਜੀਨੀਅਰ ਜਗਦੇਵ ਸੋਖਲ, ਨਰੇਸ਼ ਠੱਕਰ, ਅਸ਼ਵਨੀ ਗਰੋਵਰ ’ਤੇ ਕਿਸ਼ੋਰ ਕੁਮਾਰ ਗਰੋਵਰ, ਪ੍ਰੋਜੈਕਟ ਚੇਅਰਮੈਨ ਇੰਜੀਨੀਅਰ ਜੈਲਾਲ, ਮੀਤ ਪ੍ਰਧਾਨ ’ਤੇ ਪ੍ਰੋਜੈਕਟ ਚੇਅਰਮੈਨ ਡਾ.ਅਨਿਲ ਪਾਠਕ, ਸੰਪਾਦਕ ਸਤਪਾਲ ਸੇਤੀਆ ਤੇ ਕਾਨੂੰਨੀ ਸਲਾਹਕਾਰ ਰਮੇਸ਼ ਕੁਮਾਰ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲਾ ਮਿਡ-ਡੇ-ਮੀਲ ਅਧਿਆਪਕਾਂ ਤੇ ਸਕੂਲ ਮੁਖੀਆਂ ਲਈ ਬਣਿਆ ਮੁਸੀਬਤ ਪਿਛਲੇ 6 ਮਹੀਨਿਆਂ ਤੋ... ਅਗਲੀ ਖ਼ਬਰ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਪਾਰਟੀ ਦੀ ਰਜਿਸਟ੍ਰੇਸ਼ਨ ਸੰਬੰਧੀ ਰੁਕਾਵਟਾਂ ਦੂਰ ਹੋਣ ਦੀ ਉਮੀਦ : ਤਰਸੇਮ ਸਿੰਘ ਗੁਰਦੁਆਰਾ ਟ...
Ad Position 24