27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਡਿਊਟੀ ਦੌਰਾਨ ਸਮਰਪਣ ਤੇ ਤੱਤਪਰਤਾ ਦਿਖਾਉਣ ਲਈ ਕਰਮਚਾਰੀਆਂ ਨੂੰ ਸੁਰੱਖਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ

ਫ਼ਿਰੋਜ਼ਪੁਰ, 26 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ ਡਿਊਟੀ ਦੌਰਾਨ ਸੁਰੱਖਿਅਤ ਰੇਲ ਸੰਚਾਲਨ ਵਿਚ ਯੋਗਦਾਨ ਪਾਉਣ ਵਾਲੇ 11 ਰੇਲ ਕਰਮੀਆਂ ਨੂੰ ਸ਼ਾਨਦਾਰ ਕੰਮ ਲਈ ਸਰਾਹਿਆ ਗਿਆ ਤੇ ਆਪਣੀ ਸੂਝ-ਬੂਝ ’ਤੇ ਤਤਪਰਤਾ ਨਾਲ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵਲੋਂ ਸੁਰੱਖਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਮੰਡਲ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਚੌਕਸੀ, ਤਤਪਰਤਾ ਤੇ ਸੁਰੱਖਿਆ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।

Ad Position 21
No active advertisement
ਅਜੀਤ ਡੈਸਕ 27-10-2026
ਫ਼ਿਰੋਜ਼ਪੁਰ, 26 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ ਡਿਊਟੀ ਦੌਰਾਨ ਸੁਰੱਖਿਅਤ ਰੇਲ ਸੰਚਾਲਨ ਵਿਚ ਯੋਗਦਾਨ ਪਾਉਣ ਵਾਲੇ 11 ਰੇਲ ਕਰਮੀਆਂ ਨੂੰ ਸ਼ਾਨਦਾਰ ਕੰਮ ਲਈ ਸਰਾਹਿਆ ਗਿਆ ਤੇ ਆਪਣੀ ਸੂਝ-ਬੂਝ ’ਤੇ ਤਤਪਰਤਾ ਨਾਲ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵਲੋਂ ਸੁਰੱਖਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਮੰਡਲ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਚੌਕਸੀ, ਤਤਪਰਤਾ ਤੇ ਸੁਰੱਖਿਆ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ। ਨਵੀਨ ਮੀਣਾ ਟਰੇਨ ਮੈਨੇਜਰ, ਵਿਕਾਸ ਯਾਦਵ ਗੇਟਮੈਨ, ਮੁਕੇਸ਼ ਪ੍ਰਜਾਪਤ ਪੁਆਇੰਟਸਮੈਨ, ਰਾਕੇਸ਼ ਕੁਮਾਰ ਮੀਣਾ ਟੈਕਨੀਸ਼ੀਅਨ-1, ਮਨਜੀਤ ਕੌਰ ਸਟੇਸ਼ਨ ਸੁਪਰਡੈਂਟ, ਦੀਪਕ ਕੁਮਾਰ ਲੋਕੋ ਪਾਇਲਟ ਗੁਡਜ਼, ਸੀਤਾਰਾਮ ਮੀਣਾ ਸੀਨੀਅਰ ਸਹਾਇਕ ਲੋਕੋ ਪਾਇਲਟ, ਨਵੀਨ ਕੁਮਾਰ ਕੀਮੈਨ, ਚਿਮਨ ਲਾਲ ਮੀਣਾ ਟਰੈਕਮੈਨ, ਅਮਿਤ ਕੁਮਾਰ ਟੈਕਨੀਸ਼ੀਅਨ-1 ਤੇ ਸੁਖਵਿੰਦਰ ਸਿੰਘ ਟੈਕਨੀਸ਼ੀਅਨ-2 ਨੂੰ ਟਰੇਨਾਂ ਦੇ ਸੁਰੱਖਿਅਤ ਸੰਚਾਲਨ, ਪਟੜੀਆਂ ਦੇ ਰੱਖ-ਰਖਾਅ ਤੇ ਯਾਤਰੀਆਂ ਦੀ ਸੁਰੱਖਿਆ ਵਿਚ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਇਨ੍ਹਾਂ ਕਰਮਚਾਰੀਆਂ ਦੇ ਚੰਗੇ ਕੰਮ ਤੇ ਹੌਸਲਾ-ਅਫ਼ਜ਼ਾਈ ਲਈ ਹੈ। ਇਸ ਤੋਂ ਪ੍ਰੇਰਿਤ ਹੋ ਕੇ ਮੰਡਲ ਦੇ ਹੋਰ ਕਰਮਚਾਰੀ ਵੀ ਪ੍ਰੇਰਿਤ ਹੋਣਗੇ ਤੇ ਚੌਕਸੀ ਨਾਲ ਡਿਊਟੀ ਦੀ ਪਾਲਣਾ ਕਰਨਗੇ। ਇਸੇ ਤਰ੍ਹਾਂ ਭਵਿੱਖ ਵਿਚ ਵੀ ਫ਼ਿਰੋਜ਼ਪੁਰ ਮੰਡਲ ਵਿਚ ਸੁਰੱਖਿਆ ਦੇ ਮਾਪਦੰਡਾਂ ਨੂੰ ਬਣਾਈ ਰੱਖਣ ਦੀ ਦਿਸ਼ਾ ਵਿਚ ਯਤਨ ਜਾਰੀ ਰਹਿਣਗੇ। ਇਸ ਮੌਕੇ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਮੰਡਲ ਇੰਜੀਨੀਅਰ/ਸਮਝੌਤਾ ਸੁਮਿਤ ਖੁੱਲਰ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਆਪ੍ਰੇਸ਼ਨ ਮੈਨੇਜਰ ਗੁਰਸ਼ਰਨ ਪਾਠਕ, ਸੀਨੀਅਰ ਮੰਡਲ ਇੰਜੀਨੀਅਰ-3 ਨਵਲਪ੍ਰੀਤ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦੁਰਘਟਨਾ ਦੌਰਾਨ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਮੁਕੱਦਮਾ ਦਰਜ ਅਗਲੀ ਖ਼ਬਰ ਪ੍ਰਿੰਸੀਪਲਾਂ ਦੀਆਂ 60 ਫ਼ੀਸਦੀ ਅਸਾਮੀਆਂ ਖਾਲੀ, ਅਖੌਤੀ ਸਿੱਖਿਆ ਕ੍ਰਾਂਤੀ ਦੀ ਹਵਾ ਕੱਢ ਰਹੀਆਂ ਹਨ ਹਜ਼ਾਰਾਂ ਖਾਲੀ ਅਸਾਮੀਆ...
Ad Position 24