ਦੁਰਘਟਨਾ ਦੌਰਾਨ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਮੁਕੱਦਮਾ ਦਰਜ
ਜ਼ੀਰਾ, 26 ਅਕਤੂਬਰ(ਰਜਨੀਸ਼ ਕਥੂਰੀਆ)- ਬੀਤੇ ਦਿਨ ਦੇਰ ਰਾਤ ਕੋਟ ਈਸੇ ਖਾਂ ਰੋਡ ਜ਼ੀਰਾ ’ਤੇ ਇਕ ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਕੇ ਇਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਅਣਪਛਾਤੇ ਵਾਹਣ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਰਾਜੇਸ਼ ਕੁਮਾਰ ਵਿੱਜ ਪੁੱਤਰ ਮੋਹਨ ਲਾਲ ਵਾਸੀ ਕੱਚਾ ਮਨਸੂਰਦੇਵਾ ਰੋਡ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਮਿਤੀ 24.
ਜ਼ੀਰਾ, 26 ਅਕਤੂਬਰ(ਰਜਨੀਸ਼ ਕਥੂਰੀਆ)- ਬੀਤੇ ਦਿਨ ਦੇਰ ਰਾਤ ਕੋਟ ਈਸੇ ਖਾਂ ਰੋਡ ਜ਼ੀਰਾ ’ਤੇ ਇਕ ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਕੇ ਇਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਅਣਪਛਾਤੇ ਵਾਹਣ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਰਾਜੇਸ਼ ਕੁਮਾਰ ਵਿੱਜ ਪੁੱਤਰ ਮੋਹਨ ਲਾਲ ਵਾਸੀ ਕੱਚਾ ਮਨਸੂਰਦੇਵਾ ਰੋਡ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਮਿਤੀ 24.10.2026 ਨੂੰ ਰਾਤ ਕਰੀਬ 11:00 ਵਜੇ ਉਸ ਦਾ ਲੜਕਾ ਰਜਤ ਵਿੱਜ ਉਰਫ ਬਬਲ ਆਪਣੇ ਟਰੱਕ ’ਤੇ ਰੱਖੇ ਡਰਾਈਵਰ ਲਈ ਚਾਹ ਦੇਣ ਲਈ ਐਕਟਿਵਾ ਸਕੂਟਰੀ ਨੰਬਰ ਪੀ.ਬੀ.- 47/ਈ.-1596 ’ ਤੇ ਸਵਾਰ ਹੋ ਕੇ ਆਪਣੀ ਹਵੇਲੀ ਕੋਟ ਈਸੇ ਖਾਂ ਰੋਡ ਜ਼ੀਰਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਦਿਆਂ ਹੀ ਕੋਟ ਈਸੇ ਖਾਂ ਵਲੋਂ ਆ ਰਹੀ ਅਣਪਛਾਤੀ ਗੱਡੀ ਵਲੋਂ ਫੇਟ ਮਾਰਨ ਕਾਰਨ ਉਸ ਦੇ ਲੜਕੇ ਰਜਤ ਵਿੱਜ ਉਰਫ ਬਬਲ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਸੀ। ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੀ ਗੱਡੀ ਦੇ ਚਾਲਕ ਦੇ ਖਿਲਾਫ ਥਾਣਾ ਸਿਟੀ ਜ਼ੀਰਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਸ ਗੱਡੀ ਦੀ ਫੇਟ ਵੱਜਣ ਨਾਲ ਰਜਤ ਵਿੱਜ ਦੀ ਮੌਤ ਹੋਈ ਹੈ। ਉਹ ਗੱਡੀ ਸਥਾਨਕ ਸ਼ਹਿਰ ਦਾ ਇਕ ਡੀਪੂ ਹੋਲਡਰ ਚਲਾ ਰਿਹਾ ਸੀ ਤੇ ਗੱਡੀ ਵਿਚ ਉਸ ਦੇ 2 ਹੋਰ ਸਾਥੀ ਵੀ ਸਵਾਰ ਸਨ। ਇਹਨਾਂ ਵਿਚੋਂ ਕਥਿਤ ਗੱਡੀ ਚਾਲਕ ਡੀਪੂ ਹੋਲਡਰ ਦੇ 2 ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਜਦੋਂਕਿ ਤੀਸਰੇ ਸਾਥੀ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ।