ਕਾਂਗਰਸ ਭਵਨ ਵਿਖੇ ਸੰਸਦ ਮੈਂਬਰ ਉਮੇਦਾ ਰਾਮ ਬੈਨੀਵਾਲ ਨੇ ਕੀਤਾ ਸੰਬੋਧਨ
ਫ਼ਿਰੋਜ਼ਪੁਰ , 28 ਅਕਤੂਬਰ (ਸੁਖਵਿੰਦਰ ਸਿੰਘ)- ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦੀ ਵੋਟ ਸੁਰੱਖਿਅਤ ਹੋਣੀ ਤੇ ਚੋਣ ਪ੍ਰਕਿਰਿਆ ਦਾ ਪਾਰਦਰਸ਼ੀ ਅਤੇ ਨਿਰਪੱਖ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਲੋਕਤੰਤਰਿਕ ਦੇਸ਼ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਲਗਾਏ ਗਏ ਆਬਜ਼ਰਵਰ ਉਮੇਦਾ ਰਾਮ ਬੈਨੀਵਾਲ ਮੈਂਬਰ ਪਾਰਲੀਮੈਂਟ ਬਾੜਮੇਰ ਨੇ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਭਵਨ ਫਿਰੋਜ਼ਪੁਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਫ਼ਿਰੋਜ਼ਪੁਰ , 28 ਅਕਤੂਬਰ (ਸੁਖਵਿੰਦਰ ਸਿੰਘ)- ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦੀ ਵੋਟ ਸੁਰੱਖਿਅਤ ਹੋਣੀ ਤੇ ਚੋਣ ਪ੍ਰਕਿਰਿਆ ਦਾ ਪਾਰਦਰਸ਼ੀ ਅਤੇ ਨਿਰਪੱਖ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਲੋਕਤੰਤਰਿਕ ਦੇਸ਼ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਲਗਾਏ ਗਏ ਆਬਜ਼ਰਵਰ ਉਮੇਦਾ ਰਾਮ ਬੈਨੀਵਾਲ ਮੈਂਬਰ ਪਾਰਲੀਮੈਂਟ ਬਾੜਮੇਰ ਨੇ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਭਵਨ ਫਿਰੋਜ਼ਪੁਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਦੇਸ਼ ਭਰ ਵਿਚ ਆਰੰਭੀ ਗਈ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮਕਸਦ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ ਤੇ ਲੋਕਤੰਤਰ ਤੇ ਚੋਣ ਪ੍ਰਣਾਲੀ ਵਿਚ ਲੋਕਾਂ ਦਾ ਭਰੋਸਾ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਹੈ ਤਾਂ ਮੋਦੀ ਸਰਕਾਰ ਵੋਟਰ ਸੂਚੀਆਂ ਵਿਚ ਕਥਿਤ ਬੇਨਿਯਮੀਆਂ ਦੀ ਸੁਤੰਤਰ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਇਨ੍ਹਾਂ ਸਵਾਲਾਂ ਦਾ ਤੱਥਾਂ ਦੇ ਆਧਾਰ ’ਤੇ ਜਵਾਬ ਮਿਲਣਾ ਚਾਹੀਦਾ ਹੈ। ਇਸ ਮੌਕੇ ਰੂਬੀ ਗਿੱਲ ਜਲਾਲਾਬਾਦ, ਪਰਮਿੰਦਰ ਸਿੰਘ ਪਿੰਕੀ, ਆਸ਼ੂ ਬੰਗੜ, ਬਲਜੀਤ ਕੌਰ ਬੰਗੜ, ਜੋਗਿੰਦਰਪਾਲ ਭਾਟਾ, ਗੁਰਭੇਜ ਸਿੰਘ ਟਿੱਬੀ ਪੰਜਾਬ ਪ੍ਰਧਾਨ ਬੀ.ਸੀ ਵਿੰਗ, ਰਮਨ ਬਹਿਲ, ਗੁਰਦੀਪ ਸਿੰਘ ਢਿੱਲੋਂ, ਜੋਤੀ ਵਰਵਾਲ, ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਦਲ, ਬਲਵਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਮੱਲਾਂਵਾਲਾ, ਸਤਨਾਮ ਸਿੰਘ ਫਰੀਦੇਵਾਲਾ, ਬਲਵਿੰਦਰ ਸਿੰਘ ਸੰਧੂ ਰੁਕਣਾ ਬੇਗੁ, ਸੁਖਵਿੰਦਰ ਸਿੰਘ ਅਟਾਰੀ, ਗੁਰਵਿੰਦਰ ਸਿੰਘ ਸੰਧੂ ਝੋਕ ਹਰੀਹਰ, ਅਸ਼ੋਕ ਸਚਦੇਵਾ, ਰਵਿੰਦਰ ਸਿੰਘ ਤੂਤ ਜ਼ਿਲ੍ਹਾ ਪ੍ਰਧਾਨ ਜੇ.ਬੀ.ਐਮ. ਫ਼ਿਰੋਜ਼ਪੁਰ, ਸਤਪਾਲ ਚਾਵਲਾ ਸਾਬਕਾ ਪ੍ਰਧਾਨ ਮੱਲਾਂਵਾਲਾ, ਬੋਹੜ ਸਿੰਘ ਸੀਨੀਅਰ ਵਾਈਸ ਪ੍ਰਧਾਨ, ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ ਘਾਲਖੁਰਦ, ਬੱਬਲ ਸ਼ਰਮਾ ਮੱਲਾਂਵਾਲਾ, ਲਖਵਿੰਦਰ ਸਿੰਘ ਜੌੜਾ, ਅਰਜੁਨ ਸਿੰਘ ਮੱਲਾਂਵਾਲਾ, ਗੁਰਭਗਤ ਸਿੰਘ ਜ਼ੀਰਾ ਐਮ.ਸੀ., ਬਲਰਾਜ ਸਿੰਘ ਨੰਬਰਦਾਰ, ਕਾਰਜ ਸਿੰਘ, ਧਰਮਵੀਰ ਸਿੰਘ ਪ੍ਰਧਾਨ ਐਸ.ਸੀ. ਸੈੱਲ ਜ਼ੀਰਾ, ਬਲਜੀਤ ਸਿੰਘ ਬੋੜਾਵਾਲੀ, ਹਰਪ੍ਰੀਤ ਸਿੰਘ ਕੋਹਾਲਾ, ਰੌਮੀ ਚੋਪੜਾ, ਬਲਦੇਵ ਸਿੰਘ ਰੱਤਾਖੇੜਾ, ਗੁਰਸੇਵਕ ਸਿੰਘ ਢਿੱਲੋਂ, ਬਲਜੀਤ ਸਿੰਘ, ਬੱਬਾ ਬਰਾੜ, ਬੰਤਾ ਸਿੰਘ ਕਰਮੁਕਾ ਮੱਲਾਂਵਾਲਾ, ਨਸੀਬ ਸਿੰਘ ਖਾਲਸਾ, ਸੁਖਜੀਤ ਸਿੰਘ ਗੋਗੀ ਪਿਆਰੇਆਣਾ, ਜੋਬਨ ਸਿੰਘ, ਦੀਪਕ ਢਿੱਲੋਂ ਸੁਰ ਸਿੰਘ, ਗੁਰਵਿੰਦਰ ਸੱਪਾਂਵਾਲਾ, ਤਿਲਕ ਰਾਜ, ਕੁਲਦੀਪ ਸਿੰਘ ਅਵਾਨ, ਰੁਪਿੰਦਰ ਭੁੱਲਰ ਖਾਈ, ਮਨੋਹਰ ਸਿੰਘ, ਰਸ਼ਪਾਲ ਸਿੰਘ ਮੱਲੂਬਾਣੀਆਂ, ਦੇਸ ਰਾਜ ਬਲਾਕ ਪ੍ਰਧਾਨ ਸ਼ਹਿਰੀ, ਬਾਜ ਸਿੰਘ ਫਰੀਦੇਵਾਲਾ, ਜਗਸੀਰ ਸਿੰਘ ਕੋਟਕਰੋਡ, ਰਜਨੀਸ਼ ਕੁਮਾਰ ਗੋਇਲ, ਗੁਰਦੇਵ ਸਿੰਘ ਸਰਪੰਚ, ਜ਼ੋਰਾਵਰ ਸਿੰਘ, ਗੁਰਦੇਵ ਸਿੰਘ ਸਰਪੰਚ ,ਹਾਮਦਵਾਲਾ ਸ਼ਿਵ, ਸਾਗਰ ਸ਼ਰਮਾ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਕੱਕਣ ਬਾਜ਼ੀਦਪੁਰ ਆਦਿ ਹਾਜ਼ਰ ਸਨ।