7 ਰੁਪਏ ਦੀ ਲਾਟਰੀ ਨੇ ਬਦਲੀ ਅਬੋਹਰ ਦੇ ਵੈਨ ਚਾਲਕ ਸੁਨੀਲ ਦੀ ਕਿਸਮਤ, ਜਿੱਤਿਆ 1 ਲੱਖ ਦਾ ਇਨਾਮ
ਅਬੋਹਰ, 28 ਅਕਤੂਬਰ (ਵਿਵੇਕ ਹੂੜੀਆ)- ਕਿਸਮਤ ਕਦੋਂ ਚਮਕ ਜਾਵੇ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਬੋਹਰ ਦੇ ਇਕ ਸਕੂਲ ਵੈਨ ਚਾਲਕ ਸੁਨੀਲ ਸਿੰਘ ਨਾਲ ਵੀ ਕੁੱਝ ਅਜਿਹਾ ਹੀ ਹੋਇਆ, ਜਿਨ੍ਹਾਂ ਦੀ ਮਾਤਰ 7 ਰੁਪਏ ਦੀ ਲਾਟਰੀ ਨੇ 1 ਲੱਖ ਰੁਪਏ ਦਾ ਇਨਾਮ ਜਿਤਾ ਦਿੱਤਾ।
ਅਬੋਹਰ, 28 ਅਕਤੂਬਰ (ਵਿਵੇਕ ਹੂੜੀਆ)- ਕਿਸਮਤ ਕਦੋਂ ਚਮਕ ਜਾਵੇ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਬੋਹਰ ਦੇ ਇਕ ਸਕੂਲ ਵੈਨ ਚਾਲਕ ਸੁਨੀਲ ਸਿੰਘ ਨਾਲ ਵੀ ਕੁੱਝ ਅਜਿਹਾ ਹੀ ਹੋਇਆ, ਜਿਨ੍ਹਾਂ ਦੀ ਮਾਤਰ 7 ਰੁਪਏ ਦੀ ਲਾਟਰੀ ਨੇ 1 ਲੱਖ ਰੁਪਏ ਦਾ ਇਨਾਮ ਜਿਤਾ ਦਿੱਤਾ। ਜਾਣਕਾਰੀ ਦਿੰਦਿਆਂ ਮਨੋਕਾਮਨਾ ਲਾਟਰੀ ਸੈਂਟਰ ਦੇ ਸੰਚਾਲਕ ਰਾਘਵ ਨਾਗਪਾਲ ਨੇ ਦੱਸਿਆ ਕਿ ਸੁਨੀਲ ਸਿੰਘ ਨੇ 7 ਰੁਪਏ ਵਾਲੀਆਂ 20 ਟਿਕਟਾਂ ਖ਼ਰੀਦੀਆਂ ਸਨ, ਜਿਨ੍ਹਾਂ ਵਿਚੋਂ 10 ਟਿਕਟਾਂ ’ਤੇ 10-10 ਹਜ਼ਾਰ ਰੁਪਏ ਦੇ 10 ਇਨਾਮ ਨਿਕਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਤੋਂ ਹਰ ਮਹੀਨੇ ਕਰੀਬ 15 ਲੱਖ ਰੁਪਏ ਦੇ ਇਨਾਮ ਨਿਕਲਦੇ ਹਨ ਤੇ ਪਹਿਲਾਂ ਵੀ ਕਈ ਲੋਕ ਵੱਡੀਆਂ ਰਾਸ਼ੀਆਂ ਜਿੱਤ ਚੁੱਕੇ ਹਨ। ਮਾਤਰ 7 ਰੁਪਏ ਵਿਚ 1 ਲੱਖ ਰੁਪਏ ਦਾ ਇਨਾਮ ਜਿੱਤਣ ਤੋਂ ਬਾਅਦ ਸੁਨੀਲ ਸਿੰਘ ਦੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ।