ਆਪ ਸਰਕਾਰ ਹਰੇਕ ਮੁੱਦੇ ’ਤੇ ਫੇਲ੍ਹ ਸਾਬਤ ਹੋਈ : ਅਕਾਲੀ ਆਗੂ
ਮੱਖੂ, 28 ਅਕਤੂਬਰ(ਕੁਲਵਿੰਦਰ ਸਿੰਘ ਸੰਧੂ)– ਪੰਜਾਬ ਦੀ ਜਨਤਾ ਨੇ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਸੱਤਾ ਸੌਂਪੀ ਸੀ ਪਰ ਇਸ ਸਰਕਾਰ ਨੇ ਲੋਕਾਂ ਦੇ ਅਰਮਾਨਾਂ ’ਤੇ ਬੁਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ। ਮੌਜੂਦਾ ਸਰਕਾਰ ਹਰ ਮੁੱਦੇ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦੇ ਹੋਏ ਨੰਬਰਦਾਰ ਗੁਰਜੰਟ ਸਿੰਘ, ਜਥੇਦਾਰ ਜਸਪਾਲ ਸਿੰਘ, ਸਰਬਜੀਤ ਸਿੰਘ ਬੂਹ, ਜਸਵੰਤ ਸਿੰਘ ਸੋਭਾ, ਸਾਬਕਾ ਸਰਪੰਚ ਖੜਕ ਸਿੰਘ ਪਲੂਵਾਲਾ ਤੇ ਵਿਨੋਦ ਕੁਮਾਰ। ਤਸਵੀਰ-ਕੁਲਵਿੰਦਰ ਸਿੰਘ ਸੰਧੂ
29-10-2026