ਨਗਰ ਕੌਂਸਲ ਜ਼ੀਰਾ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੇ ਵਿਧਾਇਕ ਨਰੇਸ਼ ਕਟਾਰੀਆ ਨਾਲ ਕੀਤੀ ਮੁਲਾਕਾਤ
ਜ਼ੀਰਾ, 29 ਅਕਤੂਬਰ(ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਅਧੀਨ ਆਉਂਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਸੰਬੰਧੀ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਨਗਰ ਕੌਂਸਲ ਜੀਰਾ ਦੇ ਸਮੂਹ ਕਿਰਾਏਦਾਰਾਂ ਦੇ ਇਕ ਵਫ਼ਦ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਦੁਕਾਨਦਾਰਾਂ ਨੇ ਪੁਰਜ਼ੋਰ ਮੰਗ ਰੱਖੀ ਕਿ ਸਰਕਾਰ ਦੀ ਨਵੀਂ ਨੀਤੀ ’ਤੇ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਇਨ੍ਹਾਂ ਦੁਕਾਨਾਂ ਦੇ ਮਾਲਕੀ ਹੱਕ ਦਿੱਤੇ ਜਾਣ।
ਨ
ਨਗਰ ਕੌਂਸਲ ਜ਼ੀਰਾ ਦੀਆਂ ਦੁਕਾਨਾਂ ਦੇ ਕਿਰਾਏਦਾਰ ਵਿਧਾਇਕ ਨਰੇਸ਼ ਕਟਾਰੀਆ ਤੇ ਪ੍ਰਧਾਨ ਧਰਮਪਾਲ ਚੁੱਘ ਨਾਲ ਮੁਲਾਕਾਤ ਦੌਰਾਨ। ਤਸਵੀਰ-ਪ੍ਰਤਾਪ ਸਿੰਘ ਹੀਰਾ
30-10-2026
ਜ਼ੀਰਾ, 29 ਅਕਤੂਬਰ(ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਅਧੀਨ ਆਉਂਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਸੰਬੰਧੀ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਨਗਰ ਕੌਂਸਲ ਜੀਰਾ ਦੇ ਸਮੂਹ ਕਿਰਾਏਦਾਰਾਂ ਦੇ ਇਕ ਵਫ਼ਦ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਦੁਕਾਨਦਾਰਾਂ ਨੇ ਪੁਰਜ਼ੋਰ ਮੰਗ ਰੱਖੀ ਕਿ ਸਰਕਾਰ ਦੀ ਨਵੀਂ ਨੀਤੀ ’ਤੇ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਇਨ੍ਹਾਂ ਦੁਕਾਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਵਫ਼ਦ ਨੇ ਵਿਧਾਇਕ ਨੂੰ ਜਾਣੂ ਕਰਵਾਇਆ ਕਿ ਜੀਰਾ ਸ਼ਹਿਰ ਵਿਚ ਕਰੀਬ 90 ਫ਼ੀਸਦੀ ਅਸਲ ਅਲਾਟੀਆਂ ਨੇ ਆਪਣੀਆਂ ਦੁਕਾਨਾਂ ਅੱਗੇ ਹੋਰਨਾਂ ਕਿਰਾਏਦਾਰਾਂ ਨੂੰ ਵੇਚ ਦਿੱਤੀਆਂ ਹਨ, ਜਿਨ੍ਹਾਂ ਦੇ ਬਕਾਇਦਾ ਹਲਫ਼ੀਆ ਬਿਆਨ ਵੀ ਮੌਜੂਦ ਹਨ। ਦੁਕਾਨਦਾਰਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਨ੍ਹਾਂ ਦੁਕਾਨਾਂ ਵਿਚ ਕਾਰੋਬਾਰ ਕਰ ਰਹੇ ਹਨ। ਇਸ ਲਈ ਇਹ ਦੁਕਾਨਾਂ ਮੌਜੂਦਾ ਕਾਬਜ਼ਕਾਰਾਂ ਦੇ ਨਾਮ ’ਤੇ ਪੱਕੀਆਂ ਕੀਤੀਆਂ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਵਲੋਂ ਜੋ ਵੀ ਸਰਕਾਰੀ ਕੀਮਤ ਤੈਅ ਕੀਤੀ ਜਾਵੇਗੀ, ਉਹ ਉਸ ਨੂੰ ਅਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਪ੍ਰਧਾਨ ਧਰਮਪਾਲ ਚੁੱਘ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦ ਇਸ ਮਸਲੇ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਦੁਕਾਨਦਾਰਾਂ ਦੇ ਹੱਕ ਵਿਚ ਇਸ ਦਾ ਢੁਕਵਾਂ ਹੱਲ ਕੱਢਣਗੇ। ਇਸ ਮੌਕੇ ਹਰਜਿੰਦਰ ਸ਼ਰਮਾ, ਲੱਕੀ ਅਹੂਜਾ, ਰੋਹਿਤ ਕੁਮਾਰ, ਪ੍ਰਤਾਪ ਬੀਕਾਨੇਰ ਸਵੀਟਸ, ਗੁਰਮੁਖ ਸਿੰਘ ਗੋਰਾ ਜੀ.ਐੱਸ. ਕਾਰ ਬਾਜ਼ਾਰ, ਜਤਿੰਦਰ ਸਿੰਘ, ਜਗਦੀਸ਼ ਕਪੂਰ ਜਗਦੀਸ਼ ਕਪੂਰ ਸਾਈਕਲ ਸਟੋਰ, ਸੁੱਖਦੇਵ ਸਿੰਘ, ਮਨਜੀਤ ਸਿੰਘ ਅਹੂਜਾ, ਟਿੰਕੂ ਅਹੂਜਾ, ਮਿੰਟੂ ਕੱਟ ਪ੍ਰਾਈਸ ਹਾਊਸ, ਸੰਦੀਪ ਕੁਮਾਰ ਮਰਖਾਈ ਵਾਲੇ, ਗੁਰਤੇਜ ਸਿੰਘ ਲਾਡੀ, ਗੁਰਪ੍ਰੀਤ ਸਿੰਘ ਧਮੀਜਾ ਜੂਸ ਬਾਰ, ਗਗਨ ਨਾਗਪਾਲ, ਨਾਰੰਗ ਸਿੰਘ ਬਾਬਾ ਪਰਸ਼ੋਤਮ ਦਾਸ ਮੈਡੀਕੇਅਰ, ਨੀਰਜ ਟੈਲੀਕੋਮ, ਅਮਰੀਕ ਸਿੰਘ ਕੰਬੋਜ ਟੈਲੀਕੋਮ, ਲੱਕੀ ਖੁੱਲਰ ਅਤੇ ਅਮਰਜੀਤ ਸ਼ਰਮਾ ਇਲੈਕਟ੍ਰੀਕਲ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਦੁਕਾਨਦਾਰ ਹਾਜ਼ਰ ਸਨ।