ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਵਿਚਾਰ-ਚਰਚਾ ਸੈਮੀਨਾਰ ਕਰਵਾਇਆ
ਜ਼ੀਰਾ, 31 ਅਕਤੂਬਰ (ਰਜਨੀਸ਼ ਕਥੂਰੀਆ)- ਸ੍ਰੀ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਅਤੇ ਬਹੁਜਨ ਸਮਾਜ ਨੂੰ ਰਾਜਨੀਤਿਕ ਤੌਰ ’ਤੇ ਮਜ਼ਬੂਤ ਕਰਨ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ। ਇਹ ਵਿਚਾਰ ਮਿਸਲ ਸਤਲੁਜ ਦੇ ਸਕੱਤਰ ਜਨਰਲ ਤੇ ਉਮੀਦਵਾਰ ਹਲਕਾ ਜ਼ੀਰਾ ਦਵਿੰਦਰ ਸਿੰਘ ਸੇਖੋਂ ਨੇ ਸ਼੍ਰੀ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਕਰਵਾਏ ਗਏ ਵਿਚਾਰ-ਚਰਚਾ ਸੈਮੀਨਾਰ ਦੌਰਾਨ ਪ੍ਰਗਟ ਕੀਤੇ।
ਜ਼ੀਰਾ, 31 ਅਕਤੂਬਰ (ਰਜਨੀਸ਼ ਕਥੂਰੀਆ)- ਸ੍ਰੀ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਅਤੇ ਬਹੁਜਨ ਸਮਾਜ ਨੂੰ ਰਾਜਨੀਤਿਕ ਤੌਰ ’ਤੇ ਮਜ਼ਬੂਤ ਕਰਨ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ। ਇਹ ਵਿਚਾਰ ਮਿਸਲ ਸਤਲੁਜ ਦੇ ਸਕੱਤਰ ਜਨਰਲ ਤੇ ਉਮੀਦਵਾਰ ਹਲਕਾ ਜ਼ੀਰਾ ਦਵਿੰਦਰ ਸਿੰਘ ਸੇਖੋਂ ਨੇ ਸ਼੍ਰੀ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਕਰਵਾਏ ਗਏ ਵਿਚਾਰ-ਚਰਚਾ ਸੈਮੀਨਾਰ ਦੌਰਾਨ ਪ੍ਰਗਟ ਕੀਤੇ। ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਂਸ਼ੀ ਰਾਮ ਨੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨ ਦਾ ਮਿਸ਼ਨ ਚਲਾਇਆ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਸਾਂਝੀਵਾਲਤਾ, ਬਰਾਬਰੀ ਤੇ ਮਨੁੱਖੀ ਸਨਮਾਨ ਦੀ ਵਿਚਾਰਧਾਰਾ ’ਤੇ ਚੱਲਦਿਆਂ ਸਮਾਜਿਕ ਨਿਆਂ ਲਈ ਵਚਨਬੱਧ ਹੈ। ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਵੀ ਬਹੁਜਨ ਸਮਾਜ ਨੂੰ ਸੰਗਠਿਤ ਹੋ ਕੇ ਰਾਜਨੀਤਿਕ ਤਾਕਤ ਹਾਸਲ ਕਰਨ ਦਾ ਸੱਦਾ ਦਿੱਤਾ। ਸੈਮੀਨਾਰ ਵਿਚ ਹਰਜਿੰਦਰ ਸਿੰਘ ਸਹੋਤਾ, ਤਜਿੰਦਰ ਸਿੰਘ ਕੱਸੋਆਣਾ, ਅੰਮ੍ਰਿਤਪਾਲ ਸਿੰਘ ਜ਼ੀਰਾ ਤੇ ਤਵਿੰਦਰ ਸਿੰਘ ਆਦਿ ਹਾਜ਼ਰ ਸਨ।