16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸ਼ੋ-ਰੂਮ ਦੀ ਪਿਛਲੀ ਕੰਧ ਪਾੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ- ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਵੀ ਲੈ ਗਏ ਚੋਰ

ਗੁਰੂਹਰਸਹਾਏ, 16 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਬੀਤੀ ਰਾਤ ਚੋਰਾਂ ਨੇ ਮੋਹਨ ਕੇ ਰੋਡ ’ਤੇ ਸਥਿਤ ਸ਼੍ਰੀ ਰਾਮ ਫ਼ਰਨੀਚਰ ਦੇ ਸ਼ੋ-ਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਫ਼ਰਨੀਚਰ ਅਤੇ ਘਰੇਲੂ ਸਾਮਾਨ ’ਤੇ ਹੱਥ ਸਾਫ਼ ਕਰ ਦਿੱਤਾ। ਚੋਰਾਂ ਵਲੋਂ ਇਸ ਵਾਰਦਾਤ ਨੂੰ ਪੂਰੀ ਯੋਜਨਾਬੰਦੀ ਨਾਲ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਹੈ।

Ad Position 21
No active advertisement
ਮੌਕੇ ’ਤੇ ਜਾਇਜ਼ਾ ਲੈਂਦੇ ਹੋਏ ਡੀ.ਐਸ.ਪੀ ਤਜਿੰਦਰ ਪਾਲ ਸਿੰਘ। 17-11-2026
ਗੁਰੂਹਰਸਹਾਏ, 16 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿਚ ਬੀਤੀ ਰਾਤ ਚੋਰਾਂ ਨੇ ਮੋਹਨ ਕੇ ਰੋਡ ’ਤੇ ਸਥਿਤ ਸ਼੍ਰੀ ਰਾਮ ਫ਼ਰਨੀਚਰ ਦੇ ਸ਼ੋ-ਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਫ਼ਰਨੀਚਰ ਅਤੇ ਘਰੇਲੂ ਸਾਮਾਨ ’ਤੇ ਹੱਥ ਸਾਫ਼ ਕਰ ਦਿੱਤਾ। ਚੋਰਾਂ ਵਲੋਂ ਇਸ ਵਾਰਦਾਤ ਨੂੰ ਪੂਰੀ ਯੋਜਨਾਬੰਦੀ ਨਾਲ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਹੈ। ਮੁਲਜ਼ਮਾਂ ਨੇ ਪਹਿਲਾਂ ਸ਼ੋ-ਰੂਮ ਦੇ ਨਾਲ ਲੱਗਦੇ ਬੰਦ ਪਏ ਸ਼ੈਲਰ ਦੀ ਕੰਧ ਨੂੰ ਪਾੜਿਆ ਅਤੇ ਫਿਰ ਸ਼ੋ-ਰੂਮ ਦੀ ਪਿਛਲੀ ਕੰਧ ਵਿੱਚ ਵੱਡਾ ਪਾੜ ਲਗਾ ਕੇ ਅੰਦਰ ਦਾਖ਼ਲ ਹੋਏ। ਸ਼ੋ-ਰੂਮ ਮਾਲਕ ਅਨੁਸਾਰ ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ 10 ਤੋਂ 12 ਲੱਖ ਰੁਪਏ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਜਾਂਦੇ ਸਮੇਂ ਸ਼ੋ-ਰੂਮ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀ.ਵੀ.ਆਰ ਵੀ ਪੁੱਟ ਕੇ ਆਪਣੇ ਨਾਲ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਵੱਡੀ ਵਾਰਦਾਤ ਨੂੰ 8 ਤੋਂ 10 ਵਿਅਕਤੀਆਂ ਵਲੋਂ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਚੋਰਾਂ ਨੇ ਸ਼ੋ-ਰੂਮ ਵਿਚੋਂ ਭਾਰੀ ਮਾਤਰਾ ’ਚ ਫ਼ਰਨੀਚਰ ਅਤੇ ਘਰੇਲੂ ਸਾਮਾਨ ਚੋਰੀ ਕੀਤਾ ਹੈ। ਇਸ ਘਟਨਾ ਨੇ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਫ਼ਰਨੀਚਰ ਦੇ ਮਾਲਕ ਮਨੋਜ ਮੋਂਗਾ, ਜੋ ਕਿ ਪੱਤਰਕਾਰੀ ਦੇ ਖੇਤਰ ਨਾਲ ਵੀ ਜੁੜੇ ਹੋਏ ਹਨ, ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਆਪਣਾ ਸ਼ੋ-ਰੂਮ ਬੰਦ ਕਰਕੇ ਘਰ ਚਲੇ ਗਏ ਸਨ। ਅੱਜ ਸਵੇਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੇ ਸ਼ੋ-ਰੂਮ ਦੀ ਪਿਛਲੀ ਕੰਧ ਵਿਚ ਵੱਡਾ ਪਾੜ ਲੱਗਿਆ ਹੋਇਆ ਹੈ ਅਤੇ ਅੰਦਰ ਚੋਰੀ ਹੋਣ ਦਾ ਖ਼ਦਸ਼ਾ ਹੈ। ਇਹ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਸ਼ੋ-ਰੂਮ ਵਿਖੇ ਪਹੁੰਚੇ।ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ੋ-ਰੂਮ ਖੋਲ੍ਹ ਕੇ ਅੰਦਰ ਦੇਖਿਆ ਤਾਂ ਉੱਥੇ ਸਾਮਾਨ ਖਿੱਲਰਿਆ ਪਿਆ ਸੀ ਅਤੇ ਕਈ ਕੀਮਤੀ ਵਸਤਾਂ ਗ਼ਾਇਬ ਸਨ। (ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਭਾਰਤ ਨਗਰ ਵਿਖੇ ਬਿਨਾਂ ਲਾਇਸੈਂਸ ਚੱਲ ਰਹੇ ਮੈਡੀਕਲ ਸਟੋਰ ’ਤੇ ਡੀ.ਸੀ.ਓ. ਸੋਨੀਆ ਗੁਪਤਾ ਦੀ ਪੁਲਿਸ ਟੀਮ ਸਮੇਤ ਛਾਪੇਮਾਰੀ ਅਗਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੂਬਾ ਮੈਨੀਫੈਸਟੋ ਕਮੇਟੀ ’ਚ ਸ਼ਾਮਿਲ ਕਰਨ ’ਤੇ ਭਾਜਪਾ ਆਗੂਆਂ ’ਚ ਖ਼ੁਸ਼ੀ ਦੀ ਲਹਿਰ
Ad Position 24