ਚੇਅਰਮੈਨ ਇਕਬਾਲ ਸਿੰਘ ਢਿੱਲੋਂ ਵਲੋਂ ਸਕੂਲ ਦੇ ਕਮਰੇ ਦਾ ਉਦਘਾਟਨ
ਜ਼ੀਰਾ, 16 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸਿੱਖਿਆ ਸੁਧਾਰ ਵਿਚ ਪੰਜਾਬ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਹਨ। ਜਿਸ ਤਹਿਤ ਸਰਕਾਰ ਵਲੋਂ ਜਿੱਥੇ ਆਪਣੇ ਕਾਰਜਕਾਲ ਦੌਰਾਨ ਹਜ਼ਾਰਾਂ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਗਿਆ ਹੈ ਉੱਥੇ ਸਕੂਲਾਂ ਵਿਚ ਨਵਾਂ ਇਨਫਰਾਸਟਰਕਚਰ ਵੀ ਦਿੱਤਾ ਗਿਆ ਹੈ।
ਜ਼ੀਰਾ, 16 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸਿੱਖਿਆ ਸੁਧਾਰ ਵਿਚ ਪੰਜਾਬ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਹਨ। ਜਿਸ ਤਹਿਤ ਸਰਕਾਰ ਵਲੋਂ ਜਿੱਥੇ ਆਪਣੇ ਕਾਰਜਕਾਲ ਦੌਰਾਨ ਹਜ਼ਾਰਾਂ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਗਿਆ ਹੈ ਉੱਥੇ ਸਕੂਲਾਂ ਵਿਚ ਨਵਾਂ ਇਨਫਰਾਸਟਰਕਚਰ ਵੀ ਦਿੱਤਾ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਜੀਰਾ ਦੇ ਚੇਅਰਮੈਨ ਇੱਕਬਾਲ ਸਿੰਘ ਢਿੱਲੋ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੇਹਰ ਸਿੰਘ ਵਾਲਾ ਵਿਖੇ ਨਵੇਂ ਕਮਰੇ ਦੇ ਉਦਘਾਟਨ ਮੌਕੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁਪਿੰਦਰ ਸਿੰਘ, ਸਰਪੰਚ ਸ਼ਰਨਜੀਤ ਕੌਰ, ਯਾਦਵਿੰਦਰ ਸਿੰਘ ਮੇਹਰ ਸਿੰਘ ਵਾਲਾ, ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਹਰਵਿੰਦਰ ਸਿੰਘ ਫੇਰੋਕੇ, ਰੁਪਿੰਦਰ ਸਿੰਘ ਸੋਢੀਵਾਲਾ, ਹਲਕਾ ਇੰਚਾਰਜ ਸਿੱਖਿਆ ਵਿਭਾਗ ਮਹਿੰਦਰ ਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਸੋਨੂੰ ਸਚਦੇਵਾ, ਸਰਪੰਚ ਬਲਰਾਜ ਸਿੰਘ ਲਹਿਰਾ ਆਦਿ ਉਚੇਚੇ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਚੇਅਰਮੈਨ ਇਕਬਾਲ ਸਿੰਘ ਢਿੱਲੋਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲਾਂ ਵਿਚ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣਾ ਪਹਿਲ ਹੈ। ਨਵੇਂ ਕਮਰੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬਿਹਤਰ ਮਾਹੌਲ ਮਿਲੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਕੂਲਾਂ ਦਾ ਵਿਕਾਸ ਪਿੰਡ ਵਾਸੀਆਂ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ। ਉਨ੍ਹਾਂ ਅਧਿਆਪਕਾਂ ਅਤੇ ਸਕੂਲ ਕਮੇਟੀ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਸਕੂਲ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਬੀ.ਪੀ.ਈ.ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਸਕੂਲ ਵਿਚ ਨਵਾਂ ਕਮਰਾ ਬਣਨ ਨਾਲ ਜਮਾਤਾਂ ਦੀ ਲੋੜ ਪੂਰੀ ਹੋਵੇਗੀ। ਉਨ੍ਹਾਂ ਅਧਿਆਪਕਾਂ ਨੂੰ ਹੋਰ ਮਿਹਨਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਸ਼ਰਨਜੀਤ ਕੌਰ, ਯਾਦਵਿੰਦਰ ਸਿੰਘ ਮੇਹਰ ਸਿੰਘ ਵਾਲਾ ਗੁਰਵਿੰਦਰ ਸਿੰਘ, ਕਮਲਜੀਤ ਸਿੰਘ, ਸੀ.ਐਚ.ਟੀ. ਅਮਨਦੀਪ ਸਿੰਘ, ਸੀ.ਐਚ.ਟੀ. ਬਲਰਾਜ ਸਿੰਘ ਕੱਸੋਆਣਾ, ਕਮਲਜੀਤ ਸਿੰਘ, ਪ੍ਰਦੀਪ ਕੁਮਾਰ, ਬੀ.ਆਰ.ਸੀ. ਅਜੀਤਪਾਲ ਸਿੰਘ, ਬੀ.ਆਰ.ਸੀ. ਵਿਨੇ ਅਰੋੜਾ, ਐਚ.ਟੀ. ਗੁਰਜੀਤ ਸਿੰਘ ਸ.ਪ੍ਰਾ.ਸ. ਵਾੜਾ ਪੋਹਵਿੰਡ, ਐਚ.ਟੀ. ਮੇਜਰ ਸਿੰਘ ਸ.ਪ੍ਰਾ.ਸ. ਮਰਖਾਈ, ਪੰਚਾਇਤ ਮੈਂਬਰ ਮੰਗਲ ਸਿੰਘ, ਐਸ.ਐਮ.ਸੀ. ਚੇਅਰਪਰਸਨ ਕੁਲਵਿੰਦਰ ਕੌਰ, ਐਚ.ਟੀ. ਮਨਜੀਤ ਕੌਰ ਸ.ਪ੍ਰਾ.ਸ. ਮੇਹਰ ਸਿੰਘ ਵਾਲਾ, ਮੈਡਮ ਬਲਜੀਤ ਕੌਰ , ਮੈਡਮ ਮਨਪ੍ਰੀਤ ਕੌਰ, ਮੈਡਮ ਸੁਖਦੀਪ ਕੌਰ, ਸਕੂਲ ਕਮੇਟੀ ਮੈਂਬਰ ਰਾਜਵਿੰਦਰ ਕੌਰ, ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਵੀਰਪਾਲ ਕੌਰ, ਸੇਵਾ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਤਰਸੇਮ ਸਿੰਘ, ਕਰਮਜੀਤ ਕੌਰ ਆਦਿ ਹਾਜ਼ਰ ਸਨ। ਅੰਤ ਵਿਚ ਐਚ.ਟੀ. ਮਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।