22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਫ਼ਿਰੋਜ਼ਪੁਰ ਮੰਡਲ ਵਿਚ ਬੋਨ ਮੈਰੋ ਐਸਪੀਰੇਟ ਕੰਸਨਟਰੇਟ ਇਲਾਜ ਦੀ ਸਫਲ ਸ਼ੁਰੂਆਤ

ਫ਼ਿਰੋਜ਼ਪੁਰ, 22 ਨਵੰਬਰ (ਰਾਕੇਸ਼ ਚਾਵਲਾ)-ਮੰਡਲ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਨੇ ਬੋਨ ਮੈਰੋ ਐਸਪੀਰੇਟ ਕੰਸਨਟਰੇਟ ਥੈਰੇਪੀ ਦੀ ਸਹੂਲਤ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ। ਮੁੱਖ ਮੈਡੀਕਲ ਸੁਪਰਡੈਂਟ ਡਾ.

Ad Position 21
No active advertisement
ਫ਼ਿਰੋਜ਼ਪੁਰ ਮੰਡਲ ਵਿਚ ਬੋਨ ਮੈਰੋ ਐਸਪੀਰੇਟ ਕੰਸਨਟਰੇਟ ਇਲਾਜ ਦੌਰਾਨ ਡਾਕਟਰ। ਅਜੀਤ ਤਸਵੀਰ 23-11-2026
ਫ਼ਿਰੋਜ਼ਪੁਰ, 22 ਨਵੰਬਰ (ਰਾਕੇਸ਼ ਚਾਵਲਾ)-ਮੰਡਲ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਨੇ ਬੋਨ ਮੈਰੋ ਐਸਪੀਰੇਟ ਕੰਸਨਟਰੇਟ ਥੈਰੇਪੀ ਦੀ ਸਹੂਲਤ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ। ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ ਦੀ ਅਗਵਾਈ ਹੇਠ ਮੰਡਲ ਹਸਪਤਾਲ ਵਿਚ ਇਸ ਆਧੁਨਿਕ ਸਹੂਲਤ ਦੀ ਸ਼ੁਰੂਆਤ ਕਰਵਾਈ ਗਈ ਹੈ। ਆਰਥੋਸਰਜਨ ਡਾ. ਅਮਿੱਤ ਸ਼ੇਰਸੀਆ ਨੇ ਦੱਸਿਆ ਕਿ ਇਹ ਆਧੁਨਿਕ ਇਲਾਜ ਤਕਨੀਕ ਹੱਡੀਆਂ ਅਤੇ ਜੋੜਾਂ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਲਈ ਇਲਾਜ ਦਾ ਨਵਾਂ ਬਦਲ ਮੁਹੱਈਆ ਕਰਵਾਏਗੀ। ਇਸ ਥੈਰੇਪੀ ਨਾਲ ਗੋਡੇ, ਚੂਲੇ ਅਤੇ ਗਿੱਟੇ ਦੇ ਸਟੀਓਆਰਥਰਾਈਟਿਸ, ਮੇਨਿਸਕਸ ਅਤੇ ਕਾਰਟੀਲੇਜ ਦੀ ਸੱਟ, ਟੈਂਡਨ ਵਿਚ ਸੱਟ, ਰੋਟੇਟਰ ਕਫ਼ ਦੀ ਸਮੱਸਿਆ, ਚੂਲੇ ਦੀ ਹੱਡੀ ਵਿਚ ਖ਼ੂਨ ਦੀ ਸਪਲਾਈ ਰੁਕਣ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਲਾਭ ਮਿਲੇਗਾ। ਫ਼ਿਰੋਜ਼ਪੁਰ ਮੰਡਲ ਵੱਲੋਂ ਆਧੁਨਿਕ ਡਾਕਟਰੀ ਤਕਨੀਕਾਂ ਨੂੰ ਅਪਣਾਉਂਦਿਆਂ ਰੇਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਹਲਕਾ ਦਿਹਾਤੀ ਦਹੀਯਾ ਦੀ ਅਗਵਾਈ ਵਿਚ ਆਂਗਣਵਾੜੀ ਵਰਕਰਾਂ ਦੇ ਮਾਣ-ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਅਗਲੀ ਖ਼ਬਰ ਇੰਦਰਾ ਨਗਰੀ ’ਚ ਕਮਿਊਨਿਟੀ ਸੈਂਟਰ ਅਤੇ ਖੇਡ ਸਟੇਡੀਅਮ ਬਣੇ ਨਸ਼ੇੜੀਆਂ ਦੇ ਅੱਡੇ : ਸੁਧੀਰ ਭਾਦੂ
Ad Position 24