10 ਗ੍ਰਾਮ ਹੈਰੋਇਨ ਸਮੇਤ ਮੁੱਦਕੀ ਦੇ ਦੋ ਵਿਅਕਤੀ ਗ੍ਰਿਫ਼ਤਾਰ
ਫ਼ਿਰੋਜ਼ਪੁਰ, 29 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਸ਼ਮਸ਼ਾਨ ਘਾਟ ਰੋਡ ’ਤੇ ਹੈਰੋਇਨ ਪੀਂਦੇ 7 ਵਿਅਕਤੀ ਕਾਬੂ ਕਰ ਪੰਨੀਆਂ ਤੇ ਲਾਈਟਰ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਟੀ-ਪੁਆਇੰਟ ਜੈ ਮਾਂ ਨਗਰ ਫ਼ਿਰੋਜ਼ਪੁਰ ਕੈਂਟ ਪਾਸ ਮੌਜੂਦ ਸੀ ਤਾਂ ਸਹਾਇਕ ਥਾਣੇਦਾਰ ਜਗਤਾਰ ਸਿੰਘ 1294/ਫਿਰੋ: ਪਾਸ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਨਜਿੰਦਰ ਸਿੰਘ, ਲਵ, ਮਨਪ੍ਰੀਤ ਸਿੰਘ, ਵਿਨੀਤ, ਵਿਕਰਮ, ਮਾਈਕਲ, ਗੁਰਪਿੰਦਰ ਸਿੰਘ ਉਕਤਾਨ ਜੋ ਹੈਰੋਇਨ ਪੀਣ ਦੇ ਆਦੀ ਹਨ ਅਤੇ ਹੁਣ ਵੀ ਕਿਸੇ ਨਾਮਾਲੂਮ ਵਿਅਕਤੀ ਤੋਂ ਹੈਰੋਇਨ ਲਿਆ ਕੇ ਸ਼ਮਸ਼ਾਨ ਘਾਟ ਰੋਡ ’ਤੇ ਝਾੜੀਆਂ ਪਾਸ ਹੈਰੋਇਨ, ਪੰਨੀ ਅਤੇ ਲਾਈਟਰ ਰੱਖ ਕੇ ਹੈਰੋਇਨ ਪੀ ਰਹੇ ਹਨ।
ਫ਼ਿਰੋਜ਼ਪੁਰ, 29 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਸ਼ਮਸ਼ਾਨ ਘਾਟ ਰੋਡ ’ਤੇ ਹੈਰੋਇਨ ਪੀਂਦੇ 7 ਵਿਅਕਤੀ ਕਾਬੂ ਕਰ ਪੰਨੀਆਂ ਤੇ ਲਾਈਟਰ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਟੀ-ਪੁਆਇੰਟ ਜੈ ਮਾਂ ਨਗਰ ਫ਼ਿਰੋਜ਼ਪੁਰ ਕੈਂਟ ਪਾਸ ਮੌਜੂਦ ਸੀ ਤਾਂ ਸਹਾਇਕ ਥਾਣੇਦਾਰ ਜਗਤਾਰ ਸਿੰਘ 1294/ਫਿਰੋ: ਪਾਸ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਨਜਿੰਦਰ ਸਿੰਘ, ਲਵ, ਮਨਪ੍ਰੀਤ ਸਿੰਘ, ਵਿਨੀਤ, ਵਿਕਰਮ, ਮਾਈਕਲ, ਗੁਰਪਿੰਦਰ ਸਿੰਘ ਉਕਤਾਨ ਜੋ ਹੈਰੋਇਨ ਪੀਣ ਦੇ ਆਦੀ ਹਨ ਅਤੇ ਹੁਣ ਵੀ ਕਿਸੇ ਨਾਮਾਲੂਮ ਵਿਅਕਤੀ ਤੋਂ ਹੈਰੋਇਨ ਲਿਆ ਕੇ ਸ਼ਮਸ਼ਾਨ ਘਾਟ ਰੋਡ ’ਤੇ ਝਾੜੀਆਂ ਪਾਸ ਹੈਰੋਇਨ, ਪੰਨੀ ਅਤੇ ਲਾਈਟਰ ਰੱਖ ਕੇ ਹੈਰੋਇਨ ਪੀ ਰਹੇ ਹਨ। ਇਤਲਾਹ ਠੋਸ ’ਤੇ ਭਰੋਸੇਯੋਗ ਹੋਣ ’ਤੇ ਪੁਲਿਸ ਨੇ ਤੁਰੰਤ ਰੇਡ ਕਰਕੇ ਸਾਰਿਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਆਸਲ ਥਾਣਾ ਸਦਰ ਫ਼ਿਰੋਜ਼ਪੁਰ, ਲਵ ਪੁੱਤਰ ਬੂਟਾ ਰਾਮ ਵਾਸੀ ਗਾਂਧੀ ਨਗਰ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ, ਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲਖਮੀਰ ਕੇ ਉੱਤੜ ਹਾਲ ਮੱਟੜ ਉੱਤੜ ਥਾਣਾ ਮਮਦੋਟ, ਵਿਨੀਤ ਪੁੱਤਰ ਸੁਭਾਸ਼ ਵਾਸੀ ਕਾਂਸ਼ੀ ਨਗਰ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ, ਵਿਕਰਮ ਸ਼ਰਮਾ ਪੁੱਤਰ ਮੰਗਤ ਰਾਮ ਵਾਸੀ ਗਾਂਧੀ ਨਗਰ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ, ਮਾਈਕਲ ਪੁੱਤਰ ਦੇਸ ਰਾਜ ਵਾਸੀ ਚੂੰਗੀ ਨੰਬਰ 7 ਇੰਦਰਾ ਕਾਲੋਨੀ ਫ਼ਿਰੋਜ਼ਪੁਰ ਕੈਂਟ ਥਾਣਾ ਕੈਂਟ ਫ਼ਿਰੋਜ਼ਪੁਰ ਅਤੇ ਗੁਰਪਿੰਦਰ ਸਿੰਘ ਪੁੱਤਰ ਰਜਵੰਤ ਸਿੰਘ ਵਾਸੀ ਖ਼ਵਾਜਾ ਖੜਕ ਥਾਣਾ ਘੱਲ ਖ਼ੁਰਦ ਵਜੋਂ ਹੋਈ ਹੈ। ਮੌਕੇ ਤੋਂ 6 ਪੰਨੀਆਂ, 3 ਲਾਈਟਰ ਅਤੇ3 ਫੋਲਡ ਨੋਟ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਨੰ: 211 ਮਿਤੀ 28.11.26 ਅ/ਧ 27 ਐਨ.ਡੀ.ਪੀ.ਐੱਸ. ਐਕਟ ਦਰਜ ਰਜਿਸਟਰ ਕੀਤਾ ਗਿਆ ਹੈ।